ਨਾਬਾਲਗ ਕੁੜੀ ਨੂੰ ਘਰੋਂ ਭਜਾ ਕੇ ਰਚਾਇਆ ਵਿਆਹ, ਮੁਕਦਮਾ ਦਰਜ

Friday, Jul 30, 2021 - 06:19 PM (IST)

ਨਾਬਾਲਗ ਕੁੜੀ ਨੂੰ ਘਰੋਂ ਭਜਾ ਕੇ ਰਚਾਇਆ ਵਿਆਹ, ਮੁਕਦਮਾ ਦਰਜ

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਦੇ ਪਿੰਡ ਬਾਹਮਣ ਵਾਲਾ ਨਿਵਾਸੀ ਇੱਕ ਮੁੰਡੇ ਵੱਲੋਂ ਕੋਟਕਪੂਰਾ ਨਿਵਾਸੀ ਇੱਕ ਪਰਿਵਾਰ ਦੀ ਕੁੜੀ ਨੂੰ ਰਾਤ ਵੇਲੇ ਘਰੋਂ ਭਜਾ ਕੇ ਵਿਆਹ ਕਰਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੁਖੀ ਸਿਆਮ ਵਾਸੀ ਜ਼ਿਲ੍ਹਾ ਕਾਸਗੰਜ ਉੱਤਰ ਪ੍ਰਦੇਸ਼ ਹਾਲ ਆਬਾਦ ਮੋਗਾ ਰੋਡ ਕੋਟਕਪੂਰਾ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਪਿੰਡ ਬਾਹਮਣ ਵਾਲਾ ਨਿਵਾਸੀ ਜਗਸੀਰ ਸਿੰਘ ਬੀਤੀ 23 ਜੁਲਾਈ ਦੀ ਰਾਤ ਨੂੰ ਉਸਦੀ ਛੋਟੀ ਕੁੜੀ ਨੂੰ ਇਹ ਧਮਕੀਆਂ ਦਿੰਦਾ ਹੋਇਆ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਦੱਸਿਆ ਤਾਂ ਉਹ ਸਾਰੇ ਪਰਿਵਾਰ ਨੂੰ ਜਾਨੋ ਮਾਰ ਦੇਵੇਗਾ, ਉਸਦੀ ਕੁੜੀ ਜੋ ਨਾਬਾਲਗ ਹੈ, ਨੂੰ ਆਪਣੇ ਨਾਲ ਲੈ ਗਿਆ ਅਤੇ ਫਿਰ ਇਸਦਾ ਨਾਂ ਬਦਲ ਕੇ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ : ਘਰ ਦੀ ਗ਼ਰੀਬੀ ਤੋੜਨ ਚਾਰ ਮਹੀਨੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਮੌਤ, ਹਾਲੋਂ-ਬੇਹਾਲ ਹੋਇਆ ਪਰਿਵਾਰ

ਇਸ ਸ਼ਿਕਾਇਤ ’ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਜਗਸੀਰ ਸਿੰਘ ਖ਼ਿਲਾਫ਼ ਅਧੀਨ ਧਾਰਾ 363/366/420/120-ਬੀ ਅਧੀਨ ਦਰਜ ਕੀਤੇ ਗਏ ਮੁਕੱਦਮੇ ਵਿੱਚ ਅਜੇ ਕੋਈ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਵਿੱਚ ਤਫਤੀਸ਼ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਫ਼ਰੀਦਕੋਟ ਵੱਲੋਂ ਜਾਰੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਲੈ ਕੇ ਵੱਡੇ ਫੈਸਲੇ ਲੈਣ ਲਈ ਤਿਆਰ ਕੈਪਟਨ ਸਰਕਾਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News