ਸ਼ਹੀਦ ਫ਼ੌਜੀ ਦੀ ਪਤਨੀ ਭੋਲੇਪਨ ''ਚ ਖਾ ਗਈ ਧੋਖਾ, ਫ਼ੌਜੀ ਨੇ ਹੀ ਕੀਤਾ ਵੱਡਾ ਕਾਂਡ

Thursday, Aug 20, 2020 - 01:10 PM (IST)

ਸ਼ਹੀਦ ਫ਼ੌਜੀ ਦੀ ਪਤਨੀ ਭੋਲੇਪਨ ''ਚ ਖਾ ਗਈ ਧੋਖਾ, ਫ਼ੌਜੀ ਨੇ ਹੀ ਕੀਤਾ ਵੱਡਾ ਕਾਂਡ

ਮਾਛੀਵਾੜਾ ਸਾਹਿਬ (ਟੱਕਰ) : 1971 ’ਚ ਭਾਰਤ-ਪਾਕਿ ਵਿਚਕਾਰ ਹੋਈ ਜੰਗ ਦੇ ਸ਼ਹੀਦ ਦੀਦਾਰ ਸਿੰਘ ਵਾਸੀ ਸੈਸੋਂਵਾਲ ਕਲਾਂ ਦੀ ਵਿਧਵਾ ਪਤਨੀ ਰਾਜ ਕੌਰ ਆਪਣੇ ਭੋਲੇਪਨ ਕਾਰਨ ਇਕ ਫ਼ੌਜੀ ਕੋਲੋਂ ਹੀ ਧੋਖਾ ਖਾ ਗਈ, ਜਿਸ ਨੇ ਸਰਕਾਰ ਕੋਲੋਂ ਸ਼ਹੀਦ ਦੀ ਪਤਨੀ ਨੂੰ ਜ਼ਮੀਨ ਦਿਵਾਉਣ ਦੇ ਨਾਂ 'ਤੇ ਵੱਡਾ ਕਾਂਡ ਕਰ ਦਿੱਤਾ। ਹੁਣ ਸ਼ਹੀਦ ਫ਼ੌਜੀ ਦਾ ਪਰਿਵਾਰ ਠੱਗੀ ਕਰਨ ਵਾਲੇ ਵਿਅਕਤੀ ਤੋਂ ਪੈਸੇ ਨਾ ਮਿਲਣ ਕਾਰਣ ਜਿੱਥੇ ਅੰਤਾਂ ਦਾ ਪਰੇਸ਼ਾਨ ਹੈ, ਉੱਥੇ ਹੀ ਕਰਜ਼ੇ ’ਚ ਡੁੱਬੇ ਹੋਣ ਕਾਰਣ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ। 

