66 ਘੰਟਿਆਂ ਦੀ ਭਾਲ ਮਗਰੋਂ ਮਿਲੀਆਂ 2 ਹੋਰ ਨੌਜਵਾਨਾਂ ਦੀਆਂ ਲਾਸ਼ਾਂ, ਐਤਵਾਰ ਨੂੰ ਸਤਲੁਜ ''ਚ ਡੁੱਬੇ ਸੀ 5 ਦੋਸਤ

Wednesday, Jun 12, 2024 - 12:04 PM (IST)

66 ਘੰਟਿਆਂ ਦੀ ਭਾਲ ਮਗਰੋਂ ਮਿਲੀਆਂ 2 ਹੋਰ ਨੌਜਵਾਨਾਂ ਦੀਆਂ ਲਾਸ਼ਾਂ, ਐਤਵਾਰ ਨੂੰ ਸਤਲੁਜ ''ਚ ਡੁੱਬੇ ਸੀ 5 ਦੋਸਤ

ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਪਿੰਡ ਕਾਸਾਬਾਦ ਵਿਚ ਸਤਲੁਜ ਦਰਿਆ 'ਤੇ ਐਤਵਾਰ ਨੂੰ 5 ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ ਸੀ। ਇਸ ਮਗਰੋਂ ਪੁਲਸ ਨੇ NDRF ਤੇ ਗੋਤਾਖੋਰਾਂ ਦੀ ਟੀਮਾਂ ਨੂੰ ਸਤਲੁਜ ਦਰਿਆ ਵਿਚ ਲਾਪਤਾ ਹੋਏ ਬੱਚਿਆਂ ਦੀ ਭਾਲ ਲਈ ਲਿਆਂਦਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਸਿੱਖ ਨੌਜਵਾਨ 'ਤੇ ਖ਼ਾਲਿਸਤਾਨੀ ਕਹਿ ਕੇ ਕੀਤੇ ਹਮਲੇ 'ਤੇ ਭੜਕੇ ਰਾਜਾ ਵੜਿੰਗ, ਭਾਜਪਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਇਨ੍ਹਾਂ ਵਿਚੋਂ 2 ਬੱਚੇ ਸੋਮਵਾਰ ਨੂੰ ਬਰਾਮਦ ਕੀਤੇ ਗਏ, ਇਕ ਬੱਚਾ ਮੰਗਲਵਾਰ ਨੂੰ ਬਰਾਮਦ ਕੀਤਾ ਗਿਆ ਤੇ ਅੱਜ ਬੁੱਧਵਾਰ ਨੂੰ ਸਵੇਰੇ 9 ਵਜੇ ਦੇ ਕਰੀਬ 2 ਲਾਪਤਾ ਬੱਚੇ ਜ਼ਾਹਿਰ ਅਤੇ ਮੁਹੰਮਦ ਸ਼ਮੀ ਦੀਆਂ ਲਾਸ਼ਾਂ ਵੀ ਸਤਲੁਜ ਦਰਿਆ ਤੋਂ ਬਰਾਮਦ ਕਰ ਲਈਆਂ ਗਈਆਂ ਹਨ। ਫ਼ਿਲਹਾਲ ਪੁਲਸ ਨੇ ਦੋਹਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News