ਸਰਹੱਦ ਪਾਰ : ਮਸਜਿਦ ਕੰਪਲੈਕਸ ’ਚ ਮੌਲਵੀ ਦਾ ਗੋਲ਼ੀ ਮਾਰ ਕੇ ਕਤਲ, ਭਾਬੀ ਨਾਲ ਸਨ ਨਾਜਾਇਜ਼ ਸਬੰਧ
Sunday, Feb 19, 2023 - 08:10 PM (IST)

ਗੁਰਦਾਸਪੁਰ/ਪੇਸ਼ਾਵਰ (ਵਿਨੋਦ) : ਪੇਸ਼ਾਵਰ ਦੇ ਬਾਹਰੀ ਇਲਾਕਾ ਮਾਸੋਖੇਲ ’ਚ ਇਕ ਮਸਜਿਦ ਦੇ ਮੌਲਵੀ ਦੇ ਆਪਣੇ ਭਰਾ ਦੀ ਪਤਨੀ ਨਾਲ ਨਾਜਾਇਜ਼ ਸਬੰਧਾਂ ਕਾਰਨ ਮਸਜਿਦ ਕੰਪਲੈਕਸ ’ਚ ਹੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮੁਫਤੀ ਈਜਾਜ ਵਜੋਂ ਹੋਈ। ਸੂਤਰਾਂ ਅਨੁਸਾਰ ਮਾਸ਼ੋਖੇਲ ਮਸਜਿਦ ਦਾ ਮੌਲਵੀ ਦੇ ਆਪਣੇ ਭਰਾ ਨਾਲ ਵਿਵਾਦ ਚੱਲ ਰਿਹਾ ਸੀ। ਕੁਝ ਦਿਨ ਪਹਿਲਾ ਲੋਕਾਂ ਨੇ ਮੌਲਵੀ ਮੁਫਤੀ ਈਜਾਜ ਅਤੇ ਉਸ ਦੇ ਭਰਾ ਦੀ ਪਤਨੀ ਨੂੰ ਮਸਜਿਦ ਕੰਪਲੈਕਸ ’ਚ ਇਤਰਾਜ਼ਯੋਗ ਹਾਲਤ ਵਿੱਚ ਫੜਿਆ ਸੀ ਅਤੇ ਇਸ ਸਬੰਧੀ ਵੀਡਿਓ ਵੀ ਬਣਾਈ ਗਈ ਸੀ। ਉਦੋਂ ਤੋਂ ਮੌਲਵੀ ਅਤੇ ਉਸ ਦੇ ਭਰਾ ਮੁਫਤੀ ਅਸਲਮ ’ਚ ਵਿਵਾਦ ਚੱਲ ਰਿਹਾ ਸੀ।
ਅੱਜ ਸਵੇਰੇ ਤੜਕਸਾਰ ਮੌਲਵੀ ਦੀ ਮਸਜਿਦ ਕੰਪਲੈਕਸ ’ਚ ਹੀ ਕਿਸੇ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਉਸ ਦੇ ਭਰਾ ’ਤੇ ਇਸ ਹੱਤਿਆ ਦਾ ਸ਼ੱਕ ਕਰ ਰਹੀ ਹੈ ਜਦਕਿ ਮ੍ਰਿਤਕ ਦੇ ਭਰਾ ਅਸਲਮ ਦਾ ਕਹਿਣਾ ਹੈ ਕਿ ਮੁਫਤੀ ਈਜਾਜ ਐਯਾਸ਼ ਕਿਸਮ ਦਾ ਵਿਅਕਤੀ ਸੀ ਅਤੇ ਮਸਜਿਦ ਕੰਪਲੈਕਸ ’ਚ ਹੋਰ ਔਰਤਾਂ ਨੂੰ ਵੀ ਲੈ ਕੇ ਆਉਂਦਾ ਸੀ। ਇਹ ਸੱਚ ਹੈ ਕਿ ਉਸ ਦੀ ਪਤਨੀ ਨਾਲ ਮੁਫਤੀ ਈਜਾਜ ਦੇ ਨਾਜਾਇਜ਼ ਸਬੰਧ ਸੀ ਪਰ ਉਸਦੀ ਹੱਤਿਆ ਵਿਚ ਉਸ ਦਾ ਹੱਥ ਨਹੀਂ ਹੈ।