ਮਕਸੂਦਾਂ ਸਬਜ਼ੀ ਮੰਡੀ ਦੀ ਚਾਰ ਦੀਵਾਰੀ ਨੇੜੇ ਰਹਿਣ ਵਾਲੇ ਇਲਾਕਾ ਨਿਵਾਸੀ ਲਾਉਣ ਲੱਗੇ ਠੀਕਰੀ ਪਹਿਰੇ

Monday, Apr 27, 2020 - 10:06 AM (IST)

ਮਕਸੂਦਾਂ ਸਬਜ਼ੀ ਮੰਡੀ ਦੀ ਚਾਰ ਦੀਵਾਰੀ ਨੇੜੇ ਰਹਿਣ ਵਾਲੇ ਇਲਾਕਾ ਨਿਵਾਸੀ ਲਾਉਣ ਲੱਗੇ ਠੀਕਰੀ ਪਹਿਰੇ

ਜਲੰਧਰ (ਸ਼ੈਲੀ)— ਹੁਣ ਮਕਸੂਦਾਂ ਸਥਿਤ ਸਬਜ਼ੀ ਮੰਡੀ ਵਿਖੇ ਇਲਾਕਾ ਨਿਵਾਸੀਆਂ ਵੱਲੋਂ ਠੀਕਰੀ ਪਹਿਰੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਆਪਣੀਆਂ ਸਿਹਤ ਸਹੂਲਤਾਂ ਨੂੰ ਦੇਖਦੇ ਹੋਏ ਉਨ੍ਹਾਂ ਕਿਹਾ ਕਿ ਇਹ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਫੜ੍ਹ ਵਪਾਰੀ ਰਾਤ ਨੂੰ 2 ਵਜੇ ਹੀ ਕੰਧਾਂ ਟੱਪਣ ਲੱਗਦੇ ਹਨ। ਇਸ ਮੰਡੀ ਵਿਚ ਜਲੰਧਰ ਹੀ ਨਹੀਂ ਬਲਕਿ ਨੇੜਲੇ ਸ਼ਹਿਰਾਂ, ਪਿੰਡਾਂ ਸਮੇਤ ਬਾਹਰੀ ਸੂਬਿਆਂ ਤੋਂ ਵੀ ਸਬਜ਼ੀ ਅਤੇ ਫਲਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ।

ਇਹ ਵੀ ਪੜ੍ਹੋ: ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'

ਆਈ. ਐੱਮ. ਏ. ਦੀ ਮੈਡੀਕਲ ਟੀਮ ਡਾ. ਪੰਕਜ ਪਾਲ ਅਤੇ ਡਾ. ਜੰਗਪ੍ਰੀਤ ਦੀ ਦੇਖ-ਰੇਖ ਵਿਚ ਬੀਤੇ ਚਾਰ ਹਫਤਿਆਂ ਤੋਂ 78 ਹਜ਼ਾਰ ਦੇ ਕਰੀਬ ਰਿਕਸ਼ਾ, ਰੇਹੜੀ 'ਤੇ ਸਬਜ਼ੀ ਵੇਚਣ ਵਾਲਿਆਂ ਸਮੇਤ ਮੰਡੀ ਵਿਚ ਸਵੇਰੇ 6 ਤੋਂ ਦਸ ਵਜੇ ਤੱਕ ਆਉਣ ਵਾਲੇ ਲੋਕਾਂ ਦੀ ਥਰਮੋ ਸਕੈਨਿੰਗ ਕੀਤੀ ਜਾ ਰਹੀ ਹੈ, ਜਿਸ ਦੌਰਾਨ ਤੇਜ਼ ਬੁਖਾਰ ਨਿਕਲਣ ਵਾਲਿਆਂ ਨੂੰ ਜਾਂਚ ਦੇ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਐਤਵਾਰ ਵੀ ਤਿੰਨ ਹਜ਼ਾਰ ਦੇ ਕਰੀਬ ਰਿਟੇਲਰਾਂ ਦੀ ਐਂਟਰੀ ਦੌਰਾਨ ਹੋਈ ਜਾਂਚ ਵਿਚ ਅੱਠ ਨੂੰ ਫੀਵਰ ਕਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿਸ ਵਿਚ ਗੁੱਡੂ ਬਾਬੂ ਲਾਭ ਸਿੰਘ ਨਗਰ, ਮਹਾਵੀਰ ਕੁਮਾਰ ਬਸਤੀ ਦਾਨਿਸ਼ਮੰਦਾਂ, ਸੁਨੀਲ ਕਬੀਰ, ਮਨੋਜ ਅਮਨ ਨਗਰ, ਜਤਿੰਦਰ ਵਰਮਾ ਕਪੂਰਥਲਾ, ਜਤਿੰਦਰ ਜੈਮਲ ਨਗਰ, ਮੋਤੀ ਲਾਲ ਟਰਾਂਸਪੋਰਟ ਨਗਰ ਅਤੇ ਰਾਜ ਕਿਰਨ ਧੂਰੀ ਅਤੇ ਗੁਜਰਾਤ ਤੋਂ ਪਿਆਜ਼ ਦਾ ਟਰੱਕ ਲੈ ਕੇ ਮੰਡੀ ਆਉਣ ਵਾਲੇ ਡਰਾਈਵਰ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਸਿਹਤ ਮੰਤਰੀ ਦੀ ਵਿਲੱਖਣ ਪਹਿਲਕਦਮੀ, ਡਰੋਨਾਂ ਰਾਹੀਂ ਸੈਨੀਟਾਈਜ਼ੇਸ਼ਨ ਮੁਹਿੰਮ ਕੀਤੀ ਸ਼ੁਰੂ

