ਫਿਰੋਜ਼ਪੁਰ 'ਚ ਕੁੱਲ 65.95 ਫ਼ੀਸਦੀ ਪਈਆਂ ਵੋਟਾਂ, ਗਰਮੀ 'ਚ ਵੀ ਲੋਕਾਂ ਨੇ ਦਿਖਾਇਆ ਉਤਸ਼ਾਹ (ਤਸਵੀਰਾਂ)

06/01/2024 7:25:22 PM

ਫਿਰੋਜ਼ੁਪਰ : ਫਿਰੋਜ਼ਪੁਰ ਹਲਕੇ ਦੇ 16.70 ਲੱਖ ਵੋਟਰਾਂ ਵਲੋਂ ਅੱਜ ਸ਼ਾਮ 6 ਵਜੇ ਤੱਕ 65.95 ਫ਼ੀਸਦੀ ਵੋਟਾਂ ਪਾਈਆਂ ਗਈਆਂ। ਸੰਸਦੀ ਹਲਕੇ 'ਚ ਕੁੱਲ 1903 ਪੋਲਿੰਗ ਬੂਥ ਬਣਾਏ ਗਏ ਸਨ, ਜਿੱਥੇ ਵੋਟਰਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਗਈ। ਵੋਟਰਾਂ ਨੇ ਭਾਰੀ ਗਰਮੀ 'ਚ ਵੋਟ ਪਾਉਣ ਲ਼ਈ ਉਤਸ਼ਾਹ ਦਿਖਾਇਆ ਅਤੇ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ ਸਨ। ਹਾਲਾਂਕਿ ਇੱਥੇ ਭਾਰਤੀ ਫ਼ੌਜ ਦੇ ਜਵਾਨ ਵੀ ਵੱਡੀ ਗਿਣਤੀ 'ਚ ਵੋਟ ਪਾਉਣ ਲਈ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਏ ਦਿਖਾਈ ਦਿੱਤੇ।
ਕੁੱਲ ਕਿੰਨੇ ਫ਼ੀਸਦੀ ਹੋਈ ਵੋਟਿੰਗ
ਅਬੋਹਰ 'ਚ 60.17 ਫ਼ੀਸਦੀ, ਬੱਲੂਆਣਾ 'ਚ 67.10 ਫ਼ੀਸਦੀ, ਫਾਜ਼ਿਲਕਾ 'ਚ 71.00 ਫ਼ੀਸਦੀ, ਫਿਰੋਜ਼ਪੁਰ ਸਿਟੀ 'ਚ 59.10 ਫ਼ੀਸਦੀ, ਫਿਰੋਜ਼ਪੁਰ ਦਿਹਾਤੀ 'ਚ 65.72 ਫ਼ੀਸਦੀ, ਗੁਰੂਹਰਸਹਾਏ 'ਚ 69.10 ਫ਼ੀਸਦੀ, ਜਲਾਲਾਬਾਦ 'ਚ 68.50 ਫ਼ੀਸਦੀ, ਮਲੋਟ 'ਚ 67.40 ਫ਼ੀਸਦੀ, ਮੁਕਤਸਰ ਸਾਹਿਬ 'ਚ 65.10 ਫ਼ੀਸਦੀ
ਸ਼ਾਮ 5 ਵਜੇ ਤੱਕ ਵੋਟਿੰਗ ਫ਼ੀਸਦੀ
ਅਬੋਹਰ 'ਚ 51.50 ਫ਼ੀਸਦੀ, ਬੱਲੂਆਣਾ 'ਚ 57.50 ਫ਼ੀਸਦੀ, ਫਾਜ਼ਿਲਕਾ 'ਚ 64.94 ਫ਼ੀਸਦੀ, ਫਿਰੋਜ਼ਪੁਰ ਸਿਟੀ 'ਚ 50.10 ਫ਼ੀਸਦੀ, ਫਿਰੋਜ਼ਪੁਰ ਦਿਹਾਤੀ 'ਚ 58.00 ਫ਼ੀਸਦੀ, ਗੁਰੂਹਰਸਹਾਏ 'ਚ 61.30 ਫ਼ੀਸਦੀ, ਜਲਾਲਾਬਾਦ 'ਚ 60.30 ਫ਼ੀਸਦੀ, ਮਲੋਟ 'ਚ 57.10 ਫ਼ੀਸਦੀ, ਮੁਕਤਸਰ ਸਾਹਿਬ 'ਚ 57.88 ਫ਼ੀਸਦੀ
ਦੁਪਹਿਰ 3 ਵਜੇ ਤੱਕ ਵੋਟਿੰਗ ਫ਼ੀਸਦੀ
ਅਬੋਹਰ 'ਚ 44.04 ਫ਼ੀਸਦੀ, ਬੱਲੂਆਣਾ 'ਚ 48.50 ਫ਼ੀਸਦੀ, ਫਾਜ਼ਿਲਕਾ 'ਚ 54.50 ਫ਼ੀਸਦੀ, ਫਿਰੋਜ਼ਪੁਰ ਸਿਟੀ 'ਚ 42.00 ਫ਼ੀਸਦੀ, ਫਿਰੋਜ਼ਪੁਰ ਦਿਹਾਤੀ 'ਚ 46.00 ਫ਼ੀਸਦੀ, ਗੁਰੂਹਰਸਹਾਏ 'ਚ 53.00 ਫ਼ੀਸਦੀ, ਜਲਾਲਾਬਾਦ 'ਚ 50.30 ਫ਼ੀਸਦੀ, ਮਲੋਟ 'ਚ 50.60 ਫ਼ੀਸਦੀ, ਮੁਕਤਸਰ ਸਾਹਿਬ 'ਚ 48.05 ਫ਼ੀਸਦੀ
ਇਹ ਵੀ ਪੜ੍ਹੋ : ਬਠਿੰਡਾ 'ਚ AAP ਦੇ ਗੁਰਮੀਤ ਸਿੰਘ ਖੁੱਡੀਆਂ ਸਣੇ ਜਾਣੋ ਕਿਹੜੇ ਉਮੀਦਵਾਰਾਂ ਨੇ ਪਾਈ ਵੋਟ (ਤਸਵੀਰਾਂ)

