MIG-21 ਨੂੰ ਅੰਤਿਮ ਵਿਦਾਈ ਦੇਣ ਚੰਡੀਗੜ੍ਹ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਏਅਰ ਚੀਫ਼ ਮਾਰਸ਼ਲ ਨੇ ਭਰੀ ਉਡਾਣ
Friday, Sep 26, 2025 - 01:06 PM (IST)

ਚੰਡੀਗੜ੍ਹ- ਭਾਰਤੀ ਹਵਾਈ ਫ਼ੌਜ ਵਿਚ ਸ਼ਾਮਲ ਪਹਿਲੇ ਸੁਪਰਸੋਨਿਕ ਜੈੱਟ ਮਿਗ-21 ਨੂੰ ਅੱਜ ਚੰਡੀਗੜ੍ਹ ਵਿਚ ਅੰਤਿਮ ਵਿਦਾਈ ਦਿੱਤੀ ਗਈ। ਇਸ ਦੇ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਇਸ ਜੈੱਟ ਵਿਚ ਅੰਤਿਮ ਉਡਾਣ ਭਰੀ। ਹੁਣ ਇਹ ਜੈੱਟ ਅਸਮਾਨ ਦੀ ਬਜਾਏ ਮਿਊਜ਼ੀਅਮ ਵਿਚ ਨਜ਼ਰ ਆਵੇਗਾ। ਰੂਸੀ ਮੂਸ ਦਾ ਇਹ ਫਾਈਟਰ ਜੈੱਟ ਪਲੇਨ ਸਾਲ 1963 ਵਿਚ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਸਟੇਸ਼ਨ 'ਤੇ ਲੈਂਡ ਹੋਇਆ ਸੀ। ਇਸੇ ਕਰਕੇ ਹੀ ਇਸ ਦੀ ਵਿਦਾਈ ਲਈ ਇਸੇ ਜਗ੍ਹਾ ਨੂੰ ਚੁਣਿਆ ਗਿਆ। ਜਦੋਂ ਇਸ ਦੀ ਚੰਡੀਗੜ੍ਹ ਵਿਚ ਪਹਿਲੀ ਲੈਂਡਿੰਗ ਹੋਈ ਸੀ ਤਾਂ ਉਸੇ ਸਾਲ ਅੰਬਾਲਾ ਵਿਚ ਇਸ ਦੀ ਪਹਿਲੀ ਸਕੁਐਡਰਨ ਬਣੀ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ
ਚੰਡੀਗੜ੍ਹ ਵਿੱਚ ਭਾਰਤੀ ਹਵਾਈ ਫ਼ੌਜ ਦੇ ਮਿਗ-21 ਦੇ ਸੇਵਾਮੁਕਤੀ ਸਮਾਰੋਹ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ, ਸਭ ਤੋਂ ਪਹਿਲਾਂ ਮੈਂ ਭਾਰਤੀ ਹਵਾਈ ਫ਼ੌਜ ਦੇ ਬਹਾਦਰ ਫ਼ੌਜੀਆਂ ਨੂੰ ਸਲਾਮ ਕਰਦਾ ਹਾਂ। ਆਜ਼ਾਦੀ ਤੋਂ ਬਾਅਦ ਭਾਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਸੀਂ ਜੋ ਬਹਾਦਰੀ ਅਤੇ ਦਲੇਰੀ ਵਿਖਾਈ ਹੈ, ਉਹ ਆਪਣੇ ਆਪ ਵਿੱਚ ਸਾਰੇ ਭਾਰਤੀਆਂ ਲਈ ਪ੍ਰੇਰਣਾਦਾਇਕ ਹੈ। ਮੇਰਾ ਮੰਨਣਾ ਹੈ ਕਿ ਮਿਗ-21 ਨੇ ਤੁਹਾਡੀ ਬਹਾਦਰੀ ਦੇ ਇਸ ਸਫ਼ਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ।
ਅੱਜ ਜਦੋਂ ਅਸੀਂ ਮਿਗ-21 ਨੂੰ ਇਸ ਦੇ ਸੰਚਾਲਨ ਸਫ਼ਰ ਤੋਂ ਅਲਵਿਦਾ ਕਹਿ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਅਸੀਂ ਇਕ ਅਜਿਹੇ ਅਧਿਆਏ ਨੂੰ ਅਲਵਿਦਾ ਕਹਿਣ ਜਾ ਰਹੇ ਹਾਂ ਜੋ ਨਾ ਸਿਰਫ਼ ਭਾਰਤੀ ਹਵਾਈ ਫ਼ੌਜ ਦੇ ਇਤਿਹਾਸ ਵਿੱਚ ਸਗੋਂ ਸਾਡੇ ਸਮੁੱਚੇ ਫ਼ੌਜੀ ਹਵਾਬਾਜ਼ੀ ਦੇ ਸਫ਼ਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਹ ਦੇਸ਼ ਦੀ ਹਵਾਈ ਸ਼ਕਤੀ ਵਿਚ ਇਕ ਇਤਿਹਾਸਕ ਅਧਿਆਏ ਦੇ ਸਮਾਪਤੀ ਦਾ ਪ੍ਰਤੀਕ ਹੋਵੇਗਾ।ਮਿਗ-21 ਦਾ ਨਿਕਨੇਕ ਪੈਂਥਰ ਦਾ ਤੇਂਦੂਆ ਹੈ। 32ਵੇਂ ਸਕਵਾਡ੍ਰਨ ਦੇ ਅੰਤਿਮ ਮਿੱਗ-21 ਜਹਾਜ਼ ਨੂੰ ਚੰਡੀਗੜ੍ਹ ਹਵਾਈ ਫ਼ੌਜ ਸਟੇਸ਼ਨ 'ਤੇ ਆਯੋਜਿਤ ਸਮਾਰੋਹ ਵਿਚ ਵਿਦਾਈ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਹੁਕਮ ਜਾਰੀ! ਲੱਗ ਗਈਆਂ ਸਖ਼ਤ ਪਾਬੰਦੀਆਂ, ਨਹੀਂ ਮੰਨੇ ਤਾਂ...
ਪਹਿਲੇ ਮਿਗ-21 ਸਕੁਐਡਰਨ ਦੇ ਲੀਡਰ ਦਿਲਬਾਗ ਸਿੰਘ ਹਵਾਈ ਫ਼ੌਜ ਦੇ ਬਣੇ ਮੁਖੀ ਬਣੇ
ਜਦੋਂ 1963 ਵਿੱਚ ਪਹਿਲਾ ਮਿਗ-21 ਸਕੁਐਡਰਨ ਬਣਾਇਆ ਗਿਆ ਸੀ ਤਾਂ ਦਿਲਬਾਗ ਸਿੰਘ ਨੇ ਇਸ ਦੀ ਅਗਵਾਈ ਕੀਤੀ ਸੀ। ਉਹ 1981 ਵਿੱਚ ਭਾਰਤੀ ਹਵਾਈ ਫ਼ੌਜ ਦੇ ਮੁਖੀ ਬਣੇ। ਪਹਿਲੀ ਵਾਰ ਛੇ ਲੜਾਕੂ ਜਹਾਜ਼ਾਂ ਨੂੰ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਸੀ। 1960 ਦੇ ਦਹਾਕੇ ਤੋਂ ਮਿਗ-21 ਭਾਰਤੀ ਹਵਾਈ ਫ਼ੌਜ ਦਾ ਸਭ ਤੋਂ ਸ਼ਕਤੀਸ਼ਾਲੀ ਲੜਾਕੂ ਜਹਾਜ਼ ਰਿਹਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਵੱਧ ਪੈਦਾ ਕੀਤੇ ਜਾਣ ਵਾਲੇ ਸੁਪਰਸੋਨਿਕ ਲੜਾਕੂ ਜਹਾਜ਼ਾਂ ਵਿੱਚੋਂ ਇਕ ਹੈ। ਇਸ ਦੇ 11,000 ਤੋਂ ਵੱਧ ਜਹਾਜ਼ 60 ਤੋਂ ਵੱਧ ਦੇਸ਼ਾਂ ਵਿੱਚ ਸੇਵਾ ਵਿੱਚ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8