ਤਿੰਨ ਦਿਨ ਚਲਾਈ ਜਾਵੇਗੀ ਮਾਈਗ੍ਰੇਟਰੀ ਮੁਹਿੰਮ, 8 ਟੀਮਾਂ ਦਾ ਕੀਤਾ ਗਿਆ ਹੈ ਗਠਨ - ਡਾ. ਕਰਮਵੀਰ ਭਾਰਤੀ

Monday, Sep 18, 2017 - 05:29 PM (IST)

ਤਿੰਨ ਦਿਨ ਚਲਾਈ ਜਾਵੇਗੀ ਮਾਈਗ੍ਰੇਟਰੀ ਮੁਹਿੰਮ, 8 ਟੀਮਾਂ ਦਾ ਕੀਤਾ ਗਿਆ ਹੈ ਗਠਨ - ਡਾ. ਕਰਮਵੀਰ ਭਾਰਤੀ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ, ਰਜਿੰਦਰ) - ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਸੀ. ਐੱਚ. ਸੀ. ਝਬਾਲ ਡਾ. ਕਰਮਵੀਰ ਭਾਰਤੀ ਅਤੇ ਨੋਡਲ ਅਫਸਰ ਡਾ. ਸੂਰਜਪਾਲ ਸਿੰਘ ਵੱਲੋਂ ਸਰਕਾਰੀ ਹਸਪਤਾਲ ਝਬਾਲ ਵਿਖੇ ਸਿਹਤ ਕਰਮਚਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। 
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਕਰਮਵੀਰ ਭਾਰਤੀ ਐੱਸ. ਐੱਮ. ਓ, ਅਤੇ ਡਾ. ਸੂਰਜਪਾਲ ਸਿੰਘ ਨੇ ਦੱਸਿਆ ਕਿ ਪੋਲੀਓ ਦੇ ਖਾਤਮੇ ਲਈ ਭਾਰਤ ਸਰਕਾਰ ਵੱਲੋਂ ਜ਼ੋਰਦਾਰ ਮੁਹਿੰਮ ਅਰੰਭੀ ਹੋਈ ਹੈ ਅਤੇ ਭਾਰਤ ਨੂੰ ਪੋਲੀਓ ਮੁਕਤ ਦੇਸ਼ ਹੋਣ ਦਾ ਯੂ. ਐੱਨ. ਓ. ਵੱਲੋਂ ਪ੍ਰਮਾਣ ਪੱਤਰ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ ਪਾਸਿਓਂ ਆਉਣ ਵਾਲੇ ਪੋਲੀਓ ਦੇ ਵਾਇਰੈਸ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਰਹੱਦੀ ਏਰੀਏ 'ਚ ਵਿਸ਼ੇਸ਼ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ ਜਿਸ ਦੇ ਸਤਰੰਭ 'ਚ ਮਹੀਨਾਵਰੀ ਪੋਲੀਓ ਬੂੰਦਾਂ ਬੱਚਿਆਂ ਪਿਲਾਉਣ ਦੇ ਨਾਲ ਨਾਲ ਮਾਈਗ੍ਰੇਟਰੀ ਮੁਹਿੰਮ ਵੀ ਜਾਰੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਈਗ੍ਰੇਟਰੀ ਮੁਹਿੰਮ ਤਹਿਤ ਇਸ ਮਹੀਨੇ ਲਗਾਤਾਰ ਤਿੰਨ ਦਿਨ 17, 18 ਅਤੇ 19 ਸਤੰਬਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਝੁੱਗੀਆਂ ਝੋਪੜੀਆਂ, ਇੱਟ ਭੱਠਿਆਂ ਅਤੇ ਘਰਾਂ 'ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਿਸ ਲਈ 8 ਟੀਮਾਂ ਦੇ 16 ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਐੱਸ. ਆਈ. ਰਾਮ ਰਛਪਾਲ ਧਵਨ, ਬੀ. ਈ. ਈ. ਹਰਦੀਪ ਸਿੰਘ, ਪ੍ਰਦੀਪ ਸਿੰਘ ਝਬਾਲ, ਸਰਬਜੀਤ ਸਿੰਘ, ਸਲਵਿੰਦਰ ਸਿੰਘ, ਮਿੰਨੀ ਪੀ.ਐੱਸ.ਸੀ ਬਾਗੜੀਆਂ ਦੇ ਸੇਹਤ ਇੰਸਪੈਕਟਰ ਕੰਵਲਬਲਰਾਜ ਸਿੰਘ ਪੱਖੋਕੇ, ਅਰਵਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਨਵਤੇਜ ਸਿੰਘ, ਸਕੱਤਰ ਸਿੰਘ, ਗਗਨਦੀਪ ਸਿੰਘ, ਅਮਨਦੀਪ ਸਿੰਘ, ਤੇਜਿੰਦਰ ਸਿੰਘ, ਸਤਨਾਮ ਸਿੰਘ, ਮਹਾਂਬੀਰ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਸੁਖਚੈਨ ਸਿੰਘ, ਕੰਵਲਜੀਤ ਸਿੰਘ ਅਤੇ ਗੁਰਜੀਤ ਸਿੰਘ ਆਦਿ ਹਾਜ਼ਰ ਸਨ।


Related News