ਅਜੇ ਤਾਂ ਵਿਆਹ ਦੇ ਚਾਅ ਵੀ ਨਹੀਂ ਸੀ ਉਤਰੇ ਕਿ ਲਾੜੀ ਨੇ ਕਰ ਲਈ ਖ਼ੁਦਕੁਸ਼ੀ, ਹੈਰਾਨ ਕਰਨ ਵਾਲੀ ਹੈ ਵਜ੍ਹਾ

Wednesday, Jul 17, 2024 - 05:42 AM (IST)

ਅਜੇ ਤਾਂ ਵਿਆਹ ਦੇ ਚਾਅ ਵੀ ਨਹੀਂ ਸੀ ਉਤਰੇ ਕਿ ਲਾੜੀ ਨੇ ਕਰ ਲਈ ਖ਼ੁਦਕੁਸ਼ੀ, ਹੈਰਾਨ ਕਰਨ ਵਾਲੀ ਹੈ ਵਜ੍ਹਾ

ਬੁਢਲਾਡਾ (ਬਾਂਸਲ) : ਦਾਜ ਦੇ ਲੋਭੀਆਂ ਤੋਂ ਤੰਗ ਆ ਕੇ ਢਾਈ ਮਹੀਨਾ ਪਹਿਲਾਂ ਵਿਆਹੀ 25 ਸਾਲਾ ਨਵਵਿਆਹੁਤਾ ਕੁੜੀ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਕਿਰਨ ਪਤਨੀ ਭੁਪਿੰਦਰ ਸਿੰਘ ਜੋ ਕਿ ਸਥਾਨਕ ਸ਼ਹਿਰ ਦੇ ਇਕ ਗੁਰਦੁਆਰਾ ਘਰ ਦੇ ਰਿਹਾਇਸ਼ੀ ਕੁਆਟਰ ਵਿਚ ਆਪਣੇ ਪਤੀ ਨਾਲ ਰਹਿ ਰਹੀ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦਿਆਂ ਮ੍ਰਿਤਕ ਲੜਕੀ ਦੇ ਪਿਤਾ ਰਮੇਸ਼ ਸਿੰਘ ਪੁੱਤਰ ਲਾਲ ਸਿੰਘ ਵਾਸੀ ਬੀਰੂ ਵਾਲਾ ਛੋਟੀ ਗੁੱਡੀ ਬਿਜਨੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਦੱਸਿਆ ਕਿ ਮੇਰੀ ਪੁਤਰੀ ਕਿਰਨ ਦਾ ਵਿਆਹ 23 ਅਪ੍ਰੈਲ 2024 ਭੁਪਿੰਦਰ ਸਿੰਘ ਨਾਲ ਪੂਰੇ ਰੀਤੀ ਰਿਵਾਜ ਅਨੁਸਾਰ ਹੋਇਆ ਸੀ।

ਇਹ ਵੀ ਪੜ੍ਹੋ : ਪੁੱਤ ਦੀ ਭਾਲ 'ਚ ਰਿਸ਼ਤੇਦਾਰ ਦੇ ਘਰ ਪਹੁੰਚਿਆ ਪਰਿਵਾਰ, ਜਦੋਂ ਅੰਦਰ ਗਏ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਪ੍ਰੰਤੂ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਭੁਪਿੰਦਰ ਸਿੰਘ ਅਤੇ ਉਸਦਾ ਪਰਿਵਾਰ ਦਹੇਜ ਦੀ ਮੰਗ ਕਰਨ ਲੱਗੇ। ਜਿਸ ਕਾਰਨ ਮੇਰੀ ਲੜਕੀ ਨੂੰੂ ਤੰਗ ਪ੍ਰੇਸ਼ਾਨ ਕਰਦਿਆਂ ਮਰਨ ਲਈ ਮਜਬੂਰ ਕਰ ਦਿੱਤਾ।  ਪੁਲਿਸ ਨੇ ਲੜਕੀ ਦੇ ਪਤੀ ਭੁਪਿੰਦਰ ਸਿੰਘ, ਸੱਸ ਦਿਆਵਤੀ ਤੋਂ ਇਲਾਵਾ 3 ਜੇਠਾਂ ਦੇ ਖਿਲਾਫ ਮੁਕੱਦਮਾ ਦਰਜ ਕਰਦਿਆਂ ਲਾਸ਼ ਪੋਸ਼ਟ ਮਾਰਟਮ ਲਈ ਹਸਪਤਾਲ ਭੇਜ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ ਇਹ ਵੱਡਾ ਖ਼ਤਰਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News