ਮਾਨਸਾ ਪੰਜਾਬ ਦਾ ਪਹਿਲਾ ਜ਼ਿਲਾ, ਜਿੱਥੇ 245 'ਚੋਂ 242 ਪਿੰਡਾਂ ਨੂੰ ਲੋਕਾਂ ਨੇ ਕੀਤਾ ਸੀਲ

Thursday, Apr 02, 2020 - 12:05 PM (IST)

ਮਾਨਸਾ: ਜੋ ਲੋਕ ਕਰਫਿਊ ਦਾ ਉਲੰਘਣ ਕਰਕੇ ਹੋਰ ਲੋਕਾਂ ਨੂੰ ਖਤਰੇ 'ਚ ਪਾ ਰਹੇ ਹਨ, ਉਨ੍ਹਾਂ ਨੂੰ ਮਾਨਸਾ ਦੇ ਲੋਕਾਂ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਇੱਥੇ ਦੇ 245 'ਚੋਂ 242 ਪਿੰਡਾਂ ਨੂੰ ਲੋਕਾਂ ਨੇ ਖੁਦ ਹੀ ਸੀਲ ਕਰ ