ਸੈਕਸ ਤੇ ਹਿੰਸਾ ਬੱਚਿਆਂ ਨੂੰ ਸਭ ਤੋਂ ਵੱਧ ਬਣਾ ਰਹੇ ਹਨ ‘ਅਪਰਾਧੀ’ (ਵੀਡੀਓ)

12/17/2019 11:36:21 AM

ਮੋਗਾ (ਵਿਪਨ) - ਅਜੌਕੇ ਸਮੇਂ ’ਚ ਬੱਚਿਆਂ ਦੀ ਪ੍ਰਵੀਰਤੀ ਪਹਿਲਾਂ ਦੇ ਸਮੇਂ ਨਾਲੋਂ ਕਿਤੇ ਜ਼ਿਆਦਾ ਬਦਲ ਚੁੱਕੀ ਹੈ। ਇਸ ਲਈ ਕਿਸੇ ਹੱਦ ਤੱਕ ਸਾਡਾ ਸਮਾਜ, ਮਾਤਾ-ਪਿਤਾ ਅਤੇ ਬੱਚੇ ਆਮ ਜ਼ਿੰਮੇਵਾਰ ਹਨ। ਇਸ ਸਮੇਂ ਜੇਕਰ ਗੱਲ ਸਮਾਜ ਦੀ ਕੀਤੀ ਜਾਵੇ ਤਾਂ ਅੱਜ ਦੇ ਸਮਾਜ ’ਚ ਉਨ੍ਹਾਂ ਕਦਰਾਂ-ਕੀਮਤਾਂ ਦੀ ਅਹਿਮੀਅਤ ਨਹੀਂ ਰਹੀ, ਜੋ ਪਹਿਲਾਂ ਹੁੰਦੀ ਸੀ। ਸਮਾਜ ’ਚ ਇਮਾਨਦਾਰੀ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ ਅਤੇ ਭਿ੍ਸ਼ਟਾਚਾਰ ਕਾਫੀ ਹੱਦ ਤੱਕ ਵੱਧ ਚੁੱਕਾ ਹੈ। ਅੱਜ-ਕੱਲ ਦੇ ਮਾਤਾ-ਪਿਤਾ ਆਪਣੇ ਕੰਮਾਂ ’ਚ ਇਨ੍ਹੇ ਵਿਅਸਥ ਹਨ ਕਿ ਉਨ੍ਹਾਂ ਕੋਲ ਆਪਣੇ ਹੀ ਬੱਚਿਆਂ ਲਈ ਸਮਾਂ ਨਹੀਂ। ਬੱਚਿਆਂ ਨੂੰ ਸਹੀ ਤਰ੍ਹਾਂ ਦੀ ਸਿੱਖਿਆ ਦੇਣ ਅਤੇ ਹੋਰ ਗੱਲਾਂ ਦੱਸਣ ਲਈ ਸਮਾਂ ਨਹੀਂ ਕੱਢ ਪਾ ਰਹੇ।

ਦੂਜੇ ਪਾਸੇ ਪੰਜਾਬ ’ਚ ਸਭ ਤੋਂ ਵੱਡੀ ਸਮੱਸਿਆ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਸ਼ਾਮ ਦੇ ਸਮੇਂ ਬਹੁਤ ਸਾਰੇ ਲੋਕ ਸ਼ਰਾਬ ਪੀ ਕੇ ਘਰ ਆਉਂਦੇ ਹਨ, ਜਿਸ ਦਾ ਬੱਚਿਆਂ ’ਤੇ ਗਲਤ ਅਸਰ ਪੈ ਰਿਹਾ ਹੈ। ਇਸ ਹਾਲਤ ’ਚ ਉਹ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਅਤੇ ਉਨ੍ਹਾਂ ਨੂੰ ਰੋਜ਼ਾਨਾ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਦੇ ਬਾਰੇ ਉਹ ਕਦੇ ਨਹੀਂ ਪੁੱਛਦੇ। ਇਨ੍ਹਾਂ ਕਾਰਨਾਂ ਕਰਕੇ ਬੱਚੇ ਹਮੇਸ਼ਾ ਗਲਤ ਰਾਸਤੇ ਅਪਣਾ ਲੈਂਦੇ ਹਨ। ਅੱਜ ਕੱਲ ਦੇ ਬੱਚਿਆਂ ਦਾ ਰੁਝਾਨ ਨਸ਼ੇ ਵੱਲ ਵੱਧ ਗਿਆ ਹੈ, ਜਿਸ ਕਰਾਨ ਉਹ ਸਹੀ ਅਤੇ ਗਲਤ ਦਾ ਅੰਦਾਜਾ ਲਗਾਉਣਾ ਭੁੱਲ ਜਾਂਦੇ ਹਨ। ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਸਮੇਂ ਤੋਂ ਪਹਿਲਾਂ ਬੱਚਿਆਂ ਦਾ ਝੁਕਾਅ ਸੈਕਸ ਵੱਲ ਵੱਧ ਰਿਹਾ ਹੈ। ਇਸੇ ਕਾਰਨ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਤਾ-ਪਿਤਾ ਪੜ੍ਹਾਈ ਦੇ ਹਿਸਾਬ ਨਾਲ ਮੋਬਾਈਲ ਦੀ ਵਰਤੋਂ ਕਰਨ ਲਈ ਦੇਣ।    
 


rajwinder kaur

Content Editor

Related News