PunjabKesari

ਇਨ੍ਹਾਂ ਸਾਰਿਆਂ ਨੂੰ ਟ੍ਰੈਵਲ ਹਿਸਟਰੀ ਦੌਰਾਨ ਤਿੰਨ ਮਰੀਜ਼ ਅਜਿਹੇ ਸਨ ਜੋ ਬੀਤੇ ਇਕ ਹਫਤੇ ਤੋਂ ਬੁਖ਼ਾਰ ਨਾਲ ਪੀੜਤ ਸਨ ਪਰ ਇਨ੍ਹਾਂ 'ਚ ਕੋਰੋਨਾ ਦੇ ਲੱਛਣ ਨਹੀਂ ਮਿਲ ਰਹੇ ਹਨ, ਇਸ ਦੇ ਬਾਵਜੂਦ ਮੌਕੇ 'ਤੇ ਮੌਜੂਦ ਡਾਕਟਰ ਸੰਤੋਸ਼ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਵਿਚ ਕੋਰੋਨਾ ਪੋਜ਼ੇਟਿਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਜਾਂਚ ਲਈ ਟੈਸਟ ਜ਼ਰੂਰੀ ਹੈ। ਜ਼ਿਕਰਯੋਗ ਇਹ ਹੈ ਕਿ ਮੰਡੀ ਵਿਚ ਡਿਪਟੀ ਕਮਿਸ਼ਨਰ ਦੀ ਅਪੀਲ 'ਤੇ ਆਈ. ਐੱਮ. ਏ. ਦੀ ਮੈਡੀਕਲ ਟੀਮ ਰੋਜ਼ ਸਵੇਰੇ ਚਾਰ ਘੰਟੇ ਥਰਮਲ ਸਕੈਨਿੰਗ ਕਰਦੀ ਹੈ ਪਰ ਇਸ ਤੋਂ ਇਲਾਵਾ ਬਾਕੀ 20 ਘੰਟਿਆਂ ਵਿਚ ਮੰਡੀ ਦੇ ਵੱਖ-ਵੱਖ ਸੂਬਿਆਂ ਸਮੇਤ ਲੋਕਲ ਪਿੰਡਾਂ ਵਿਚੋਂ ਵੀ ਮਾਲ ਦੀ ਆਮਦ ਨਿਰੰਤਰ ਹੁੰਦੀ ਰਹਿੰਦੀ ਹੈ ਪਰ ਇਸ ਦੌਰਾਨ ਕਿਸੇ ਦੀ ਵੀ ਜਾਂਚ ਨਹੀਂ ਹੁੰਦੀ। ਇਹ ਜ਼ਿਲਾ ਪ੍ਰਸ਼ਾਸਨ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਆਈ. ਐੱਮ. ਏ. ਦੀ ਟੀਮ ਵੀ ਪੰਜ ਹਫਤਿਆਂ ਬਾਅਦ ਇਹ ਸੁਵਿਧਾ ਬੰਦ ਕਰ ਸਕਦੀ ਹੈ, ਇਸ ਲਈ ਪੰਜਾਬ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਅਤੇ ਆੜ੍ਹਤੀ ਸਮੂਹ ਨੂੰ ਖੁਦ ਹੀ ਥਰਮਲ ਸਕੈਨਿੰਗ ਨਾਲ ਜਾਂਚ ਕਰਨ ਦੀ ਪਹਿਲ ਕਰਨੀ ਹੋਵੇਗੀ, ਨਹੀਂ ਤਾਂ ਮੰਡੀ ਵਿਚ ਕੋਰੋਨਾ ਬਹੁਤ ਹੀ ਵਿਸਫੋਟਕ ਸਥਿਤੀ ਪੈਦਾ ਕਰ ਸਕਦਾ ਹੈ। ਜ਼ਿਲਾ ਪ੍ਰਸ਼ਾਸਨ ਦੀਆਂ ਮੰਡੀ ਵਿਚ ਸੋਸ਼ਲ ਡਿਸਟੈਂਸ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀਆਂ ਜਦੋਂ ਤੱਕ ਮੰਡੀ ਦੇ ਹੋਲ ਸੇਲਰ ਖੁਦ ਕੋਸ਼ਿਸ਼ ਨਾ ਕਰਨ।

