ਬਚਪਨ ਦੇ ਪਿਆਰ ਨੂੰ ਵਿਆਹ ’ਚ ਬਦਲਣ ਵਾਲੇ ਪ੍ਰੇਮੀ ਜੋੜੇ ’ਤੇ ਪੱਥਰਾਂ ਨਾਲ ਹਮਲਾ

Monday, Sep 21, 2020 - 05:19 PM (IST)

ਬਚਪਨ ਦੇ ਪਿਆਰ ਨੂੰ ਵਿਆਹ ’ਚ ਬਦਲਣ ਵਾਲੇ ਪ੍ਰੇਮੀ ਜੋੜੇ ’ਤੇ ਪੱਥਰਾਂ ਨਾਲ ਹਮਲਾ

ਅੰਮ੍ਰਿਤਸਰ (ਸੁਮਿਤ) : ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਭਲਾ ਵਿਚ ਨਵਵਿਆਹੇ ਜੋੜੇ ਨੇ ਕੁੜੀ ਦੇ ਪਰਿਵਾਰ ਵਲੋਂ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ ਇਸ ਪਿੰਡ ਦੀ ਰਹਿਣ ਵਾਲੀ ਕੰਵਲਜੀਤ ਨੇ ਆਪਣੀ ਮਰਜ਼ੀ ਨਾਲ ਪਿੰਡ ਦੇ ਹੀ ਇਕ ਨੌਜਵਾਨ ਨਾਲ ਵਿਆਹ ਕਰਾ ਲਿਆ ਸੀ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਅਕਸਰ ਦੋਵਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਕਈ ਵਾਰ ਉਨ੍ਹਾਂ ਦੀ ਆਪਸ ਵਿਚ ਕਿਹਾ-ਸੁਣੀ ਵੀ ਹੋਈ। ਇਸ ਦੌਰਾਨ ਕੁੜੀ ਨੇ ਦੋਸ਼ ਲਗਾਇਆ ਕਿ ਬੀਤੀ ਸ਼ਾਮ ਉਸ ਦੇ ਪਰਿਵਾਰ ਵਾਲਿਆਂ ਨੇ ਜਿਸ ਵਿਚ ਉਸ ਦਾ ਚਾਚਾ ਅਤੇ ਉਸ ਦੇ ਬਾਕੀ ਪਰਿਵਾਰਕ ਮੈਂਬਰ ਸਨ, ਨੇ ਇੱਟਾਂ-ਪੱਥਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਦੀ ਵੀਡੀਓ ਵੀ ਉਨ੍ਹਾਂ ਵਲੋਂ ਬਣਾਈ ਗਈ ਹੈ। ਇਥੇ ਹੀ ਬਸ ਨਹੀਂ ਕੁੜੀ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਦੇ ਪਰਿਵਾਰ ਵਾਲੇ ਨਹੀਂ ਚਾਹੁੰਦੇ ਸਨ ਕਿ ਉਹ ਆਪਣੇ ਪਤੀ ਨਾਲ ਇਸ ਪਿੰਡ ਵਿਚ ਰਹੇ ਕਿਉਂਕਿ ਉਨ੍ਹਾਂ ਦੀ ਸ਼ਾਨ ’ਚ ਫਰਕ ਪੈਂਦਾ ਸੀ। 

ਇਹ ਵੀ ਪੜ੍ਹੋ :  ਅਕਾਲੀ ਦਲ ਦਾ ਭਾਜਪਾ ਨਾਲੋਂ ਗਠਜੋੜ ਟੁੱਟਣਾ ਤੈਅ, ਰਸਮੀ ਐਲਾਨ ਬਾਕੀ

ਦਰਅਸਲ ਕਮਲ ਦਾ ਇਸ ਨੌਜਵਾਨ ਨਾਲ ਪਿਛਲੇ 14 ਸਾਲ ਤੋਂ ਪ੍ਰੇਮ ਪ੍ਰਸੰਗ ਸੀ ਅਤੇ ਦੋਵੇਂ ਜਦੋਂ ਬਾਲਗ ਹੋਏ ਤਾਂ ਉਨ੍ਹਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਪੰਜਾਬ-ਹਰਿਆਣਾ ਹਾਈਕੋਰਟ ਵਿਚ ਇਹ ਵਿਆਹ ਰਜਿਸਟਰ ਕਰਵਾਇਆ, ਜਿਸ ਤੋਂ ਬਾਅਦ ਅਦਾਲਤ ਵਲੋਂ ਉਨ੍ਹਾਂ ਨੂੰ ਦੋ ਗੰਨਮੈਨ ਵੀ ਦਿੱਤੇ ਗਏ ਜਿਹੜੇ 24 ਘੰਟੇ ਉਨ੍ਹਾਂ ਦੇ ਨਾਲ ਰਹਿੰਦੇ ਸਨ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਤਿੰਨ ਵਾਰ ਹਮਲਾ ਹੋ ਚੁੱਕਾ ਹੈ ਅਤੇ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ :  ਢਾਈ ਸਾਲ ਬਾਅਦ ਖੁੱਲ੍ਹਿਆ ਕਤਲ ਦਾ ਰਾਜ਼, ਸਾਹਮਣੀ ਆਈ ਸ਼ਾਤਰ ਪਤਨੀ ਦੀ ਖ਼ਤਰਨਾਕ ਕਰਤੂਤ


author

Gurminder Singh

Content Editor

Related News