ਫੈਕਟਰੀ ਹਾਦਸੇ ਨਾਲ ਦਹਿਲਿਆ ਲੁਧਿਆਣਾ, ਹੁਣ ਤੱਕ 10 ਲੋਕਾਂ ਦੀਆਂ ਮਿਲੀਆਂ ਲਾਸ਼ਾਂ (ਤਸਵੀਰਾਂ)

11/21/2017 10:40:49 AM

ਲੁਧਿਆਣਾ — ਲੁਧਿਆਣਾ ਫੈਕਟਰੀ  'ਚ ਅੱਗ ਲੱਗਣ ਨਾਲ ਡਿੱਗੀ 6 ਮੰਜ਼ਿਲਾ ਇਮਾਰਤ ਦੇ ਮਲਬੇ ਤੋਂ ਹੁਣ ਤਕ 10 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ। ਪੁਲਸ ਦਾ ਕਹਿਣਾ ਹੈ ਕਿ ਹੁਣ ਇਮਾਰਤ ਦੇ ਮਲਬੇ 'ਚ 15 ਤੋਂ ਜ਼ਿਆਦਾ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਜਤਾਇਆ ਹੈ। ਅਜਿਹੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਦੱਬਣ ਵਾਲੇ ਲੋਕਾਂ 'ਚ ਕਰੀਬ 6-7 ਫਾਈਰ ਬ੍ਰਿਗੇਡ ਕਰਮੀ ਵੀ ਸ਼ਾਮਲ ਹਨ। ਫਾਈਰ ਬ੍ਰਿਗੇਡ ਕਰਮੀ ਅੱਗ ਬੁਝਾ ਰਹੇ ਸਨ, ਉਦੋਂ ਹੀ ਇਮਾਰਤ ਡਿੱਗ ਗਈ ਤੇ ਉਹ ਉਸ 'ਚ ਦੱਬ ਗਏ।
ਉਥੇ ਹੀ ਫੈਕਟਰੀ ਦੇ ਅੰਦਰ ਗਏ 4 ਦੋਸਤਾਂ 'ਚੋਂ 1 ਦੀ ਲਾਸ਼ ਮਿਲਿਆ ਹੈ, ਜਦ ਕਿ ਬਾਕੀਆਂ ਦੇ ਬਾਰੇ 'ਚ ਕੁਝ ਪਤਾ ਨਹੀਂ ਲੱਗਾ ਹੈ। ਜਾਣਕਾਰੀ ਦਿੰਦੇ ਹੋਏ ਹਰਵੀਰ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਮਾਲਿਕ ਇੰਦਰਜੀਤ ਸਿੰਘ ਦਾ ਦੋਸਤ ਹੈ। ਸਵੇਰੇ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਇੰਦਰਜੀਤ ਦੇ ਦੋਸਤ ਭਾਵਾਦਾਸ ਦੇ ਲਕਸ਼ਣ ਦ੍ਰਵਿੜ ਤੇ ਇੰਦਰਪਾਲ ਸਿੰਘ ਵੀ ਉਥੇ ਹੀ ਆ ਗਏ। ਅਸੀਂ ਚਾਰਾਂ ਫੈਕਟਰੀ ਦੇ ਅੰਦਰ ਗਏ। ਪਹਿਲੀ ਮੰਜ਼ਿਲ 'ਤੇ ਜਾਂਦੇ ਹੀ ਇੰਨਾ ਜ਼ਿਆਦਾ ਧੂੰਆਂ ਦੇਖ ਮੈਂ ਤੇ ਫੈਕਟਰੀ ਮਾਲਿਕ ਬਾਹਰ ਆ ਗਏ। ਅਜੇ ਆ ਕੇ ਖੜੇ ਹੀ ਹੋਏ ਸਨ ਕਿ ਇਕਦਮ ਨਾਲ ਧੂੰਆਂ ਹੋ ਗਿਆ ਤੇ 2 ਦੋਸਤ ਅੰਦਰ ਰਹਿ ਗਿਆ, ਜਿਸ 'ਚੋਂ ਇਕ ਮੌਤ ਹੋ ਗਈ, ਜਿਸ ਦੀ ਲਾਸ਼ ਕੁਝ ਸਮਾਂ ਬਾਅਦ ਮਿਲੀ ਹੈ।

PunjabKesari
ਬਚਾਅ ਪ੍ਰਬੰਧਾਂ ਤੋਂ ਵੱਧ ਪਬਲਿਕ ਨੂੰ ਮੈਨੇਜ ਕਰਨ 'ਚ ਲੱਗਾ ਪੁਲਸ ਦਾ ਜ਼ੋਰ
ਮੌਕੇ 'ਤੇ ਮੌਜੂਦ ਪੁਲਸ ਫੋਰਸ ਨੂੰ ਬਚਾਅ ਪ੍ਰਬੰਧਾਂ ਤੋਂ ਵੱਧ ਪਬਲਿਕ ਨੂੰ ਮੈਨੇਜ ਕਰਨ 'ਚ ਜ਼ੋਰ ਲਗਾਉਂਦੇ ਦੇਖਿਆ ਜਾ ਸਕਦਾ ਸੀ। ਲੋਕਾਂ ਦੀਆਂ ਮਿੰਨਤਾ ਕਰਨ ਦੇ ਬਾਵਜੂਦ ਉਹ ਇਮਾਰਤ ਦੇ ਨੇੜੇ ਖੜੇ ਰਹੇ ਤੇ ਦ੍ਰਿਸ਼ ਦੇਖਦੇ ਰਹੇ। ਮੌਕੇ 'ਤੇ ਬਚਾਅ ਕਾਰਜਾਂ 'ਚ ਲੱਗੇ ਕਰਮਚਾਰੀਆਂ  ਤੇ ਐਂਬੂਲੈਂਸ ਨੂੰ ਆਉਣ ਜਾਣ 'ਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

PunjabKesari

 


Related News