ਸਹੁਰੇ ਕਰਦੇ ਸੀ ਚਰਿੱਤਰ ''ਤੇ ਸ਼ੱਕ, ਵਿਆਹੁਤਾ ਨੇ ਨਿਗਲਿਆ ਜ਼ਹਿਰ

Saturday, Aug 22, 2020 - 03:36 PM (IST)

ਸਹੁਰੇ ਕਰਦੇ ਸੀ ਚਰਿੱਤਰ ''ਤੇ ਸ਼ੱਕ, ਵਿਆਹੁਤਾ ਨੇ ਨਿਗਲਿਆ ਜ਼ਹਿਰ

ਜਗਰਾਓਂ : ਸਥਾਨਕ ਕੱਚ ਮਲਕ ਜਗਰਾਓਂ 'ਚ ਸਥਿਤ ਮੁਹੱਲਾ ਪੰਜਾਬੀ ਬਾਗ ਦੀ ਇਕ 26 ਸਾਲਾ ਵਿਆਹੁਤਾ ਖੁਸ਼ਵਿੰਦਰ ਕੌਰ ਨੇ ਜ਼ਹਿਰੀਲੀ ਵਸਤੂ ਖਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਜਗਰਾਓਂ ਦੀ ਪੁਲਸ ਚੌਂਕੀ ਬੱਸ ਅੱਡੇ ਦੇ ਇੰਚਾਰਜ ਐਸ. ਆਈ. ਵਿਨੋਦ ਕੁਮਾਰ ਅਤੇ ਏ. ਐਸ. ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਹਰਪ੍ਰੀਤ ਕੌਰ ਵਾਸੀ ਭਿੰਡਰ ਖੁਰਦ ਦੇ ਬਿਆਨ 'ਤੇ ਮ੍ਰਿਤਕਾ ਖੁਸ਼ਵਿੰਦਰ ਕੌਰ ਦੇ ਪਤੀ ਜਸਪ੍ਰੀਤ ਸਿੰਘ, ਸੱਸ ਭੁਪਿੰਦਰ ਕੌਰ ਅਤੇ ਨਨਾਣ ਕਮਲਜੀਤ ਕੌਰ ਦੇ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਐਸ. ਆਈ. ਵਿਨੋਦ ਕੁਮਾਰ ਦੇ ਅਨੁਸਾਰ ਮ੍ਰਿਤਕਾ ਦਾ 3 ਸਾਲ ਪਹਿਲਾਂ ਜਸਪ੍ਰੀਤ ਨਾਲ ਵਿਆਹ ਹੋਇਆ ਸੀ। ਲਗਭਗ ਡੇਢ ਸਾਲ ਪਹਿਲਾਂ ਉਸ ਦਾ ਪਤੀ ਮਲੇਸ਼ੀਆ ਚਲਾ ਗਿਆ ਸੀ। ਇਸ ਦੌਰਾਨ ਮ੍ਰਿਤਕ ਦੀ ਸੱਸ, ਬਾਹਰ ਰਹਿੰਦਾ ਪਤੀ ਅਤੇ ਨਨਾਣ ਉਸ ਨੂੰ ਤੰਗ-ਪਰੇਸ਼ਾਨ ਕਰਦੇ ਰਹਿੰਦੇ ਸੀ ਅਤੇ ਉਸਦੇ ਚਰਿੱਤਰ 'ਤੇ ਵੀ ਸ਼ੱਕ ਕਰਦੇ ਸੀ, ਜਿਸ ਤੋਂ ਦੁਖੀ ਹੋ ਕੇ ਖੁਸ਼ਮਿੰਦਰ ਕੌਰ ਨੇ ਬੀਤੇ ਦਿਨ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਉਸ ਦੀ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਫਿਲਹਾਲ ਮ੍ਰਿਤਕਾ ਦੇ ਲਾਸ਼ ਦਾ ਪੋਸਟਮਾਰਟਮ ਕਰਕੇ ਪੇਰੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।


author

Babita

Content Editor

Related News