ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੀ ਪਿੰਡ ਦਰੀਆਪੁਰ ਕਲਾਂ ਵਿਖੇ ਹੋਈ ਮੀਟਿੰਗ

02/24/2018 1:21:08 AM

ਬੁਢਲਾਡਾ (ਮਨਜੀਤ)— ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਪਿੰਡ ਦਰੀਆਪੁਰ ਕਲਾਂ ਵਿਖੇ ਹੋਈ। ਪਿੰਡ ਵਿਖੇ ਯੂਨੀਅਨ ਦੀ ਇਕਾਈ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਮੇਵਾ ਸਿੰਘ ਕੁਲਾਣਾ ਨੇ ਦੱਸਿਆ ਕਿ ਪਿੰਡ ਦੀ ਇਕਾਈ ਦਾ ਪ੍ਰਧਾਨ ਜੁਗਰਾਜ ਸਿੰਘ, ਮੀਤ ਪ੍ਰਧਾਨ ਪੱਪੀ ਸਿੰਘ, ਕੈਸ਼ੀਅਰ ਮਿੱਠੂ ਸਿੰਘ, ਸਕੱਤਰ ਸ਼ੇਰ ਸਿੰਘ ਆਦਿ ਅਹੁਦੇਦਾਰ ਨਿਯੁਕਤ ਕੀਤੇ ਗਏ। ਇਸੇ ਦੋਰਾਨ ਪਹੁੰਚੇ ਆਗੂਆਂ ਨੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਅਤੇ ਕਿਸਾਨਾਂ ਜੁੰਮੇ ਸਰਕਾਰੀ ਕਰਜਾ ਖਤਮ ਕੀਤਾ ਜਾਵੇ, ਕਿਸਾਨਾਂ ਦੇ ਪਰਿਵਾਰਾਂ ਲਈ ਨੌਕਰੀ ਕਰਨ ਦਾ ਰਾਖਵਾਕਰਨ ਕੀਤਾ ਜਾਵੇ, ਕਿਸਾਨਾਂ ਦੀ ਫਸਲ ਦਾ ਬੀਮਾ ਕੀਤਾ ਜਾਵੇ। ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ ਕੀਤੀ ਜਾਵੇ। ਇਸ ਮੌਕੇ ਜਥੇਬੰਦੀ ਬਲਾਕ ਬੁਢਲਾਡਾ ਦੇ ਪ੍ਰਧਾਨ ਸਾਧੂ ਸਿੰਘ, ਸਕੱਤਰ ਬਾਬੂ ਸਿੰਘ, ਬਲਾਕ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ, ਖਜਾਨਚੀ ਦੀਵਾਨ ਸਿੰਘ, ਯੂਥ ਆਗੂ ਮੇਵਾ ਸਿੰਘ ਤੋਂ ਇਲਾਵਾ ਹੋਰ ਵੀ ਜਥੇਬੰਦੀ ਦੇ ਆਗੂ ਮੋਜੂਦ ਸਨ।


Related News