ਵਿਆਹ ਸਮਾਰੋਹ ''ਚ ਹਾਰ ਵੇਚਣ ਵਾਲਿਆਂ ''ਤੇ ਵੀ ਪਈ ਨੋਟਬੰਦੀ ਦੀ ਮਾਰ

12/06/2016 12:22:55 PM

ਜਲੰਧਰ (ਕਮਲੇਸ਼) : ਨੋਟਬੰਦੀ ਨੇ ਕਈ ਉਦਯੋਗਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨੋਟਬੰਦੀ ਨੂੰ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਵਲੋਂ ਪੂਰਾ ਹੋਮਵਰਕ ਨਾ ਕਰਨ ''ਤੇ ਹਰ ਕਾਰੋਬਾਰੀ ਇਸ ਸਮੇਂ ਸਰਕਾਰ ਨੂੰ ਕੋਸ ਰਿਹਾ ਹੈ। ਆਮ ਆਦਮੀ ਬੈਂਕਾਂ ਦੀਆਂ ਲਾਈਨਾਂ ''ਚ ਲੱਗਿਆ ਹੋਇਆ ਹੈ। ਹੌਲੀ-ਹੌਲੀ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਹਨ। ਇਸ ਦਾ ਅਸਰ ਵਿਆਹ ਸਮਾਰੋਹਾਂ ਲਈ ਨੋਟਾਂ ਦੇ ਹਾਰ ਬਣਾਉਣ ਵਾਲਿਆਂ ''ਤੇ ਵੀ ਪਿਆ ਹੈ। ਇਕ ਹੋਰ ਹਾਰ ਵਿਕਰੇਤਾ ਜੀਵਨ ਨੇ ਦੱਸਿਆ ਕਿ ਨੋਟਬੰਦੀ ਦੇ ਪਿੱਛੋਂ ਕਈ-ਕਈ ਦਿਨ ਤਾਂ ਉਨ੍ਹਾਂ ਦੀ ਬੋਹਣੀ ਹੀ ਨਹੀਂ ਹੁੰਦੀ। ਨੋਟਬੰਦੀ ਕਾਰਨ ਕਈ ਲੋਕਾਂ ਨੇ ਵਿਆਹ ਦੀਆਂ ਤਰੀਕਾਂ ਵੀ ਅੱਗੇ ਕਰ ਦਿੱਤੀਆਂ ਹਨ। ਇਸ ਤਰ੍ਹਾਂ ਉਹ ਆਪਣੀਆਂ ਦੁਕਾਨਾਂ ''ਤੇ ਖਾਲੀ ਬੈਠੇ ਰਹਿਣ ਨੂੰ ਮਜਬੂਰ ਹੋ ਗਏ ਨ। ਅਜੇ ਤੱਕ ਬਾਜ਼ਾਰ ''ਚ 2000 ਰੁਪਿਆਂ ਦੇ ਨੋਟਾਂ ਦੇ ਹਾਰ ਦੀ ਮੰਗ ਵੀ ਨਹੀਂ ਆਈ ਹੈ।
ਇਕ ਹੋਰ ਹਾਰ ਵਿਕਰੇਤਾ ਰਾਜੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਰ ਬਣਾਉਣ ਲਈ ਨੋਟ ਲੈਣ ਲਈ ਕਮਿਸ਼ਨ ਦੇਣਾ ਪੈਂਦਾ ਹੈ। ਹੁਣ ਛੋਟੇ ਨੋਟਾਂ ਦੇ ਹਾਰ ਬਣਾਉਣ ਕਾਰਨ ਉਨ੍ਹਾਂ ਦਾ ਮਾਰਜਨ ਬਹੁਤ ਘੱਟ ਹੋ ਗਿਆ ਹੈ ਅਤੇ ਉਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਮਿਸ਼ਨ ਦੀ ਮਾਰ ਕਿਵੇਂ ਝੱਲਣ। ਇਸ ਸੰਬਧੀ ਜਦੋਂ ''ਜਗਬਾਣੀ'' ਨੇ ਹਾਰ ਵਿਕਰੇਤਾ ਸੇਠੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਨੋਟਬੰਦੀ ਕਾਰਨ ਉਹ ਪੈਸੇ ਕਮਾਉਣ ਨੂੰ ਤਰਸ ਗਏ ਹਨ। ਪਹਿਲਾਂ ਉਨ੍ਹਾਂ ਨੂੰ ਇਕ ਹਾਰ ਪਿੱਛੇ 100-150 ਰੁਪਏ ਬਚ ਜਾਂਦੇ ਸਨ, ਹੁਣ ਉਨ੍ਹਾਂ ਨੂੰ ਸਿਰਫ 20-30 ਰੁਪਏ ਨਾਲ ਹੀ ਸਬਰ ਕਰਨਾ ਪੈ ਰਿਹਾ ਹੈ।

Babita Marhas

News Editor

Related News