ਪੰਜਾਬ ਦੇ ਇਸ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੰਬਿਆ
Wednesday, Nov 26, 2025 - 05:18 PM (IST)
ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਵਿਚ ਬੀਤੀ ਰਾਤ ਉਸ ਸਮੇਂ ਦਹਿਸ਼ਚ ਫੈਲ ਗਈ ਜਦੋਂ ਥਾਣਾ ਸਿਟੀ ਗੁਰਦਾਸਪੁਰ ਦੇ ਬਾਹਰ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਦਾ ਕਾਰਣ ਭਾਵੇਂ ਪੁਲਸ ਨੇ ਗੱਡੀ ਦਾ ਟਾਇਰ ਫਟਣਾ ਦੱਸਿਆ ਹੈ ਪਰ ਸਵੇਰੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵੀ ਵਾਇਰਲ ਹੋਈ ਹੈ, ਜਿਸ ਵਿਚ ਆਪਣੇ ਆਪ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੱਸਣ ਵਾਲੇ ਗਰੁੱਪ ਨੇ ਇਸ ‘ਧਮਾਕੇ’ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ। ਵਾਇਰਲ ਪੋਸਟ ’ਚ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਤੇ ਥਾਣਿਆਂ 'ਤੇ ਗ੍ਰਨੇਡ ਹਮਲੇ ਜਾਰੀ ਰੱਖਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਜਬਰ-ਜ਼ਨਾਹ ਤੇ ਕਤਲ ਕਾਂਡ ਨਾਲ ਦਹਿਲਿਆ ਪੰਜਾਬ, ਮਾਂਪਿਆਂ ਦੀ ਉਡੀ ਨੀਂਦ
ਹਾਲਾਂਕਿ ਪੁਲਸ ਨੇ ਇਸ ਪੋਸਟ ਨੂੰ ਪੂਰੀ ਤਰ੍ਹਾਂ ਫੇਕ ਅਤੇ ਗੁੰਮਰਾਹ ਕਰਨ ਵਾਲਾ ਕਰਾਰ ਦਿੱਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਥਾਣੇ ਦੇ ਬਾਹਰ ਕੋਈ ਵੀ ਧਮਾਕਾ ਨਹੀਂ ਹੋਇਆ, ਬਲਕਿ ਰਾਤ ਸਮੇਂ ਇਕ ਟਰੱਕ ਦਾ ਟਾਇਰ ਫਟਣ ਦੀ ਆਵਾਜ਼ ਨੂੰ ਧਮਾਕਾ ਸਮਝ ਲਿਆ ਗਿਆ। ਪੁਲਸ ਨੇ ਇਹ ਵੀ ਦੱਸਿਆ ਕਿ ਟਾਇਰ ਫਟਣ ਦੌਰਾਨ ਉੱਡੇ ਕੰਕਰਾਂ ਕਾਰਨ ਇਕ ਮਹਿਲਾ ਮਾਮੂਲੀ ਜ਼ਖ਼ਮੀ ਹੋਈ ਹੈ ਪਰ ਕੋਈ ਵੀ ਧਮਾਕੇ ਜਿਹੀ ਘਟਨਾ ਨਹੀਂ ਵਾਪਰੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਕ ਜਾਣਕਾਰੀ ’ਤੇ ਹੀ ਭਰੋਸਾ ਕਰਨ। ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਕਿ ਅਤੇ ਫੇਕ ਪੋਸਟ ਕਿੱਥੋਂ ਅਤੇ ਕਿਸ ਨੇ ਵਾਇਰਲ ਕੀਤੀ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਕੁੜੀ ਨੂੰ ਜਬਰ-ਜ਼ਿਨਾਹ ਪਿੱਛੋਂ ਮਾਰਨ ਵਾਲਾ ਦਰਿੰਦਾ ਪੁਲਸ ਦੇ ਵੱਡੇ ਪਹਿਰੇ ਹੇਠ ਅਦਾਲਤ 'ਚ ਪੇਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