PunjabKesari
ਦੁਪਹਿਰ 1 ਵਜੇ ਤੱਕ ਵੋਟਿੰਗ ਫ਼ੀਸਦੀ
ਅਬੋਹਰ 'ਚ 34.50 ਫ਼ੀਸਦੀ, ਬੱਲੂਆਣਾ 'ਚ 39 ਫ਼ੀਸਦੀ, ਫਾਜ਼ਿਲਕਾ 'ਚ 43.10 ਫ਼ੀਸਦੀ, ਫਿਰੋਜ਼ਪੁਰ ਸਿਟੀ 'ਚ 33.10 ਫ਼ੀਸਦੀ, ਫਿਰੋਜ਼ਪੁਰ ਦਿਹਾਤੀ 'ਚ 40 ਫ਼ੀਸਦੀ, ਗੁਰੂਹਰਸਹਾਏ 'ਚ 43.40 ਫ਼ੀਸਦੀ, ਜਲਾਲਾਬਾਦ 'ਚ 41.80 ਫ਼ੀਸਦੀ, ਮਲੋਟ 'ਚ 41.80 ਫ਼ੀਸਦੀ, ਮੁਕਤਸਰ ਸਾਹਿਬ 'ਚ 40.68 ਫ਼ੀਸਦੀ

PunjabKesari

ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਪਰਿਵਾਰ ਸਣੇ ਪਾਈ ਵੋਟ, ਮੀਡੀਆ ਨਾਲ ਕੀਤੀ ਗੱਲਬਾਤ (ਤਸਵੀਰਾਂ)

ਫ਼ੌਜ ਦੇ ਜਵਾਨਾਂ 'ਚ ਭਾਰੀ ਉਤਸ਼ਾਹ
ਭਾਰਤੀ ਫ਼ੌਜ ਦੇ ਜਵਾਨਾਂ 'ਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਮੇਜਰ ਜਨ ਯੋਗੀ ਸ਼ੇਰੋ ਸਮੇਤ ਵੱਡੀ ਗਿਣਤੀ 'ਚ ਭਾਰਤੀ ਫ਼ੌਜ ਦੇ ਜਵਾਨ ਫਿਰੋਜ਼ਪੁਰ ਛਾਉਣੀ ਦੇ ਬੂਥ ਨੰਬਰ-60, 61 ਅਤੇ 62 'ਤੇ ਵੋਟਾਂ ਪਾਉਣ ਪੁੱਜੇ। ਦੂਜੇ ਪਾਸੇ ਫਿਰੋਜ਼ਪੁਰ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਵੋਟਰ, ਜਿਨ੍ਹਾਂ 'ਚ ਬਜ਼ੁਰਗ ਅਤੇ ਦਿਵਿਆਂਗ ਲੋਕ ਵੀ ਸ਼ਾਮਲ ਹਨ, ਆਪਣੀਆਂ ਵੋਟਾਂ ਪਾਉਣ ਲਈ ਪੋਲਿੰਗ ਬੂਥਾਂ 'ਤੇ ਪੁੱਜੇ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News