ਹੁਸ਼ਿਆਰਪੁਰ: ਤੀਜਾ ਵਿਆਹ ਰਚਾਉਣ ਜਾ ਰਹੇ ਲਾੜੇ ਦੀਆਂ ਪਤਨੀ ਨੇ ਰੋਕੀਆਂ ਲਾਵਾਂ, ਪਹੁੰਚਾਇਆ ਥਾਣੇ (ਤਸਵੀਰਾਂ)

Wednesday, Jul 10, 2019 - 06:54 PM (IST)

ਹੁਸ਼ਿਆਰਪੁਰ: ਤੀਜਾ ਵਿਆਹ ਰਚਾਉਣ ਜਾ ਰਹੇ ਲਾੜੇ ਦੀਆਂ ਪਤਨੀ ਨੇ ਰੋਕੀਆਂ ਲਾਵਾਂ, ਪਹੁੰਚਾਇਆ ਥਾਣੇ (ਤਸਵੀਰਾਂ)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਹਲਕਾ ਚੱਬੇਵਾਲ ਦੇ ਪਿੰਡ ਸੈਦੋ ਪੱਟੀ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਇਥੇ ਵਿਆਹ ਸਮਾਗਮ 'ਚ ਲਾਵਾਂ ਦੀ ਰਸਮ ਮੌਕੇ ਦੂਜੀ ਪਤਨੀ ਨੇ ਮੌਕੇ 'ਤੇ ਪਹੁੰਚ ਕੇ ਵਿਆਹ ਰੁਕਵਾ ਦਿੱਤਾ। 

PunjabKesari
ਮਿਲੀ ਜਾਣਕਾਰੀ ਮੁਤਾਬਕ ਤਲਵਾੜਾ ਦਾ ਰਹਿਣ ਵਾਲਾ ਇਕ ਨੌਜਵਾਨ ਪਰਮਿੰਦਰ ਚੱਲੇਵਾਲ ਨੇੜੇ ਸੈਦੋ ਪੱਟੀ 'ਚ ਵਿਆਹ ਕਰਵਾਉਣ ਲਈ ਆਇਆ ਸੀ। ਇਸੇ ਦੌਰਾਨ ਸੈਦੋ ਪੱਟੀ ਦੇ ਗੁਰਦੁਆਰਾ 'ਚ ਜਿਵੇਂ ਹੀ ਲਾਵਾਂ ਦੀ ਰਸਮ ਅਦਾ ਹੋ ਰਹੀ ਸੀ ਤਾਂ ਮੌਕੇ 'ਤੇ ਪਤਨੀ ਨੇ ਪਹੁੰਚ ਕੇ ਲਾੜੇ ਦੀਆਂ ਲਾਵਾਂ ਰੁਕਵਾ ਦਿੱਤੀਆਂ ਅਤੇ ਸਿੱਧਾ ਥਾਣੇ ਪਹੁੰਚਾਇਆ। 

PunjabKesari

ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ ਅਤੇ ਇਹ ਤੀਜਾ ਵਿਆਹ ਕਰਵਾਉਣ ਵਾਲਾ ਸੀ। ਪਰਮਿੰਦਰ ਦਾ ਦੂਜਾ ਵਿਆਹ ਪਿੰਡ ਪਚਰੰਗਾ ਦੀ ਰਹਿਣ ਵਾਲੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਮਿੰਦਰ ਅਤੇ ਉਸ ਦੇ ਪਰਿਵਾਰ ਵਾਲੇ ਸੁਖਵਿੰਦਰ ਦੇ ਨਾਲ ਕੁੱਟਮਾਰ ਕਰਦੇ ਸਨ। ਸਹੁਰੇ ਪਰਿਵਾਰ ਦੇ ਤਸੀਹਿਆਂ ਤੋਂ ਤੰਗ ਆ ਕੇ ਸੁਖਵਿੰਦਰ ਦੇ ਪਰਿਵਾਰ ਵਾਲੇ ਉਸ ਨੂੰ ਪੇਕੇ ਘਰ ਲੈ ਗਏ ਸਨ। ਇਸ ਤੋਂ ਬਾਅਦ ਪਰਿਵਾਰ ਵੱਲੋਂ ਤਲਾਕ ਦੇ ਲਈ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ। 

PunjabKesari

ਉਸ ਨੇ ਦੱਸਿਆ ਕਿ ਅਜੇ ਕੋਰਟ ਵੱਲੋਂ ਇਸ ਕੇਸ ਦਾ ਕੋਈ ਫੈਸਲਾ ਨਹੀਂ ਆਇਆ ਹੈ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਐੱਨ. ਆਰ. ਆਈ. ਹੈ, ਜੋ ਕਿ ਪਿਛਲੇ 8 ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਹੈ। ਸੁਖਵਿੰਦਰ ਨੂੰ ਬੀਤੇ ਦਿਨ ਹੀ ਪਤਾ ਲੱਗਾ ਕਿ ਪਰਮਿੰਦਰ ਤਲਾਕ ਲਏ ਬਿਨਾਂ ਹੀ ਤੀਜਾ ਵਿਆਹ ਕਰਵਾ ਰਿਹਾ ਹੈ।

PunjabKesari

ਇਸ ਤੋਂ ਬਾਅਦ ਉਸ ਨੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਅਤੇ ਪੁਲਸ ਨੂੰ ਨਾਲ ਲੈ ਕੇ ਮੌਕੇ 'ਤੇ ਗੁਰਦੁਆਰੇ 'ਚ ਪਹੁੰਚ ਕੇ ਪਰਮਿੰਦਰ ਦਾ ਵਿਆਹ ਰੁਕਵਾ ਦਿੱਤਾ। ਫਿਲਹਾਲ ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਸਬੰਧਤ ਪੁਲਸ ਨੇ ਦੋਵੇਂ ਧਿਰਾਂ ਨੂੰ ਥਾਣੇ ਲੈ ਗਈ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।  

PunjabKesari


author

shivani attri

Content Editor

Related News