ਅਗਨੀ ਪ੍ਰੀਖਿਆ ਦੇਣ ਸਮੇਂ ਬਲਦੇ ਕੋਲਿਆਂ 'ਚ ਡਿੱਗੀ ਔਰਤ

05/13/2019 3:17:49 PM

ਜਲੰਧਰ— ਇਥੋਂ ਦੀ ਕਾਜ਼ੀ ਮੰਡੀ 'ਚ ਤਿੰਨ ਦਿਨਾਂ ਤੱਕ ਮਨਾਏ ਜਾਣ ਮਰੀਅੰਮਾ ਮੇਲੇ 'ਚ ਅਗਨੀ ਪ੍ਰੀਖਿਆ ਦੇਣੀ ਔਰਤ ਨੂੰ ਮਹਿੰਗੀ ਪੈ ਗਈ। ਅਗਨੀ ਪ੍ਰੀਖਿਆ ਦਿੰਦੇ ਹੋਏ ਔਰਤ ਬਲਦੇ ਕੋਲਿਆਂ 'ਤੇ ਡਿੱਗ ਗਈ। ਸਮਾਂ ਰਹਿੰਦੇ ਲੋਕਾਂ ਨੇ ਉਸ ਨੂੰ ਫੜ ਕੇ ਬਾਹਰ ਕੱਢਿਆ। 5 ਫੁੱਟ ਚੋੜੇ ਅਤੇ 20 ਫੁੱਟ ਲੰਬੇ ਬਲਦੇ ਕੋਲਿਆਂ ਦੀ ਪਟੜੀ 'ਤੇ ਜਿਵੇਂ ਹੀ ਮਹਿਲਾ ਨੇ ਚਲਣਾ ਸ਼ੁਰੂ ਕੀਤਾ ਤਾਂ ਦੋ-ਤਿੰਨ ਕਦਮ ਚੱਲਣ ਤੋਂ ਬਾਅਦ ਹੀ ਉਹ ਡਿੱਗ ਗਈ। ਨੇੜੇ ਖੜ੍ਹੇ ਲੋਕਾਂ ਨੇ ਮਹਿਲਾ ਨੂੰ ਉਠਾ ਲਿਆ, ਜਿਸ ਕਰਕੇ ਮਾਮੂਲੀ ਰੂਪ ਨਾਲ ਝੁਲਸੀ। 2016 'ਚ ਪਿਤਾ ਅਤੇ ਬੱਚਾ ਡਿੱਗੇ ਸਨ ਅਤੇ 2013 'ਚ ਮਾਂ-ਬੇਟੀ ਕੋਲਿਆਂ 'ਤੇ ਡਿੱਗ ਕੇ ਝੁਲਸੀਆਂ ਸਨ। 

PunjabKesari
ਜ਼ਿਕਰਯੋਗ ਹੈ ਕਿ ਦੇਵੀ ਮਾਂ ਮਰੀਅੰਮਾ ਦੇ ਸਨਮਾਨ 'ਚ ਹਰ ਸਾਲ ਇਸ ਮੇਲੇ ਦਾ ਆਯੋਜਨ ਕਾਜ਼ੀ ਮੰਡੀ ਇਲਾਕੇ 'ਚ ਰਹਿਣ ਵਾਲੇ ਲੋਕ ਕਰਦੇ ਹਨ। ਪੁਰਾਣੀ ਮਾਨਤਾ ਅਤੇ ਪਰੰਪਰਾ ਮੁਤਾਬਕ ਦੇਵੀ ਨੂੰ ਖੁਸ਼ ਕਰਨ ਲਈ ਬੱਚਿਆਂ ਨੂੰ ਗੋਦ 'ਚ ਲੈ ਕੇ ਅਤੇ ਇਕੱਲੇ ਅੰਗਾਰਿਆਂ ਨਾਲ ਭਰੇ 20 ਫੁੱਟ ਲੰਬੇ ਅਗਨੀਕੁੰਡ ਨੂੰ ਪਾਰ ਕਰਨਾ ਹੁੰਦਾ ਹੈ। ਅਜਿਹਾ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਸਾਰੇ ਭਗਤਾਂ ਨੂੰ 7 ਦਿਨ ਦਾ ਵਰਤ ਰੱਖਣਾ ਪੈਂਦਾ ਹੈ। 

PunjabKesari
2016 'ਚ ਡਿੱਗਿਆ ਸੀ 6 ਸਾਲ ਦਾ ਬੱਚਾ 
ਸਾਲ 2016 'ਚ 6 ਸਾਲ ਦਾ ਕਾਰਤਿਕ ਅਗਨੀ ਪ੍ਰੀਖਿਆ ਦੌਰਾਨ ਜਲਦੇ ਕੋਲਿਆਂ ਦੇ ਅੰਗਾਰਿਆਂ 'ਤੇ ਡਿੱਗ ਗਿਆ ਸੀ। ਪਿਤਾ ਰਾਜਾ ਨੇ ਉਸ ਨੂੰ ਚੁੱਕ ਕੇ ਰੱਖਿਆ ਸੀ। ਕੰਨ ਅਤੇ ਪਿੱਠ ਝੁਲਸ ਗਏ ਸਨ। ਬੱਚੇ ਨੂੰ ਲੱਭ ਕੇ ਪਿਤਾ-ਪੁੱਤਰ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਵਿਧਾਇਕ ਮਨੋਰੰਜਨ ਕਾਲੀਆ ਨੇ ਬੱਚੇ ਦੇ ਇਲਾਜ ਲਈ ਮੌਕੇ 'ਤੇ 10 ਹਜ਼ਾਰ ਰੁਪਏ ਦਿੱਤੇ ਸਨ। 
ਲਗਾਤਾਰ ਚਲਣ ਨਾਲ ਸੜਦੇ ਨਹੀਂ ਪੈਰ 
ਲੋਕ ਜਦੋਂ ਕੋਲਿਆਂ 'ਤੇ ਚਲਦੇ ਹਨ ਤਾਂ ਉਨ੍ਹਾਂ ਦੀ ਅੱਗ ਬੁੱਝ ਚੁੱਕੀ ਹੁੰਦੀ ਹੈ ਅਤੇ ਰਾਖ ਬਣਨ ਲੱਗਦੀ ਹੈ। ਇਸ ਹਾਲਤ 'ਚ ਕੋਲਾ ਘਟ ਹੀਟ ਪ੍ਰੋਡਿਊਸ ਕਰਦਾ ਹੈ। ਚੱਲਣ ਤੋਂ ਪਹਿਲਾਂ ਪੈਰ ਗਿੱਲੇ ਕੀਤੇ ਜਾਂਦੇ ਹਨ। ਸੜਦੇ ਕੋਲੇ ਅਤੇ ਪੈਰਾਂ 'ਚ ਰਾਖ ਅਤੇ ਪਾਣੀ ਇਕ ਕੁਸ਼ਣ ਦਾ ਕੰਮ ਕਰਦੇ ਹਨ, ਜਿਸ ਕਾਰਨ ਪੈਰ ਨਹੀਂ ਸੜਦੇ। ਸ਼ਰਤ ਹੈ ਕਿ ਕੋਲਿਆਂ 'ਤੇ ਲਗਾਤਾਰ ਚਲਦੇ ਰਹਿਣਾ ਹੈ।


shivani attri

Content Editor

Related News