60 ਸਾਲਾ ਐਥਲੀਟ ਨੇ 2 ਗੋਲਡ ਅਤੇ ਇਕ ਕਾਂਸਾਂ ਮੈਡਲ ਜਿੱਤਕੇ ਰਚਿਆ ਇਤਿਹਾਸ
Sunday, Feb 21, 2021 - 06:25 PM (IST)
ਬਠਿੰਡਾ (ਸੁਖਵਿੰਦਰ): ਪਿੰਡ ਕੋਟਸ਼ਮੀਰ ਦੇ 60 ਸਾਲਾ ਐਥਲੀਟ ਨੰਬਰਦਾਰ ਬਲਵਿੰਦਰ ਸਿੰਘ ਨੇ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਚ ਹੋਈ ਮਾਸਟਰ ਐਥਲੀਟ ਖੇਡਾਂ ਵਿਚ ਆਪਣੀ ਉਮਰ ਵਰਗ ਦੇ ਮੁਕਾਬਲਿਆਂ ਵਿਚ 2 ਗੋਲਡ ਅਤੇ ਇਕ ਕਾਂਸੇ ਦਾ ਮੈਡਲ ਜਿੱਤਕੇ ਫ਼ਿਰ ਤੋਂ ਇਤਿਹਾਸ ਰਚਿਆ ਹੈ। ਨੰਬਰਦਾਰ ਬਲਵਿੰਦਰ ਸਿੰਘ ਨੇ 400 ਮੀਟਰ ਅਤੇ 800 ਮੀਟਰ ਦੌੜ ਵਿਚ ਗੋਲਡ ਅਤੇ 5 ਕਿਲੋਮੀਟਰ ਦੌੜ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ।
ਇਹ ਵੀ ਪੜ੍ਹੋ: ਜਲੰਧਰ ’ਚ ਕੋਰੋਨਾ ਨੇ ਫੜ੍ਹੀ ਰਫ਼ਤਾਰ, ਦੋ ਹੋਰ ਮਰੀਜ਼ਾਂ ਨੇ ਤੋੜਿਆ ਦਮ, 41 ਦੀ ਰਿਪੋਰਟ ਆਈ ਪਾਜ਼ੇਟਿਵ
ਇਨ੍ਹਾਂ ਖੇਡਾਂ ਵਿਚ ਪੰਜਾਬ ਭਰ ਦੇ ਖਿਡਾਰੀਆਂ ਨੇ ਹਿੱਸਾ ਲਿਆ | 60 ਸਾਲਾਂ ਦੀ ਉਮਰ ਵਿਚ ਵੀ ਇਸ ਤਰ੍ਹਾਂ ਦੇ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਨੰਬਰਦਾਰ ਬਲਵਿੰਦਰ ਸਿੰਘ ਨੋਜਵਾਨਾਂ ਦੇ ਲਈ ਪ੍ਰੇਰਣਾਂ ਸ੍ਰੋਤ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਅਤੇ ਹੋਰ ਬੁਰਾਈਆਂ ਨੂੰ ਛੱਡ ਕੇ ਖੇਡਾਂ ਵਿਚ ਹਿੱਸਾ ਲੈਣ ਜਿਸ ਨਾਲ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ ’ਚ ਹਾਰਡਵੇਅਰ ਗੋਦਾਮ ਦੀ ਟੁੱਟੀ ਲਿਫ਼ਟ, ਇਕ ਦੀ ਮੌਤ