ਵਿਆਹ ਤੋਂ 5 ਸਾਲ ਵੀ ਨਹੀਂ ਬਣ ਸਕੀ ਮਾਂ ਤਾਂ ਮੌਤ ਨੂੰ ਲਾਇਆ ਗਲੇ
Saturday, Jun 17, 2017 - 03:44 PM (IST)

ਹੁਸ਼ਿਆਰਪੁਰ(ਗਿਰੀਸ਼)— ਵਿਆਹ ਦੇ 5 ਸਾਲ ਬੀਤ ਜਾਣ ਦੇ ਬਾਅਦ ਵੀ ਸੰਤਾਨ ਨਾ ਹੋਣ ਨਾਲ ਦੁਖੀ ਵਿਆਹੁਤਾ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਥਾਣਾ ਮੇਹਟਿਆਣਾ ਪੁਲਸ ਨੂੰ ਦਿੱਤੇ ਬਿਆਨਾਂ 'ਚ ਪਿਤਾ ਰਿਸ਼ੀ ਪਾਲ ਨੇ ਦੱਸਿਆ ਕਿ ਉਨ੍ਹਾਂ ਧੀ ਅੰਜੂ (24) ਦਾ ਕਰੀਬ 5 ਸਾਲ ਪਹਿਲਾਂ ਕਾਲੂ ਨਾਮਕ ਨੌਜਵਾਨ ਨਾਲ ਵਿਆਹ ਹੋਇਆ ਸੀ। ਵਿਆਹ ਦੇ 5 ਸਾਲ ਬੀਤ ਜਾਣ ਦੇ ਬਾਅਦ ਵੀ ਬੱਚਾ ਨਾ ਹੋਣ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦੀ ਸੀ।
ਇਸ ਪਰੇਸ਼ਾਨੀ ਦੇ ਚੱਲਦੇ ਉਸ ਨੇ 14 ਜੂਨ ਨੂੰ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ। ਹਾਲਤ ਵਿਗੜਨ 'ਤੇ ਉਸ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਆਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੀ. ਐਮ. ਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਮੇਹਟਿਆਣਾ ਦੇ ਏ. ਐਸ. ਆਈ. ਰੰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਅੰਜੂ ਦੇ ਪਿਤਾ ਰਿਸ਼ੀ ਪਾਲ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।