ਸਰਹੱਦ ਪਾਰ : ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਕੁੜੀ ਦੇ ਮੂੰਹ ’ਤੇ ਸੁੱਟਿਆ ਤੇਜ਼ਾਬ

Thursday, Sep 09, 2021 - 02:35 PM (IST)

ਸਰਹੱਦ ਪਾਰ : ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਕੁੜੀ ਦੇ ਮੂੰਹ ’ਤੇ ਸੁੱਟਿਆ ਤੇਜ਼ਾਬ

ਗੁਰਦਾਸਪੁਰ/ਪਾਕਿਸਤਾਨ (ਜ.ਬ.) - ਇਕ ਈਸਾਈ ਕੁੜੀ ਵੱਲੋਂ ਮੁਸਲਿਮ ਮੁੰਡੇ ਦੀ ਵਿਆਹ ਦੀ ਮੰਗ ਤੋਂ ਇਨਕਾਰ ਕਰਨ ’ਤੇ ਇਕ ਮੁਲਜ਼ਮ ਵਲੋਂ ਕੁੜੀ ਦੇ ਮੂੰਹ ’ਤੇ ਤੇਜ਼ਾਬ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਤੇਜ਼ਾਬ ਪੈਣ ਕਾਰਨ ਕੁੜੀ ਦਾ ਮੂੰਹ ਪੂਰੀ ਤਰ੍ਹਾਂ ਨਾਲ ਸੜ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਸਰਹੱਦ ਪਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਨਕਪੁਰ ਨਿਵਾਸੀ ਲਤੀਫ ਮਸੀਹ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਕਸਬੇ ਦਾ ਹੀ ਇਕ ਮੁਸਲਿਮ ਨੌਜਵਾਨ ਫਜਲ ਅਬਬਾਸ ਉਸ ਦੀ ਕੁੜੀ ਸਾਨਾ ਮਸੀਹ ਨਾਲ ਵਿਆਹ ਕਰਨ ਦੀ ਜਿੱਦ ਕਰ ਰਿਹਾ ਸੀ। ਉਸ ਦੀ ਧੀ ਨੇ ਮੁੰਡੇ ਫਜਲ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਗੱਲ ਦਾ ਬਦਲਾ ਲੈਣ ਲਈ ਉਹ ਬੀਤੀ ਰਾਤ ਸਾਡੇ ਘਰ ਦੀ ਕੰਧ ਟੱਪ ਕੇ ਸਾਡੇ ਘਰ ’ਚ ਦਾਖਲ ਹੋ ਗਿਆ। ਉਸ ਦੀ ਧੀ ਸਾਨਾ ਜੋ ਘਰ ਦੇ ਵਿਹੜੇ ’ਚ ਸੋ ਰਹੀ ਸੀ, ਦੇ ਮੂੰਹ ’ਤੇ ਮੁਲਜ਼ਮ ਨੇ ਤੇਜ਼ਾਬ ਪਾ ਦਿੱਤਾ ਅਤੇ ਫਿਰ ਉਥੋਂ ਦੀ ਭੱਜ ਗਿਆ। ਇਸ ਤੋਂ ਅਸੀਂ ਸਾਨਾ ਨੂੰ ਹਸਪਤਾਲ ਦਾਖਲ ਕਰਵਾਇਆ, ਜਿਸ ਦਾ ਇਲਾਜ ਜਾਰੀ ਹੈ। ਉਸ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਸਾਨਾ ਦਾ ਚਿਹਰਾ ਪੂਰੀ ਤਰ੍ਹਾਂ ਸੜ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ  -ਦੱਖਣੀ ਅਫਰੀਕਾ ਦੇ ਸਮੁੰਦਰੀ ਜਹਾਜ਼ ’ਚੋਂ ਲਾਪਤਾ ਹੋਇਆ ਪੰਜਾਬੀ ਨੌਜਵਾਨ, ਸਦਮੇ 'ਚ ਪਰਿਵਾਰ


author

rajwinder kaur

Content Editor

Related News