ਸਹੁਰਿਆਂ ਵੱਲੋਂ ਵਿਆਹੁਤਾ ਕੋਲੋਂ 15 ਲੱਖ ਰੁਪਏ ਦੀ ਮੰਗ, ਕੁੱਟਮਾਰ ਕਰਕੇ ਘਰੋਂ ਕੱਢਿਆ

Monday, Jan 25, 2021 - 03:50 PM (IST)

ਸਹੁਰਿਆਂ ਵੱਲੋਂ ਵਿਆਹੁਤਾ ਕੋਲੋਂ 15 ਲੱਖ ਰੁਪਏ ਦੀ ਮੰਗ, ਕੁੱਟਮਾਰ ਕਰਕੇ ਘਰੋਂ ਕੱਢਿਆ

ਫਿਰੋਜ਼ਪੁਰ (ਆਨੰਦ) : ਪਤੀ ਦੇ ਕੈਨੇਡਾ ਜਾਣ ਦਾ ਬਹਾਨਾ ਬਣਾ ਕੇ ਵਿਆਹੁਤਾ ਕੋਲੋਂ 15 ਲੱਖ ਰੁਪਏ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਸਬੰਧੀ ਸਹੁਰਾ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਕਰਮਜੀਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪਿੰਡ ਮਨਸੂਰਦੇਵਾ ਤਹਿਸੀਲ ਜ਼ੀਰਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਉਸ ਦਾ ਵਿਆਹ ਇੰਦਰਜੀਤ ਸਿੰਘ ਪੁੱਤਰ ਜਗਜੀਤ ਸਿੰਘ ਨਾਲ 9 ਜੁਲਾਈ, 2017 ਨੂੰ ਕੀਤਾ ਸੀ।

ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਦਾ ਸੀ ਅਤੇ ਉਸ ਦੇ ਪਤੀ ਇੰਦਰਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਬਹਾਨਾ ਬਣਾ ਕੇ ਉਸ ਕੋਲੋਂ ਦਾਜ ਦੇ ਰੂਪ 'ਚ 15 ਲੱਖ ਰੁਪਏ ਦੀ ਮੰਗ ਕਰਦਾ ਸੀ। ਵਿਆਹੁਤਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਉਸ ਦੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ ਅਤੇ ਹੁਣ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਵਿਆਹੁਤਾ ਦੇ ਪਤੀ ਇੰਦਰਜੀਤ ਸਿੰਘ, ਸਹੁਰਾ ਜਗਜੀਤ ਸਿੰਘ ਪੁੱਤਰ ਮੱਲ ਸਿੰਘ, ਸੱਸ ਚਰਨਜੀਤ ਕੌਰ ਵਾਸੀਅਨ ਪਿੰਡ ਖੁਖਰਾਣਾ ਜ਼ਿਲ੍ਹਾ ਮੋਗਾ ਅਤੇ ਰਾਜਬੀਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਖੁਖਰਾਣਾ ਜ਼ਿਲ੍ਹਾ ਮੋਗਾ ਹਾਲ ਐਡਮਿੰਟਨ ਕੈਨੇਡਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News