ਇਹ ਵੀ ਪੜ੍ਹੋ : ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਖ਼ਾਲਿਸਤਾਨੀ ਝੰਡਾ ਲਹਿਰਾਉਣ ਦਾ ਕੀਤਾ ਸੀ ਵਿਰੋਧ
ਜਾਣਕਾਰੀ ਮੁਤਾਬਕ ਸ਼ਹੀਦ ਦੀਦਾਰ ਸਿੰਘ ਦੀ ਬਜ਼ੁਰਗ ਪਤਨੀ ਰਾਜ ਕੌਰ ਨੇ ਦੱਸਿਆ ਕਿ ਉਸ ਦੇ ਪਤੀ 16 ਦਸੰਬਰ, 1971 ਨੂੰ ਦੁਸ਼ਮਣ ਨਾਲ ਲੋਹਾ ਲੈਂਦਿਆਂ ਅੰਮ੍ਰਿਤਸਰ ਦੇ ਧਨੋਆ ਬਾਰਡਰ ਵਿਖੇ ਸ਼ਹੀਦ ਹੋ ਗਏ ਸਨ। ਸਰਕਾਰ ਨੇ ਉਨ੍ਹਾਂ ਦੇ ਪਤੀ ਦੀ ਸ਼ਹੀਦੀ ਨੂੰ ਸਮਰਪਿਤ ਪਰਿਵਾਰ ਦੇ ਰੋਜ਼ਗਾਰ ਲਈ ਪਿੰਡ ਸੈਸੋਂਵਾਲ ਕਲਾਂ ਨੇੜ੍ਹੇ ਹੀ 12 ਏਕੜ ਜ਼ਮੀਨ ਅਲਾਟ ਕਰ ਦਿੱਤੀ ਪਰ ਉਨ੍ਹਾਂ ਨੂੰ ਉਸ ਸਮੇਂ 8 ਏਕੜ ਜ਼ਮੀਨ ਹੀ ਮਿਲੀ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਆਫ਼ਤ ਕਾਰਨ ਮੁੜ 'ਤਾਲਾਬੰਦੀ'! ਕੈਪਟਨ ਅੱਜ ਲੈਣਗੇ ਆਖ਼ਰੀ ਫ਼ੈਸਲਾ
ਵਿਧਵਾ ਰਾਜ ਕੌਰ ਨੇ ਦੱਸਿਆ ਕਿ 8 ਏਕੜ ਜ਼ਮੀਨ ਨਾਲ ਉਸ ਦੇ ਪਰਿਵਾਰ ਦਾ ਪਾਲਣ-ਪੋਸ਼ਣ ਹੋ ਰਿਹਾ ਸੀ ਕਿ ਕੁੱਝ ਸਾਲ ਪਹਿਲਾਂ ਪਿੰਡ ਦਾ ਹੀ ਵਿਅਕਤੀ ਚਰਨਜੀਤ ਸਿੰਘ ਉਨ੍ਹਾਂ ਕੋਲ ਆਇਆ ਅਤੇ ਉਸ ਨੇ ਸਬਜ਼ਬਾਗ ਦਿਖਾਇਆ ਕਿ ਜੋ 4 ਏਕੜ ਜ਼ਮੀਨ ਅਲਾਟ ਹੋਣ ਤੋਂ ਰਹਿ ਗਈ ਹੈ, ਉਹ ਸਰਕਾਰ ਤੋਂ ਦਿਵਾ ਸਕਦਾ ਹੈ। ਵਿਧਵਾ ਰਾਜ ਕੌਰ ਨੇ ਦੱਸਿਆ ਕਿ ਸਾਲ 2012 ’ਚ ਉਕਤ ਵਿਅਕਤੀ ਉਸ ਨੂੰ ਤਹਿਸੀਲ ਮਾਛੀਵਾੜਾ ’ਚ ਲੈ ਗਿਆ ਅਤੇ ਕਿਹਾ ਕਿ ਸਰਕਾਰ ਤੋਂ 4 ਏਕੜ ਜ਼ਮੀਨ ਦਿਵਾਉਣ ਸਬੰਧੀ ਕਾਗਜ਼ ਤਿਆਰ ਕਰਨੇ ਹਨ ਪਰ ਉੱਥੇ ਜਾ ਕੇ ਉਸ ਨੇ ਸ਼ਹੀਦ ਦੀ ਪਤਨੀ ਦੀ ਅਨਪੜ੍ਹਤਾ ਅਤੇ ਭੋਲੇਪਨ ਦਾ ਫ਼ਾਇਦਾ ਚੁੱਕਿਆ ਅਤੇ ਉਸ ਦੀ 2 ਏਕੜ ਜ਼ਮੀਨ ਕਿਸੇ ਨੂੰ ਗਹਿਣੇ ਰੱਖ ਕੇ 15 ਲੱਖ ਰੁਪਏ ਲੈ ਲਏ।

ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖ਼ਦ ਖ਼ਬਰ ਨੇ ਮਾਪਿਆਂ ਦਾ ਤੋੜਿਆ ਲੱਕ, ਕਦੇ ਸੋਚਿਆ ਨਹੀਂ ਸੀ ਪੁੱਤ ਅਜਿਹਾ ਕਰੇਗਾ

ਆਪਣੇ ਨਾਲ ਹੋਈ ਠੱਗੀ ਬਾਰੇ ਉਨ੍ਹਾਂ ਨੂੰ 2015 ’ਚ ਪਤਾ ਲੱਗਿਆ ਕਿ ਇਸ ਵਿਅਕਤੀ ਨੇ 4 ਏਕੜ ਜ਼ਮੀਨ ਸਰਕਾਰ ਤੋਂ ਤਾਂ ਕੀ ਦਿਵਾਉਣੀ ਸੀ, ਸਗੋਂ ਉਨ੍ਹਾਂ ਦੀ 2 ਏਕੜ ਜ਼ਮੀਨ ਗਹਿਣੇ ਰੱਖ ਠੱਗੀ ਮਾਰ ਗਿਆ।  ਵਿਧਵਾ ਰਾਜ ਕੌਰ ਵੱਲੋਂ ਆਪਣੇ ਨਾਲ ਹੋਈ ਠੱਗੀ ਦਾ ਮਾਮਲਾ ਪਿੰਡ ਦੀ ਪੰਚਾਇਤ ਤੇ ਪੁਲਸ ਥਾਣੇ ਵੀ ਪੁੱਜਾ, ਜਿੱਥੇ ਕਥਿਤ ਤੌਰ ’ਤੇ ਠੱਗੀ ਮਾਰਨ ਵਾਲੇ ਚਰਨਜੀਤ ਸਿੰਘ ਨੇ ਲਿਖਤੀ ਰੂਪ ’ਚ ਮੰਨਿਆ ਕਿ ਉਹ 15 ਲੱਖ ਰੁਪਏ ਮੋੜ ਕੇ 2 ਏਕੜ ਜ਼ਮੀਨ ਵਾਪਸ ਦਿਵਾ ਦੇਵੇਗਾ।

ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕਥਿਤ ਤੌਰ ’ਤੇ ਠੱਗੀ ਮਾਰਨ ਵਾਲਾ ਵਿਅਕਤੀ ਆਪਣੇ ਕਿਸੇ ਵੀ ਵਾਅਦੇ ’ਤੇ ਖ਼ਰਾ ਨਾ ਉਤਰਿਆ ਕਿਉਂਕਿ ਨਾ ਉਸ ਨੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਗਹਿਣੇ ਰੱਖੀ ਜ਼ਮੀਨ ਛੁਡਵਾਈ। ਸ਼ਹੀਦ ਦੇ ਪੋਤੇ ਕੁਲਵਿੰਦਰ ਸਿੰਘ ਅਨੁਸਾਰ ਅਖ਼ੀਰ ਉਨ੍ਹਾਂ ਨੇ 7 ਲੱਖ ਰੁਪਏ ਵਿਆਜ਼ ’ਤੇ ਚੁੱਕ ਕੇ ਜਿਸ ਵਿਅਕਤੀ ਕੋਲ ਜ਼ਮੀਨ ਗਹਿਣੇ ਰੱਖੀ ਸੀ, ਉਸ ਨੂੰ ਪੈਸੇ ਵਾਪਸ ਦੇ ਕੇ ਇਹ ਜ਼ਮੀਨ ਛੁਡਵਾ ਲਈ ਅਤੇ ਮਾਛੀਵਾੜਾ ਪੁਲਸ ਥਾਣੇ ’ਚ ਸਾਲ 2018 ’ਚ ਚਰਨਜੀਤ ਸਿੰਘ ਖਿਲਾਫ਼ ਠੱਗੀ ਦਾ ਪਰਚਾ ਵੀ ਦਰਜ ਕਰਵਾ ਦਿੱਤਾ ਪਰ ਠੱਗੀ ਦੇ ਪੈਸੇ ਨਾ ਮਿਲੇ, ਜਿਸ ਕਾਰਣ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ ਅਤੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਮੁੱਖ ਮੰਤਰੀ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਅੱਗੇ ਲਾਈ ਗੁਹਾਰ

ਸ਼ਹੀਦ ਦੀਦਾਰ ਸਿੰਘ ਦੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਫ਼ੌਜ ਦੇ ਉੱਚ ਅਧਿਕਾਰੀਆਂ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਕਿ ਵਿਧਵਾ ਰਾਜ ਕੌਰ ਆਪਣੇ ਨਾਲ ਹੋਈ ਠੱਗੀ ਕਾਰਣ ਬਹੁਤ ਹੀ ਪਰੇਸ਼ਾਨ ਤੇ ਬੀਮਾਰ ਰਹਿੰਦੀ ਹੈ ਅਤੇ ਉਪਰੋਂ ਕਰਜ਼ੇ ਦੀ ਭਾਰੀ ਪੰਡ ਨੇ ਘਰ ਦਾ ਗੁਜ਼ਾਰਾ ਮੁਸ਼ਕਿਲ ਕੀਤਾ ਹੋਇਆ ਹੈ। ਇਸ ਲਈ ਸਰਕਾਰ ਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਜੋ ਉਨ੍ਹਾਂ ਨਾਲ ਠੱਗੀ ਹੋਈ ਹੈ, ਉਹ ਪੈਸੇ ਵਾਪਸ ਦਿਵਾਏ ਤਾਂ ਜੋ ਸ਼ਹੀਦ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ

ਫ਼ੌਜੀ ਹੀ ਫ਼ੌਜੀ ਦੇ ਪਰਿਵਾਰ ਨਾਲ ਕਥਿਤ ਤੌਰ ’ਤੇ ਮਾਰ ਗਿਆ ਠੱਗੀ

1971 ਦੀ ਜੰਗ ਦੇ ਸ਼ਹੀਦ ਫੌਜੀ ਦੀਦਾਰ ਸਿੰਘ ਦੇ ਪਰਿਵਾਰ ਨਾਲ ਠੱਗੀ ਮਾਰਨ ਵਾਲਾ ਕੋਈ ਹੋਰ ਨਹੀਂ, ਸਗੋਂ ਇੱਕ ਫ਼ੌਜੀ ਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹੀਦ ਦੇਸ਼ ਦਾ ਸ਼ਰਮਾਇਆ ਹੁੰਦੇ ਹਨ ਕਿਉਂਕਿ ਅਜਿਹੇ ਵਿਅਕਤੀਆਂ ਦੀ ਸ਼ਹਾਦਤ ਕਾਰਣ ਸਾਡਾ ਦੇਸ਼ ਸੁਰੱਖਿਅਤ ਰਹਿੰਦਾ ਹੈ ਪਰ ਕੁਝ ਕੁ ਲੋਕ ਪੈਸਿਆਂ ਦੇ ਲਾਲਚ ਖ਼ਾਤਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੀ ਠੱਗੀ ਮਾਰਨ ਤੋਂ ਗੁਰੇਜ਼ ਨਹੀਂ ਕਰਦੇ, ਇਸ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਹੀਦ ਪਰਿਵਾਰ ਨੂੰ ਠੱਗੀ ਦੇ ਪੈਸੇ ਤੁਰੰਤ ਵਾਪਸ ਦਿਵਾਏ ਜਾਣ ਤਾਂ ਜੋ ਕਰਜ਼ੇ ਕਾਰਣ ਬੇਹਾਲ ਹੋਏ ਇਸ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ।

 


author

Babita

Content Editor

Related News