ਇਤਿਹਾਸਕ ਠੰਡੀ ਰਾਤ ਮਗਰੋਂ ਹੁਣ ਵਧੇਗੀ ਗਰਮੀ, ਮੌਸਮ ਵਿਭਾਗ ਨੇ ਜਾਰੀ ਕੀਤੀ ਵੱਡੀ ਭਵਿੱਖਬਾਣੀ
Saturday, Apr 11, 2026 - 09:35 AM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ 8 ਅਪ੍ਰੈਲ ਦੀ 50 ਸਾਲਾਂ ਦੀ ਇਤਿਹਾਸਕ ਠੰਡੀ ਰਾਤ ਤੋਂ ਬਾਅਦ ਹੁਣ ਮੌਸਮ ਦਾ ਨਵਾਂ ਰੰਗ ਦਿਖਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਸ਼ਹਿਰ ’ਚ ਸਵੇਰ ਸ਼ਾਮ ਹਾਲੇ ਵੀ ਠੰਡਕ ਬਣੀ ਹੋਈ ਹੈ, ਪਰ ਦਿਨ ਦੇ ਤਾਪਮਾਨ ’ਚ ਲਗਾਤਾਰ ਵਾਧੇ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਅਗਲੇ ਪੰਜ ਦਿਨਾਂ ’ਚ ਟ੍ਰਾਈਸਿਟੀ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3 ਡਿਗਰੀ ਘੱਟ ਰਿਹਾ। ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 12.4 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ 6 ਡਿਗਰੀ ਹੇਠਾਂ ਹੈ। ਇਹੀ ਕਾਰਨ ਹੈ ਕਿ ਸਵੇਰ ਅਤੇ ਦੇਰ ਰਾਤ ਤੱਕ ਵੀ ਹਲਕੀ ਠੰਡ ਮਹਿਸੂਸ ਹੋ ਰਹੀ ਹੈ। ਹਵਾ ’ਚ ਨਵੀਂ ਵੱਧ ਤੋਂ ਵੱਧ 78 ਫ਼ੀਸਦੀ ਤੇ ਘੱਟ ਤੋਂ ਘੱਟ 36 ਫ਼ੀਸਦੀ ਦਰਜ ਕੀਤੀ ਗਈ। ਪਿਛਲੇ 24 ਘੰਟੇ ’ਚ ਬਾਰਸ਼ ਨਹੀਂ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀ TRANSFER ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਬਾਅਦ...
ਅਗਲੇ 5 ਦਿਨਾਂ ਲਈ ਭਵਿੱਖਬਾਣੀ
ਹੁਣ ਮੌਸਮ ਵਿਭਾਗ ਦੀ ਅਗਲੇ 5 ਦਿਨ ਦੀ ਭਵਿੱਖਬਾਣੀ ’ਤੇ ਨਜ਼ਰ ਮਾਰੀਏ ਤਾਂ 11 ਅਪ੍ਰੈਲ ਨੂੰ ਅੰਸ਼ਕ ਬੱਦਲ ਰਹਿ ਸਕਦੇ ਹਨ, ਜਦੋਂ ਕਿ 12 ਅਪ੍ਰੈਲ ਤੋਂ 15 ਅਪ੍ਰੈਲ ਤੱਕ ਆਸਮਾਨ ਸਾਫ਼ ਰਹੇਗਾ। ਤਾਪਮਾਨ ਰੋਜ਼ਾਨਾ ਵਧੇਗਾ। ਵਿਭਾਗ ਅਨੁਸਾਰ 11 ਅਪ੍ਰੈਲ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ, 12 ਅਪ੍ਰੈਲ ਨੂੰ 32 ਡਿਗਰੀ, 13 ਅਪ੍ਰੈਲ ਨੂੰ 33 ਡਿਗਰੀ, 14 ਅਪ੍ਰੈਲ ਨੂੰ 35 ਡਿਗਰੀ ਤੇ 15 ਅਪ੍ਰੈਲ ਨੂੰ 36 ਡਿਗਰੀ ਤੱਕ ਪਹੁੰਚ ਸਕਦਾ ਹੈ। ਹਫ਼ਤੇ ਤੱਕ ਦੁਪਹਿਰ ਦੀ ਧੁੱਪ ਤੇਜ਼ ਹੋ ਜਾਵੇਗੀ ਤੇ ਲੋਕਾਂ ਨੂੰ ਅਪ੍ਰੈਲ ਵਾਲੀ ਗਰਮੀ ਦਾ ਅਹਿਸਾਸ ਫਿਰ ਤੋਂ ਹੋਣ ਲੱਗੇਗਾ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਤੇ ਚੰਡੀਗੜ੍ਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਰੱਦ, ਜਲਦ ਜਾਰੀ ਹੋਵੇਗਾ ਨਵਾਂ ਸ਼ਡਿਊਲ
ਚੰਡੀਗੜ੍ਹ ’ਚ ਇਕ ਹਫ਼ਤੇ ਤੱਕ ਖ਼ੁਸ਼ਕ ਮੌਸਮ
ਮੌਸਮ ਵਿਭਾਗ ਨੇ 10 ਤੋਂ 16 ਅਪ੍ਰੈਲ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਮੌਸਮ ਡਰਾਈ ਰਹਿਣ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਕਿਸੇ ਵੀ ਦਿਨ ਬਾਰਸ਼, ਗਰਜ-ਚਮਕ ਜਾਂ ਤੇਜ਼ ਹਵਾਵਾਂ ਦੀ ਸੰਭਾਵਨਾ ਨਹੀਂ ਜਤਾਈ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਪੂਰੇ ਹਫ਼ਤੇ ਲਈ ਵਿਭਾਗ ਨੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਹੈ। ਮੌਸਮ ਮਾਹਰਾਂ ਅਨੁਸਾਰ ਪੱਛਮੀ ਗੜਬੜੀ ਦਾ ਅਸਰ ਹੁਣ ਪੂਰੀ ਤਰ੍ਹਾਂ ਕਮਜ਼ੋਰ ਹੋ ਗਿਆ ਹੈ। ਇਸ ਕਾਰਨ ਆਸਮਾਨ ਸਾਫ਼ ਹੋਵੇਗਾ ਤੇ ਦਿਨ ਦੇ ਤਾਪਮਾਨ ’ਚ ਰੋਜ਼ਾਨਾ 1 ਤੋਂ 2 ਡਿਗਰੀ ਦਾ ਵਾਧਾ ਦਰਜ ਹੋਵੇਗਾ। ਫਿਲਹਾਲ ਲੋਕਾਂ ਨੂੰ ਸਵੇਰ-ਸ਼ਾਮ ਹਲਕੀ ਠੰਡ ਤੇ ਦੁਪਹਿਰ ਵੇਲੇ ਤੇਜ਼ ਧੁੱਪ ਦੋਵੇਂ ਤਰ੍ਹਾਂ ਦੇ ਮੌਸਮ ਲਈ ਤਿਆਰ ਰਹਿਣਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
