ਰਾਮਪੁਰ ਮੰਡੇਰ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ, ਦੋ ਵਿਅਕਤੀਆਂ ਦੀ ਮੌਤ
Wednesday, Nov 26, 2025 - 08:56 PM (IST)
ਬੁਢਲਾਡਾ (ਬਾਂਸਲ) - ਰਾਮਪੁਰ ਮੰਡੇਰ ਦੇ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਪੀਆਰਟੀਸੀ ਦੀ ਮਿੰਨੀ ਬੱਸ, ਜੋ ਰਤੀਆ ਤੋਂ ਬੁਢਲਾਡਾ ਜਾ ਰਹੀ ਸੀ, ਦੀ ਟੱਕਰ ਇੱਕ ਮੋਟਰਸਾਈਕਲ ਨਾਲ ਹੋ ਗਈ। ਮੋਟਰਸਾਈਕਲ ਸਵਾਰ ਅਜੇ ਕੁਮਾਰ ਅਤੇ ਮਿਲਖਾ ਸਿੰਘ ਬੁਢਲਾਡਾ ਤੋਂ ਮਡੇਰਨਾ ਵੱਲ ਜਾ ਰਹੇ ਸਨ।
ਮ੍ਰਿਤਕ ਅਜੇ ਕੁਮਾਰ ਦੇ ਪੁੱਤਰ ਗੁਲਾਬ ਰਾਮ ਦੇ ਬਿਆਨਾਂ ’ਤੇ ਪੀਆਰਟੀਸੀ ਬੱਸ ਦੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਮ੍ਰਿਤਕਾਂ ਦੇ ਸ਼ਰੀਰ ਪੋਸਟਮਾਰਟਮ ਲਈ ਹਸਪਤਾਲ ਭੇਜੇ ਗਏ ਹਨ। ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
