ਵਿਆਹੁਤਾ ਨੇ ਜ਼ਹਿਰੀਲੀ ਦਵਾ ਪੀ ਕੇ ਕੀਤੀ ਖ਼ੁਦਕੁਸ਼ੀ, ਸਹੁਰਾ-ਪੇਕਾ ਪਰਿਵਾਰ ਇੱਕ ਦੂਜੇ ''ਤੇ ਮੜਨ ਲੱਗੇ ਦੋਸ਼

Thursday, Oct 15, 2020 - 06:04 PM (IST)

ਵਿਆਹੁਤਾ ਨੇ ਜ਼ਹਿਰੀਲੀ ਦਵਾ ਪੀ ਕੇ ਕੀਤੀ ਖ਼ੁਦਕੁਸ਼ੀ, ਸਹੁਰਾ-ਪੇਕਾ ਪਰਿਵਾਰ ਇੱਕ ਦੂਜੇ ''ਤੇ ਮੜਨ ਲੱਗੇ ਦੋਸ਼

ਬਰਨਾਲਾ (ਮੱਘਰ ਪੁਰੀ): ਬਰਨਾਲਾ ਦੇ ਪਿੰਡ ਪੱਖੋਂ ਕਲਾਂ ਤੋਂ 45 ਸਾਲ ਦੀ ਸ਼ਿੰਦਰ ਕੌਰ ਵਲੋਂ ਜ਼ਹਿਰੀਲੀ ਸਪਰੇਅ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸ਼ਿੰਦਰ ਕੌਰ ਦੇ ਭਰਾ ਬਬਲੀ ਸਿੰਘ ਅਤੇ ਭਤੀਜੇ ਗੁਰਵਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਉਨ੍ਹਾਂ ਇਹ ਵੀ ਗੰਭੀਰ ਦੋਸ਼ ਲਗਾਏ ਹਨ ਕਿ ਉਸ ਦੇ ਜੀਜੇ ਦੇ ਪਿੰਡ ਦੀ ਹੀ ਜਨਾਨੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਉਸ ਦੀ ਭੈਣ ਵਿਰੋਧ ਕਰਦੀ ਸੀ ਅਤੇ ਉਸ ਦਾ ਇਸ ਗੱਲ ਨੂੰ ਲੈ ਕੇ ਘਰ 'ਚ ਕਲੇਸ਼ ਰਹਿੰਦਾ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਭੈਣ ਨੂੰ ਟਿਕਾਣੇ ਕਰਨ ਦੇ ਮਕਸਦ ਨਾਲ ਜਾਣ-ਬੁੱਝ ਕੇ ਉਸ ਦੇ ਜੀਜੇ ਨੇ ਉਸ ਦੀ ਭੈਣ ਨੂੰ ਸਪਰੇਅ ਪਿਆ ਕੇ ਕਤਲ ਕੀਤਾ ਹੈ। ਮ੍ਰਿਤਕ ਸ਼ਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਸ ਅਤੇ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਉਸ ਦੇ ਜੀਜੇ ਅਤੇ ਨਾਲ ਦੀ ਸਾਥਣ ਜਨਾਨੀ 'ਤੇ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। 

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਦੂਜੇ ਪਾਸੇ ਮ੍ਰਿਤਕਾ ਦੇ ਪਤੀ ਨੇ ਰਿਸ਼ਤੇਦਾਰ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਸ਼ਿੰਦਰ ਕੌਰ ਦੀ ਦਿਮਾਗੀ ਹਾਲਤ ਸਹੀ ਨਹੀਂ ਸੀ ਅਤੇ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਆਪਣੇ ਆਪ ਸਪਰੇਅ ਪੀ ਕੇ ਖ਼ੁਦਕੁਸ਼ੀ ਕੀਤੀ ਹੈ, ਜਿਸ 'ਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਹੈ। ਇਸ ਮਾਮਲੇ ਦਾ ਪਤਾ ਲੱਗਦੇ ਹੀ ਪੁਲਸ ਥਾਣਾ ਰੁੜੇਕੇ ਕਲਾਂ ਦੇ ਐੱਸ ਐੱਚ.ਓ. ਗੁਰਤੇਜ ਸਿੰਘ ਨੇ ਪਰਿਵਾਰ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ ਮ੍ਰਿਤਕਾ ਸ਼ਿੰਦਰ ਕੌਰ ਦੇ ਪਤੀ 'ਤੇ ਧਾਰਾ 306 ਦੇ ਅਧੀਨ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ ਖੁਲਾਸਾ, ਸਰਕਾਰੀ ਵਹੀਕਲ ਕਿਸੇ ਵਿਅਕਤੀ ਨੂੰ ਕੁਚਲ ਦੇਵੇ ਤਾਂ ਨਹੀਂ ਮਿਲੇਗਾ ਬੀਮਾ


author

Shyna

Content Editor

Related News