ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਕਮਰੇ ''ਚੋਂ ਮਿਲੀ ਲਾਸ਼

Sunday, Jul 26, 2020 - 02:04 PM (IST)

ਪ੍ਰੇਮ ਵਿਆਹ ਕਰਾਉਣ ਵਾਲੀ ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਕਮਰੇ ''ਚੋਂ ਮਿਲੀ ਲਾਸ਼

ਫਤਿਹਗੜ੍ਹ ਸਾਹਿਬ (ਜੱਜੀ) : ਇੱਥੋਂ ਦੇ ਨਜ਼ਦੀਕੀ ਪਿੰਡ ਤਲਾਣੀਆਂ ਨੇੜੇ ਖੇਤਾਂ ’ਚੋਂ ਇਕ ਮੋਟਰ ’ਤੇ ਵਿਆਹੁਤਾ ਕੁੜੀ ਦਾ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਜਾਂਚ. ਹਰਪਾਲ ਸਿੰਘ, ਡੀ. ਐੱਸ. ਪੀ. ਜਾਂਚ ਰਘਬੀਰ ਸਿੰਘ ਅਤੇ ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ. ਐੱਚ. ਓ. ਇੰਸ. ਜੀ. ਐੱਸ. ਸਿਕੰਦ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਰ ਟੀਮ ਦੀ ਸਹਾਇਤਾ ਨਾਲ ਜਾਂਚ ਸ਼ੁਰੂ ਕੀਤੀ। ਪੁਲਸ ਨੂੰ ਮੌਕੇ ਤੋਂ ਮ੍ਰਿਤਕ ਕੁੜੀ ਦੀ ਲਾਸ਼ ਕੋਲੋਂ ਖੂਨ ਲੱਗੀ ਇਕ ਕੁਹਾੜੀ ਵੀ ਬਰਾਮਦ ਹੋਈ।

ਇਹ ਵੀ ਪੜ੍ਹੋ : ਚੰਡੀਗੜ੍ਹ : ਕੋਰੋਨਾ ਟੈਸਟਿੰਗ 'ਤੇ PGI ਨੂੰ ਪਈ ਝਾੜ, ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੇ ਸਖ਼ਤ ਹੁਕਮ

PunjabKesari
ਐੱਸ. ਪੀ. ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਰੰਜਨਾ (19) ਜੋ ਕਿ ਪਿੰਡ ਤਲਾਣੀਆਂ ਦੇ ਨੇੜੇ ਪਿੰਡ ਬਹਾਦਰਗੜ੍ਹ ਦੀ ਰਹਿਣ ਵਾਲੀ ਹੈ, ਜਿਸ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਅਰਵਿੰਦ ਨਾਲ ਹੋਇਆ ਸੀ ਅਤੇ ਲਗਭਗ ਇਹ ਦੋਵੇ ਪਤੀ-ਪਤਨੀ ਇਕ ਹਫ਼ਤੇ ਤੋਂ ਪਿੰਡ ਤਲਾਣੀਆ ਦੇ ਨੇੜੇ ਖੇਤਾਂ ’ਚ ਇਕ ਮੋਟਰ ’ਤੇ ਬਣੇ ਕਮਰੇ ’ਚ ਰਹਿੰਦੇ ਸਨ। ਐੱਸ. ਪੀ. ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਰਾਜਵੀਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਭੈਣ ਰੰਜਨਾ ਨੇ ਇਕ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ।

ਇਹ ਵੀ ਪੜ੍ਹੋ : ਬਰਸਾਤ ਆਉਂਦੇ ਹੀ ਪਿੰਡਾਂ ਵਾਲਿਆਂ ਦੀ ਉੱਡੀ ਨੀਂਦ, ਯਾਦ ਆਇਆ ਤਬਾਹੀ ਦਾ ਮੰਜ਼ਰ

ਜਦੋਂ ਉਹ ਬੀਤੇ ਦਿਨ ਸਵੇਰੇ ਆਪਣੀ ਭੈਣ ਨੂੰ ਮਿਲਣ ਆਇਆ ਤਾਂ ਉਕਤ ਖੇਤਾਂ ’ਚ ਮੋਟਰ ਵਾਲੇ ਕਮਰੇ ਨੂੰ ਬਾਹਰੋਂ ਤਾਲਾ ਲੱਗਿਆ ਹੋਇਆ ਸੀ ਅਤੇ ਕਮਰੇ ’ਚੋਂ ਬਦਬੂ ਆ ਰਹੀ ਸੀ, ਜਿਸ ਦੀ ਸੂਚਨਾ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਉਸ ਦੇ ਪਰਿਵਾਰ ਨੇ ਫਤਿਹਗੜ੍ਹ ਸਾਹਿਬ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਬੰਦ ਕਮਰੇ 'ਚੋਂ ਰੰਜਨਾ ਦੀ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੌਰਚਰੀ ’ਚ ਪੋਸਟਮਾਰਟਮ ਲਈ ਭੇਜ ਦਿੱਤੀ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਇਹ ਵੀ ਪੜ੍ਹੋ : ਪਿੱਜ਼ਾ ਤਿਆਰ ਕਰਦਿਆਂ ਫਟੇ ਸਿਲੰਡਰ ਦੇ ਉੱਡੇ ਪਰਖੱਚੇ, ਧਮਾਕੇ ਨੇ ਛੱਤ 'ਚ ਪਾਈਆਂ ਤਰੇੜਾਂ


author

Babita

Content Editor

Related News