ਪੱਕਾ ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਦੀ ਕਰਤੂਤ, ਤੋੜੇ ਸੁਫ਼ਨੇ, ਸੱਚਾਈ ’ਤੇ ਯਕੀਨ ਕਰ ਸਕੇ ਸਹੁਰੇ

Monday, Oct 09, 2023 - 12:40 PM (IST)

ਪੱਕਾ ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਦੀ ਕਰਤੂਤ, ਤੋੜੇ ਸੁਫ਼ਨੇ, ਸੱਚਾਈ ’ਤੇ ਯਕੀਨ ਕਰ ਸਕੇ ਸਹੁਰੇ

ਹਠੂਰ (ਸਰਬਜੀਤ ਭੱਟੀ) : ਇਕ ਮੁੰਡੇ ਨਾਲ ਪੱਕਾ ਵਿਆਹ ਕਰਵਾ ਕੇ ਅਤੇ ਲੱਖਾਂ ਰੁਪਏ ਖਰਚਾ ਕੇ ਕੈਨੇਡਾ ਗਈ ਇਕ ਕੁੜੀ ਵਲੋਂ ਲੜਕੇ ਨਾਲ ਧੋਖਾਧੜੀ ਕਰਨ ਸਬੰਧੀ ਪੁਲਸ ਵਲੋਂ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਮੁੱਦਈ ਅਵਤਾਰ ਸਿੰਘ ਵਾਸੀ ਦੇਹੜਕਾ ਨੇ ਬਰਖ਼ਿਲਾਫ ਵੀਰਪਾਲ ਕੌਰ ਪਤਨੀ ਗੁਰਪ੍ਰੀਤ ਸਿੰਘ ਪੁੱਤਰੀ ਸਤਨਾਮ ਸਿੰਘ ਵਾਸੀ ਜੱਟਪੁਰਾ ਹਾਲ ਕੈਨੇਡਾ ਵੱਲੋਂ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਵੀਰਪਾਲ ਕੌਰ ਨਾਲ ਪੱਕਾ ਵਿਆਹ ਕਰਕੇ ਵਿਦੇਸ਼ ਕੈਨੇਡਾ ਜਾਣ ਦਾ 45 ਲੱਖ ਰੁਪਏ ਖਰਚ ਕੀਤਾ ਸੀ।

ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਪਤੀ ਸਾਹਮਣੇ ਖੁੱਲ੍ਹੀ ਪਤਨੀ ਦੀ ਕਾਲੀ ਕਰਤੂਤ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਉਕਤ ਨੇ ਦੱਸਿਆ ਕਿ ਕੈਨੇਡਾ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਧਮਕੀਆਂ ਦੇਣੀਆਂ ਅਤੇ ਉਸਦੇ ਲੜਕੇ ਗੁਰਪ੍ਰੀਤ ਸਿੰਘ ਦੀ ਪੀ.ਆਰ. ਫਾਈਲ ਨਹੀਂ ਲਗਾਈ। ਇਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ 45 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਮਾਮਲੇ ਦੀ ਪੜਤਾਲ ਕਪਤਾਨ ਪੁਲਸ (ਸਥਾਨਿਕ) ਕਮ-ਪੀ.ਬੀ.ਆਈ. ਲੁਧਿ. (ਦਿਹਾਤੀ) ਵੱਲੋਂ ਕੀਤੀ ਗਈ। ਇਸ ਕਰਕੇ ਮਾਣਯੋਗ ਸੀਨੀਅਰ ਪੁਲਸ ਕਪਤਾਨ ਲੁਧਿਆਣਾ (ਦਿਹਾਤੀ) ਦੇ ਹੁਕਮਾਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਐੱਸ. ਆਈ. ਜਗਜੀਤ ਸਿੰਘ ਕਰ ਰਹੇ ਹਨ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਕਬੂਲ ਕੀਤਾ ਭਗਵੰਤ ਮਾਨ ਦਾ ਚੈਲੰਜ, ਰੱਖੀਆਂ ਇਹ ਸ਼ਰਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News