ਦਵਾਈ ਵਿਕਰੇਤਾਵਾਂ ਨੇ ਕੱਢਿਆ ਕੈਂਡਲ ਮਾਰਚ

Friday, Jul 27, 2018 - 06:08 AM (IST)

ਦਵਾਈ ਵਿਕਰੇਤਾਵਾਂ ਨੇ ਕੱਢਿਆ ਕੈਂਡਲ ਮਾਰਚ

ਜਲੰਧਰ,   (ਨਰੇਸ਼)—  30 ਜੁਲਾਈ  ਨੂੰ ਦਵਾਈ ਵਿਕਰੇਤਾਵਾਂ ਵੱਲੋਂ ਦਿੱਤੀ ਗਈ ਪੰਜਾਬ ਭਰ ਦੀਆਂ ਮੈਡੀਕਲ ਦੁਕਾਨਾਂ ਨੂੰ ਬੰਦ  ਰੱਖਣ ਦੀ ਕਾਲ ਦੇ ਮੱਦੇਨਜ਼ਰ ਵੀਰਵਾਰ ਨੂੰ ਜਲੰਧਰ ’ਚ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ  ਮੈਂਬਰਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਜਿਸ ਦੌਰਾਨ ਦਵਾਈ ਵਿਕਰੇਤਾਵਾਂ ਨੇ ਪੰਜਾਬ ’ਚ  ਨਸ਼ਿਅਾਂ ਅਤੇ ਪੁਲਸ ਦੀ ਕਾਰਵਾਈ ਦਾ ਵਿਰੋਧ ਕੀਤਾ। ਇਸ ਮੌਕੇ ਸੰਗਠਨ ਦੇ ਪ੍ਰਧਾਨ ਰੀਸ਼ੂ ਵਰਮਾ  ਨੇ ਦੋਸ਼ ਲਗਾਇਆ ਕਿ ਪੰਜਾਬ ’ਚ ਨਸ਼ਾ ਖਤਮ ਕਰਨ ਦੀ ਆੜ ’ਚ ਪੁਲਸ ਦਵਾਈ ਕਾਰੋਬਾਰੀਆਂ ਨੂੰ  ਪਰੇਸ਼ਾਨ ਕਰ ਰਹੀ ਹੈ। 
ਉਨ੍ਹਾਂ ਕਿਹਾ ਕਿ ਦਵਾਈ ਵਿਕਰੇਤਾ ਪੰਜਾਬ ਸਰਕਾਰ ਦੇ ਸਿਹਤਮੰਦ  ਪੰਜਾਬ ਮਿਸ਼ਨ ’ਚ ਸਰਕਾਰ ਦਾ ਸਹਿਯੋਗ ਕਰਨਾ ਚਾਹੁੰਦੇ ਹਨ ਅਤੇ ਨਸ਼ਿਅਾਂ ਵਿਰੁੱਧ ਸਰਕਾਰ ਦੀ  ਮੁਹਿੰਮ ਦਾ ਵੀ ਸਮਰਥਨ ਕਰਦੇ ਹਨ 
ਪਰ ਦੁਕਾਨਦਾਰਾਂ ਦੇ ਖਿਲਾਫ ਪੁਲਸ ਦੀ ਕਾਰਵਾਈ ਸਹੀ  ਨਹੀਂ ਹੈ, ਕਿਉਂਕਿ ਦਵਾਈ ਵਿਕਰੇਤਾਵਾਂ ਦੀ ਨਿਗਰਾਨੀ ਦਾ ਕੰਮ ਡਰੱਗ ਇੰਸਪੈਕਟਰ ਦਾ ਹੈ।  ਉਨ੍ਹਾਂ ਕਿਹਾ ਕਿ ਦਵਾਈ ਵਿਕਰੇਤਾਵਾਂ ਖਿਲਾਫ ਪੁਲਸੀਆ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ  ਦੱਸਿਆ ਕਿ ਮੁਹਿੰਮ ਤਹਿਤ ਦਵਾਈ ਵਿਕਰੇਤਾ 28 ਜੁਲਾਈ ਨੂੰ ਸਾਰੇ ਜ਼ਿਲਿਆਂ ’ਚ ਡੀ. ਸੀ.  ਦਫਤਰਾਂ ਦੇ ਬਾਹਰ ਰੈਲੀਆਂ ਕੱਢਣਗੇ। 


Related News