ਖੁਸ਼ੀ-ਖੁਸ਼ੀ ਚੱਲ ਰਹੇ ਵਿਆਹ ''ਚ ਅਚਾਨਕ ਪਿਆ ਭੜਥੂ, ਲਾੜੇ ਦੇ ਪਿਤਾ ਨਾਲ ਹੋਈ ਘਟਨਾ ਨੇ ਹੈਰਾਨ ਕੀਤੇ ਸਭ

11/28/2017 7:32:26 PM

ਫਿਰੋਜ਼ਪੁਰ (ਮਲਹੋਤਰਾ) : ਇਥੇ ਚੱਲ ਰਹੇ ਵਿਆਹ ਸਮਾਗਮ ਵਿਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਵਿਆਹ ਸਮਾਗਮ 'ਚ ਅਣਪਛਾਤੇ ਲੋਕਾਂ ਨੇ ਲਾੜੇ ਦੇ ਪਿਓ ਦਾ ਬੈਗ ਚੋਰੀ ਕਰ ਲਿਆ ਜਿਸ ਵਿਚ ਗਹਿਣੇ ਤੇ ਨਕਦੀ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਅੰਮ੍ਰਿਤਸਰੀ ਗੇਟ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੇ ਪੁੱਤਰ ਅਨਿਲ ਕੁਮਾਰ ਦਾ ਲਾਇਨਜ਼ ਕਲੱਬ ਵਿਚ ਵਿਆਹ ਸੀ।
ਇਸ ਦੌਰਾਨ ਕਿਸੇ ਅਣਪਛਾਤੇ ਨੇ ਉਸਦਾ ਹੈਂਡ ਬੈਗ ਚੋਰੀ ਕਰ ਲਿਆ ਜਿਸ ਵਿਚ 50 ਹਜ਼ਾਰ ਰੁਪਏ, ਪੈਸਿਆਂ ਦੇ 4 ਹਾਰ, 11 ਤੋਲੇ ਸੋਨੇ ਦੇ ਗਹਿਣੇ ਅਤੇ ਚਾਂਦੀ ਦੀਆਂ ਪੰਜੇਬਾਂ ਦੀ ਜੋੜੀ ਸੀ। ਥਾਣਾ ਸਿਟੀ ਦੇ ਏ. ਐੱਸ. ਆਈ ਜਸਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News