ਦੋਰਾਹਾ ਮੈਕਡੋਨਲਡ ਕੋਲ ਵਾਪਰੇ ਭਿਆਨਕ ਹਾਦਸੇ ’ਚ ਮ੍ਰਿਤਕ ਦੀ ਲਾਸ਼ ਦੇ ਉਡੇ ਚਿੱਥੜੇ, ਦੇਖ ਕੇ ਕੰਬੀ ਰੂਹ

Sunday, Jan 09, 2022 - 06:37 PM (IST)

ਦੋਰਾਹਾ (ਵਿਨਾਇਕ) : ਦੋਰਾਹਾ ਤੋਂ ਇਕ ਕਿਲੋਮੀਟਰ ਦੂਰ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਮੈਕਡੋਨਲਡ ਰੈਸਟੋਰੈਂਟ ਨੇੜੇ ਰਾਤ ਸਮੇਂ ਵਾਪਏ ਇਕ ਭਿਆਨਕ ਹਾਦਸੇ ’ਚ ਇਕ ਅਣਪਛਾਤੇ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਸਰੀਰ ਦੇ ਅੰਗ ਬੁਰੀ ਤਰ੍ਹਾਂ ਸੜਕ ‘ਤੇ ਖਿੱਲਰੇ ਹੋਏ ਮਿਲੇ। ਲਾਸ਼ ਦੀ ਹਾਲਤ ਇੰਨੀ ਮਾੜੀ ਸੀ ਕਿ ਦੇਖ ਕੇ ਹਰ ਕਿਸੇ ਦੀ ਰੂਹ ਕੰਬ ਉੱਠੀ। ਦੋਰਾਹਾ ਪੁਲਸ ਨੇ ਇਸ ਘਟਨਾ ਸੰਬੰਧੀ ਧਾਰਾ 174 ਸੀ.ਆਰ.ਪੀ.ਸੀ ਅਧੀਨ ਕਾਰਵਾਈ ਮੁਕੰਮਲ ਕਰਕੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸ਼ਨਾਖਤ ਕਰਨ ਅਤੇ ਪੋਸਟਮਾਰਟਮ ਕਰਵਾਉਣ ਲਈ 72 ਘੰਟੇ ਲਈ ਸਿਵਲ ਹਸਪਤਾਲ ਲੁਧਿਆਣਾ ਦੇ ਮੋਰਚਰੀ ਹਾਊਸ ਵਿਚ ਰਖਵਾ ਦਿੱਤੀ ਹੈ।

ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਨੂੰ ਲੈ ਕੇ ਪਾਠੀ ਸਿੰਘ ਦਾ ਕਤਲ

ਇਸ ਘਟਨਾ ਸਬੰਧੀ ਇਕ ਰਾਹਗੀਰ ਸੁਮਨ ਜੇਤਲੀ ਨੇ ਆਪਣੇ ਫੇਸਬੁੱਕ ਪੇਜ ’ਤੋਂ ਲਾਈਵ ਹੋ ਕੇ ਦੱਸਿਆ ਕਿ ਘੁੱਪ ਹਨੇਰੇ ਅਤੇ ਬਰਸਾਤ ’ਚ ਵਾਪਰੀ ਇਹ ਦਿਲ ਕੰਬਾਊ ਘਟਨਾ ਆਪਣੇ ਆਪ ’ਚ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਕਰਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਪੁਲਸ ਤੇ ਐਂਬੂਲੈਂਸ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਹ ਲੰਮੇ ਸਮੇਂ ਤੱਕ ਮੌਕੇ ’ਤੇ ਨਹੀ ਪੁੱਜੇ। ਇਸ ਸਬੰਧੀ ਦੋਰਾਹਾ ਥਾਣਾ ਦੇ ਏ.ਐੱਸ.ਆਈ ਹਰਦਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਰਾਤ ਸਾਢੇ 9 ਵਜੇ ਕਰੀਬ ਮ੍ਰਿਤਕ ਦੀ ਲਾਸ਼ ਮੈਕਡੋਨਲਡ ਰੈਸਟੋਰੈਂਟ ਨੇੜੇ ਜੀਟੀ ਰੋਡ ’ਤੇ ਪਏ ਹੋਣ ਸਬੰਧੀ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਪਾਰਟੀ ਘਟਨਾ ਸਥਾਨ ’ਤੇ ਪਹੁੰਚੀ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਲਾਸ਼ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ : ਮੋਗਾ ’ਚ ਤਿੰਨ ਨੌਜਵਾਨਾਂ ਤੋਂ ਹੈਂਡ ਗ੍ਰਨੇਡ ਬਰਾਮਦ, ਗੈਂਗਸਟਰ ਅਰਸ਼ਦੀਪ ਡੱਲਾ ਨਾਲ ਜੁੜੇ ਤਾਰ

ਏ.ਐੱਸ.ਆਈ ਹਰਦਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਕਿਸੇ ਤੇਜ਼ ਰਫਤਾਰ ਵਾਹਨ ਵੱਲੋਂ ਫੇਟ ਮਾਰ ਦਿੱਤੇ ਜਾਣ ਕਾਰਨ ਉਸ ਵਿਅਕਤੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ ਅਤੇ ਉਸਨੇ ਕਾਲੇ ਰੰਗ ਦੀ ਜੈਕਟ ਪਹਿਨੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਇਸ ਸੰਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਦੋਰਾਹਾ ਥਾਣਾ ਦੇ ਫੋਨ ਨੰਬਰ 9592914037, 9750700051 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬਰਨਾਲਾ ਟੋਲ ਪਲਾਜ਼ਾ ’ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਵਿਚਾਲੇ ਝੜਪ, ਕਿਸਾਨ ਆਗੂ ਦੀ ਲੱਥੀ ਪੱਗ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News