ਸ਼ਹੀਦ ਪੁੱਤ ਪ੍ਰਭਜੀਤ ਸਿੰਘ ਦੀ ਚਿਖਾ ਨਾਲ ਹੀ ਮੁੱਕ ਗਈਆਂ ਮਾਂ ਦੀਆਂ ਰੀਝਾਂ
Wednesday, Apr 28, 2021 - 06:00 PM (IST)
ਬੁਢਲਾਡਾ/ਹਾਕਮਵਾਲਾ (ਬਾਂਸਲ) : ਅੱਜ ਕੇਂਦਰ ਸ਼ਾਸਤ ਪ੍ਰਦੇਸ਼ ਲੇਹ ਲੱਦਾਖ ਦੇ ਸੀਆਂ ਚਿੰਨ੍ਹ ਖ਼ੇਤਰ ਵਿਚ ਗਲੇਸ਼ੀਅਰ ਫੱਟਣ ਨਾਲ ਸ਼ਹੀਦ ਹੋਏ ਸੈਨਿਕ ਪ੍ਰਭਜੀਤ ਸਿੰਘ (23) ਪੁੱਤਰ ਜਗਪਾਲ ਸਿੰਘ ਦਾ ਅੱਜ ਉਂਨ੍ਹਾਂ ਦੇ ਜੱਦੀ ਪਿੰਡ ਹਾਕਮਵਾਲਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਬੁਢਲਾਡਾ ਪੁੱਜਣ ’ਤੇ ਉਨ੍ਹਾਂ ਦੀ ਮ੍ਰਿਤਕ ਦੇਹ ਮੋਟਰ ਸਾਇਕਲਾਂ ਦੇ ਵੱਡੇ ਕਾਫ਼ਲੇ ਨਾਲ ਉਨ੍ਹਾਂ ਦੇ ਘਰ ਲਿਆਂਦੀ ਗਈ, ਜਿੱਥੇ ਪਰਿਵਾਰਕ ਮੈਂਬਰਾਂ ਤੇ ਨੇੜਲੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਦੇ ਖੇਡ ਸਟੇਡੀਅਮ ਵਿਖੇ ਕੀਤਾ ਗਿਆ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਸ਼ਾਸਨ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਹ ਵੀ ਪੜ੍ਹੋ: ਪੰਜਾਬ ਭਰ ’ਚ ਢਾਂਚਾ ਬਣਾ ਕੇ ਪਾਰਟੀ ਨੂੰ ਮਜ਼ਬੂਤ ਕਰੇ ਵਿਦਿਆਰਥੀ ਵਿੰਗ: ਸੁਖਬੀਰ ਬਾਦਲ
21 ਪੰਜਾਬ ਯੂਨੀਟ ਬਰੈਬੋ ਦੇ ਸੂਬੇਦਾਰ ਭੁਪਿੰਦਰ ਸਿੰਘ ਸਮੇਤ ਫੌਜ ਦੀ ਟੁੱਕੜੀ ਵਲੋਂ ਸ਼ਹੀਦ ਪ੍ਰਭਜੀਤ ਸਿੰਘ ਨੂੰ ਸਰਧਾਂਜਲੀ ਭੇਟ ਕਰਦਿਆਂ 11 ਤੋਪਾਂ ਦੀ ਸਲਾਮੀ ਦਿੱਤੀ ਗਈ। ਇਸ ਮੌਕੇ ’ਤੇ ਏ.ਡੀ.ਸੀ. (ਜਨਰਲ) ਸੁਖਪ੍ਰੀਤ ਸਿੰਘ ਸਿੱਧੂ ਆਦਿ ਵੱਲੋਂ ਉਨ੍ਹਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਦੀ ਚਿਖਾ ਨੂੰ ਅਗਨੀ ਉਸਦੇ ਵੱਡੇ ਭਰਾ ਪ੍ਰਿਤਪਾਲ ਸਿੰਘ ਬੱਗਾ ਵੱਲੋਂ ਵਿਖਾਈ ਗਈ। ਐੱਸ.ਡੀ. ਸਾਗਰ ਸੇਤੀਆ ਨੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਹਰ ਸੁੱਖ ਦੁੱਖ ਵਿਚ ਪਰਿਵਾਰ ਦੇ ਨਾਲ ਖੜ੍ਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਇੱਕ ਨੌਕਰੀ ਦੇਣ ਦਾ ਐਲਾਨ ਵੀ ਜਲਦ ਪੂਰਾ ਹੋਵੇਗਾ।
