ਟ੍ਰੈਫਿਕ ਜਾਮ ਕਾਰਨ ਕਈ ਐਕਸਪ੍ਰੈੱਸ ਟਰੇਨਾਂ ਰਹਿਣਗੀਆਂ ਰੱਦ, ਪੜ੍ਹੋ ਡਿਟੇਲ

Monday, Jun 20, 2022 - 08:28 PM (IST)

ਟ੍ਰੈਫਿਕ ਜਾਮ ਕਾਰਨ ਕਈ ਐਕਸਪ੍ਰੈੱਸ ਟਰੇਨਾਂ ਰਹਿਣਗੀਆਂ ਰੱਦ, ਪੜ੍ਹੋ ਡਿਟੇਲ

ਜੈਤੋ (ਰਘੁਨੰਦਨ ਪਰਾਸ਼ਰ) : ਰੇਲਵੇ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਦੱਖਣ ਪੂਰਬੀ ਮੱਧ ਰੇਲਵੇ ਦੇ ਬਿਲਾਸਪੁਰ ਡਵੀਜ਼ਨ 'ਤੇ ਆਵਾਜਾਈ ਠੱਪ ਹੋਣ ਕਾਰਨ ਕਈ ਟਰੇਨਾਂ ਰੱਦ ਰਹਿਣਗੀਆਂ, ਜਿਨ੍ਹਾਂ 'ਚ ਟਰੇਨ ਨੰ. 12549 ਦੁਰਗ-ਜੰਮੂਤਵੀ ਐਕਸਪ੍ਰੈੱਸ 21 ਜੂਨ ਨੂੰ ਅਤੇ ਟਰੇਨ ਨੰ. 12550 ਜੰਮੂਤਵੀ-ਦੁਰਗ ਐਕਸਪ੍ਰੈੱਸ 23 ਜੂਨ ਨੂੰ ਰੱਦ ਰਹੇਗੀ, ਜਦਕਿ ਵਾਰਾਣਸੀ-ਲਖਨਊ ਸੈਕਸ਼ਨ 'ਤੇ ਟ੍ਰੈਫਿਕ ਬਲਾਕ ਹੋਣ ਕਾਰਨ ਰੇਲ ਗੱਡੀਆਂ ਰੱਦ/ਮਾਰਗ ਪਰਿਵਰਤਨ- 22 ਜੂਨ ਨੂੰ ਚੱਲਣ ਵਾਲੀ ਟਰੇਨ ਨੰਬਰ 12238 ਜੰਮੂਤਵੀ-ਵਾਰਾਣਸੀ ਬੇਗਮਪੁਰਾ ਐਕਸਪ੍ਰੈੱਸ ਬਾਰਾਸਤਾ-ਲਖਨਊ-ਪ੍ਰਤਾਪਗੜ੍ਹ-ਵਾਰਾਣਸੀ ਚੱਲੇਗੀ ਅਤੇ 13240 ਕੋਲਕਾਤਾ-ਪਟਨਾ ਐਕਸਪ੍ਰੈੱਸ, 13414 ਦਿੱਲੀ ਜੰ.-ਮਾਲਦਾ ਟਾਊਨ ਫਰੱਕਾ ਐਕਸਪ੍ਰੈੱਸ ਅਤੇ 12328 ਦੇਹਰਾਦੂਨ-ਹਾਵੜਾ ਉਪਾਸਨਾ ਐਕਸਪ੍ਰੈੱਸ ਨੂੰ ਬਾਰਾਸਤਾ-ਲਖਨਊ-ਪ੍ਰਤਾਪਗੜ੍ਹ-ਵਾਰਾਣਸੀ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸੰਗਰੂਰ ਸੰਸਦੀ ਹਲਕੇ 'ਚ 23 ਜੂਨ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ

ਰੇਲ ਮੰਤਰਾਲੇ ਨੇ ਕਿਹਾ ਕਿ ਸੰਚਾਲਨ ਕਾਰਨਾਂ ਕਰਕੇ ਰੇਲ ਗੱਡੀਆਂ ਨੂੰ ਹੇਠ ਲਿਖੇ ਅਨੁਸਾਰ ਰੱਦ ਕੀਤਾ ਜਾਵੇਗਾ, ਜਿਸ ਵਿੱਚ ਰੇਲ ਗੱਡੀ ਨੰ. 14086 ਸਿਰਸਾ-ਤਿਲਕ ਬ੍ਰਿਜ ਹਰਿਆਣਾ ਐਕਸਪ੍ਰੈੱਸ 21 ਜੂਨ ਨੂੰ, ਟਰੇਨ ਨੰ. 12318 ਅੰਮ੍ਰਿਤਸਰ-ਕੋਲਕਾਤਾ ਐਕਸਪ੍ਰੈੱਸ 21 ਜੂਨ ਨੂੰ, ਟਰੇਨ ਨੰਬਰ 18310 ਜੰਮੂਤਵੀ-ਸੰਭਲਪੁਰ ਐਕਸਪ੍ਰੈੱਸ 21 ਜੂਨ ਨੂੰ, ਟਰੇਨ ਨੰਬਰ 15904 ਚੰਡੀਗੜ੍ਹ-ਡਿਬਰੂਗੜ੍ਹ ਐਕਸਪ੍ਰੈੱਸ 22 ਜੂਨ ਨੂੰ ਰੱਦ ਰਹੇਗੀ।


author

Mukesh

Content Editor

Related News