ਇਹ ਵੀ ਪੜ੍ਹੋ: ਨਾ ਹੀ ਕੀਤਾ ਪੈਲੇਸ ਤੇ ਨਾ ਹੀ ਆਏ ਬਰਾਤੀ, ਹੋਇਆ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਮਿਸਾਲ

ਐਤਵਾਰ ਨੂੰ ਸਬਜ਼ੀ ਮੰਡੀ ਬੰਦ ਹੋਣ ਦੇ ਬਾਵਜੂਦ ਵੀ ਕੇਲਾ ਵਪਾਰੀਆਂ ਨੇ ਸਟੋਰ ਖੋਲ੍ਹਿਆ
ਪੰਜਾਬ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਵੱਲੋਂ ਐਤਵਾਰ ਨੂੰ ਮਕਸੂਦਾਂ ਸਬਜ਼ੀ ਮੰਡੀ ਨੂੰ ਬੰਦ ਕੀਤੇ ਜਾਣ ਦੇ ਹੁਕਮਾਂ ਦੇ ਬਾਵਜੂਦ ਮੰਡੀ ਐਂਟਰੀ ਗੇਟਾਂ 'ਤੇ ਸਥਿਤ ਕੇਲਾ ਸਟੋਰ ਨੇ ਕਾਰੋਬਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੋਰ ਰਸਤਿਆਂ ਤੋਂ ਪੈਕਿੰਗ ਮੰਡੀ ਦੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ 'ਤੇ ਮੌਜੂਦ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਵਿਪਨ ਕੁਮਾਰ ਅਤੇ ਗੇਟ 'ਤੇ ਤਾਇਨਾਤ ਬ੍ਰਿਜੇਸ਼ ਕੁਮਾਰ ਨੇ ਕਾਬੂ ਕਰ ਲਿਆ ਅਤੇ ਸਟੋਰਾਂ ਦੀ ਵੀ ਜਾਂਚ ਕੀਤੀ। ਵਿਪਨ ਕੁਮਾਰ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਹੁਕਮ ਨਾ ਮੰਨਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਤਵਾਰ ਨੂੰ ਸਿਰਫ਼ ਮੰਡੀ ਵਿਚ ਫਲ ਅਤੇ ਸਬਜ਼ੀਆਂ ਲੈ ਕੇ ਆਉਣ ਵਾਲੇ ਵਾਹਨ ਨੂੰ ਹੀ ਐਂਟਰੀ ਦਿੱਤੀ ਗਈ ਅਤੇ ਕਿਸੇ ਵੀ ਕਾਰੋਬਾਰੀ ਨੂੰ ਕਾਰੋਬਾਰ ਕਰਨ ਨਹੀਂ ਦਿੱਤਾ ਗਿਆ ।

ਇਹ ਵੀ ਪੜ੍ਹੋ: ਐੱਮ. ਪੀ. ਤਨਮਨਜੀਤ ਸਿੰਘ ਢੇਸੀ ਦੀ ਨਾਨੀ ਦੀ ਇੰਗਲੈਂਡ 'ਚ ਕੋਰੋਨਾ ਨਾਲ ਮੌਤ


author

shivani attri

Content Editor

Related News