ਇਹ ਵੀ ਪੜ੍ਹੋ: ਬਠਿੰਡਾ ’ਚ ਦਿਨੋਂ-ਦਿਨ ਮਾਰੂ ਹੁੰਦਾ ਜਾ ਰਿਹੈ ਕੋਰੋਨਾ, 5 ਲੋਕਾਂ ਦੀ ਮੌਤ ਸਣੇ 471 ਮਾਮਲੇ ਆਏ ਸਾਹਮਣੇ
ਦੇਸ਼ ਲਈ ਸ਼ਹੀਦ ਹੋਣ ਵਾਲਾ ਪਰਿਵਾਰ ਦਾ ਇੱਕਲਾ ਸਹਾਰਾ ਸੀ ਜੋ ਪਰਿਵਾਰ ਨੂੰ ਪਾਲਦਾ ਸੀ। ਸ਼ਹੀਦ ਪ੍ਰਭਜੀਤ ਸਿੰਘ ਦੇ ਭਰਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅੱਜ ਤੋਂ ਢਾਈ ਸਾਲ ਪਹਿਲਾਂ ਉਨ੍ਹਾਂ ਦਾ ਛੋਟਾ ਭਰਾ ਫੌਜ ਵਿੱਚ ਭਰਤੀ ਹੋਇਆ ਸੀ। ਪਰਿਵਾਰ ਆਰਥਿਕ ਤੌਰ ’ਤੇ ਕਾਫੀ ਕਮਜ਼ੋਰ ਹੋਣ ਕਾਰਨ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਸੀ। ਜ਼ਮੀਨ ਨਾ-ਮਾਤਰ ਸੀ। ਘਰ ’ਚ ਮਾਤਾ ਮੇਲੋ ਕੋਰ ਬਿਮਾਰ ਰਹਿੰਦੀ ਸੀ ਇਸ ਲਈ ਘਰ ਨੂੰ ਹਰ ਮਹੀਨੇ ਚਲਾਉਣ ਲਈ ਖਰਚਾ ਭੇਜਦਾ ਸੀ। ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।ਸ਼ਹੀਦ ਦੇ ਵਿਆਹ ਨੂੰ ਲੈ ਕੇ ਘਰ ਵਿੱਚ ਤਿਆਰੀਆਂ ਚੱਲ ਰਹੀਆ ਸਨ। ਆਖਰੀ ਵਾਰ ਸ਼ੁੱਕਰਵਾਰ ਨੂੰ ਫੋਨ ਤੇ ਗੱਲ ਹੋਈ ਸੀ। ਮ੍ਰਿਤਕ ਦੇ ਪਿਤਾ ਜਗਪਾਲ ਸਿੰਘ ਨੇ ਦੱਸਿਆ ਕਿ ਪ੍ਰਭਜੀਤ ਸਿੰਘ ਦੀ ਮਾਤਾ ਅਕਸਰ ਬਿਮਾਰ ਰਹਿੰਦੀ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਨਵੀਆਂ ਪਾਰੀਆਂ ਖੇਡਣ ਲਈ 'ਬਾਪੂਆਂ' ਦੀ ਜਗ੍ਹਾ ਤਿਆਰ 'ਪੁੱਤਰ'
ਪਿਛਲੇ ਸ਼ੁੱਕਰਵਾਰ ਫੋਨ ਤੇ ਮਾਤਾ ਨਾਲ ਆਖਰੀ ਗੱਲਬਾਤ ਹੋਈ ਹੈ। ਮਾਂ ਨੇ ਕਿਹਾ ਕਿ ਪੁੱਤ ਤੂੰ ਛੁੱਟੀ ਆ ਜਾ ਘਰ ਨੂੰਹ ਲਿਆਉਣੀ ਹੈ ਮੇਰੇ ਸਾਹਾਂ ਦਾ ਪਤਾ ਨਹੀਂ ਕਦੋਂ ਮੁੱਕ ਜਾਣ। ਜਿਊਂਦੇ ਜੀਅ ਤੂੰ ਘਰ ਵਿੱਚ ਨੂੰਹ ਲਿਆ ਦੇ। ਅੱਛਾ ਮਾਂ ਮੈਂ ਜਲਦ ਹੀ ਆਉਦਾ ਹਾਂ ਤੇਰੀ ਨੂੰਹ ਦੀ ਰੀਝ ਪੂਰੀ ਕਰਾਗਾਂ। ਪਿਤਾ ਨੇ ਦੱਸਿਆ ਕਿ ਡਿਊਟੀ ਕਾਰਗਿੱਲ ਗਲੇਸ਼ੀਅਰ ਵਿੱਚ ਹੋਣ ਕਾਰਨ ਫੋਨ ਰਾਬਤਾ ਬਹੁਤ ਘੱਟ ਸੀ। ਪਰ ਮਾਂ ਨੂੰ ਕੀ ਪਤਾ ਸੀ ਕਿ ਉਹ ਨਹੀਂ ਆਵੇਗਾ ਉਸਦੀ ਲਾਸ਼ ਹੀ ਆਵੇਗੀ।
ਇਹ ਵੀ ਪੜ੍ਹੋ: ਅਫ਼ਸੋਸਜਨਕ ਖ਼ਬਰ: ਦਿੱਲੀ ਕਿਸਾਨ ਅੰਦੋਲਨ ਤੋਂ ਪਰਤੇ ਪਿੰਡ ਬਾਮ ਦੇ ਕਿਸਾਨ ਦੀ ਮੌਤ