8 ਸਾਲ ਪਹਿਲਾਂ ਪਤਨੀ ਨੂੰ ਭਜਾ ਕੇ ਲਿਜਾਣ ਵਾਲੇ ਵਿਅਕਤੀ ਦਾ ਕੱਟਿਆ ਸਿਰ

Friday, Nov 22, 2019 - 12:16 PM (IST)

8 ਸਾਲ ਪਹਿਲਾਂ ਪਤਨੀ ਨੂੰ ਭਜਾ ਕੇ ਲਿਜਾਣ ਵਾਲੇ ਵਿਅਕਤੀ ਦਾ ਕੱਟਿਆ ਸਿਰ

ਮਾਨਾਂਵਾਲਾ : ਪਿੰਡ ਵਰਪਾਲ ਕਲਾਂ 'ਚ ਸੱਤਾ ਨਾਮ ਦੇ ਵਿਅਕਤੀ ਨੇ ਆਪਣੇ ਦੋਸਤ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਨਾਲ ਮਿਲ ਕੇ ਪਿੰਡ ਦੇ ਹੀ ਬਲਕਾਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਸਿਰ ਕੱਟ ਦਿੱਤਾ। ਜਾਣਕਾਰੀ ਮੁਤਾਬਕ ਬਲਕਾਰ ਸਿੰਘ 8 ਸਾਲ ਪਹਿਲਾ ਸੱਤਾ ਦੀ ਪਤਨੀ ਨੂੰ ਭਜਾ ਕੇ ਲੈ ਗਿਆ ਸੀ। ਇਸ ਦਾ ਬਦਲਾ ਲੈਣ ਲਈ ਸੱਤਾ ਨੇ ਉਸ ਦੀ ਹੱਤਿਆ ਕਰ ਦਿੱਤੀ। ਸਵੇਰੇ ਲੋਕਾਂ ਨੇ ਕੱਟਿਆ ਹੋਇਆ ਸਿਰ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।  

ਪੁਲਸ ਮੁਤਾਬਕ ਬਲਕਾਰ ਸਿੰਘ ਤਰਨਤਾਰਨ ਦੇ ਪਿੰਡ ਕੋਹਾੜਕਾ ਦਾ ਰਹਿਣਾ ਵਾਲਾ ਸੀ। ਵਿਆਹ ਦੇ ਬਾਅਦ ਬਲਕਾਰ ਸਿੰਘ ਵਰਪਾਲ ਕਲਾਂ 'ਚ ਰਹਿਣ ਲੱਗ ਗਿਆ। 8 ਸਾਲ ਪਹਿਲਾਂ ਬਲਕਾਰ ਸਿੰਘ ਦੀ ਪਿੰਡ ਦੇ ਸੱਤਾ ਦੀ ਪਤਨੀ ਨਾਲ ਗੱਲਬਾਤ ਹੋ ਗਈ। ਇਸ ਤੋਂ ਬਾਅਦ ਉਹ ਉਸ ਨੂੰ ਭਜਾ ਕੇ ਲੈ ਗਿਆ। ਕੁਝ ਦਿਨ ਬਾਅਦ ਉਹ ਦੋਵੇਂ ਵਾਪਸ ਆ ਗਏ। ਇਸ ਕਾਰਨ ਸੱਤਾ ਕਾਫੀ ਨਾਰਾਜ਼ ਸੀ। ਬੁੱਧਵਾਰ ਰਾਤ ਸੱਤਾ ਨੇ ਬਲਕਾਰ ਸਿੰਘ ਨੂੰ ਫੋਨ ਕਰਕੇ ਸੱਦਿਆ, ਜਿਸ ਤੋਂ ਬਾਅਦ ਬਲਕਾਰ ਸਿੰਘ ਪੂਰੀ ਰਾਤ ਘਰ ਵਾਪਸ ਨਹੀਂ ਆਇਆ। ਸਵੇਰੇ ਉਸ ਦੀ ਸਿਰ ਕੱਟੀ ਹੋਈ ਲਾਸ਼ ਗੁਰਦੁਆਰਾ ਸਾਹਿਬ ਨੇੜੇ ਮਿਲੀ।  


author

Baljeet Kaur

Content Editor

Related News