ਗੱਜ-ਵੱਜ ਕੇ ਕੀਤਾ ਵਿਆਹ, 15 ਦਿਨ ਬਾਅਦ ਹੀ ਕਾਰਾ ਕਰ ਗਈ ਲਾੜੀ, ਹੱਕਾ-ਬੱਕਾ ਰਹਿ ਗਿਆ ਪਰਿਵਾਰ

Sunday, Nov 22, 2020 - 08:02 PM (IST)

ਗੱਜ-ਵੱਜ ਕੇ ਕੀਤਾ ਵਿਆਹ, 15 ਦਿਨ ਬਾਅਦ ਹੀ ਕਾਰਾ ਕਰ ਗਈ ਲਾੜੀ, ਹੱਕਾ-ਬੱਕਾ ਰਹਿ ਗਿਆ ਪਰਿਵਾਰ

ਜਗਰਾਓਂ (ਮਾਲਵਾ) : ਪਿੰਡ ਸਿੱਧਵਾਂ ਕਲਾਂ ਵਿਚ ਨੌਜਵਾਨ ਦੇ ਵਿਆਹ ਦੇ 15 ਦਿਨਾਂ ਬਾਅਦ ਹੀ ਲਾੜੀ ਪ੍ਰੇਮੀ ਨਾਲ ਘਰੋਂ ਫਰਾਰ ਹੋ ਗਈ। ਇਨਾਂ ਹੀ ਨਹੀਂ ਘਰੋਂ ਜਾਂਦੇ ਸਮੇਂ ਲਾੜੀ ਨਕਦੀ ਅਤੇ ਗਹਿਣੇ ਵੀ ਨਾਲ ਲੈ ਗਈ। ਪੁਲਸ ਨੇ ਲਾੜੀ ਸਮੇਤ 4 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਏ.ਐਸ.ਆਈ. ਅਨਵਰ ਮਸੀਹ ਅਨੁਸਾਰ ਕੁਲਵੰਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸਿੱਧਵਾਂ ਕਲਾਂ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਮੇਰੇ ਲੜਕੇ ਗੁਰਪ੍ਰੀਤ ਸਿੰਘ ਦਾ ਵਿਆਹ ਬੀਤੀ 1 ਨਵੰਬਰ ਨੂੰ ਕਮਲਪ੍ਰੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਦੌਧਰ (ਮੋਗਾ) ਨਾਲ ਹੋਇਆ ਸੀ।

ਇਹ ਵੀ ਪੜ੍ਹੋ :  ਹੱਥਾਂ ਦੀ ਮਹਿੰਦੀ ਲੱਥਣ ਤੋਂ ਪਹਿਲਾਂ ਉੱਜੜੀਆਂ ਖ਼ੁਸ਼ੀਆਂ, ਵਿਆਹ ਦੇ ਪੰਜ ਦਿਨ ਬਾਅਦ ਲਾੜੇ ਦੀ ਮੌਤ

ਮੇਰਾ ਲੜਕਾ ਆਪਣੀ ਡਿਊਟੀ 'ਤੇ ਗਿਆ ਸੀ ਤਾਂ ਮੇਰੀ ਨੂੰਹ ਕਮਲਪ੍ਰੀਤ ਕੌਰ ਨੇ ਕਿਹਾ ਮੇਰਾ ਰਿਸ਼ਤੇਦਾਰੀ 'ਚੋਂ ਮਾਮਾ ਮਿਲਣ ਲਈ ਆਇਆ ਹੈ, ਜਿਸ ਨੂੰ ਰਸਤੇ ਦਾ ਪਤਾ ਨਹੀਂ ਤਾਂ ਮੈਂ ਬੱਸ ਸਟੈਂਡ ਤੋਂ ਲੈ ਕੇ ਆਉਣਾ ਹੈ ਅਤੇ ਉਹ ਉਸਨੂੰ ਲੈਣ ਲਈ ਬੱਸ ਸਟੈਂਡ ਚਲੀ ਗਈ, ਜਦੋਂ ਕੁੱਝ ਸਮੇਂ ਵਾਪਸ ਨਾ ਪਰਤੀ ਤਾਂ ਪਤਾ ਲੱਗਿਆ ਕਿ ਉਹ ਕਾਰ 'ਚ ਤਿੰਨ ਵਿਅਕਤੀਆਂ ਨਾਲ ਬੈਠ ਕੇ ਚਲੀ ਗਈ ਹੈ।

ਇਹ ਵੀ ਪੜ੍ਹੋ :  'ਡਰੱਗ ਕਿੰਗ' ਗੁਰਦੀਪ ਦੀ ਰਾਜ਼ਦਾਰ 'ਰੀਤ' 3 ਦਿਨਾਂ ਰਿਮਾਂਡ 'ਤੇ, ਹੋਣਗੇ ਵੱਡੇ ਖ਼ੁਲਾਸੇ

ਮੁਦਈ ਅਨੁਸਾਰ ਸਾਡੇ ਵਲੋਂ ਆਪਣੇ ਤੌਰ 'ਤੇ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਮੇਰੀ ਨੂੰਹ ਤੇਜਿੰਦਰਪਾਲ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਘੋਲੀਆ ਖੁਰਦ (ਮੋਗਾ) ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਚਲੀ ਗਈ ਹੈ। ਜੋ ਜਾਣ ਸਮੇਂ ਸਾਡੇ ਘਰੋਂ 18,000 ਰੁਪਏ ਨਗਦੀ ਅਤੇ ਸਾਡੇ ਪਰਿਵਾਰ ਦੇ ਸੋਨੇ ਦੇ ਗਹਿਣੇ ਆਪਣੇ ਨਾਲ ਲੈ ਗਈ ਹੈ। ਇਸ ਸਬੰਧੀ ਥਾਣਾ ਸਦਰ ਜਗਰਾਓਂ ਵਿਖੇ ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਗਿੱਲ ਨੇ ਫੇਸਬੁੱਕ 'ਤੇ ਆਖੀ ਵੱਡੀ ਗੱਲ


author

Gurminder Singh

Content Editor

Related News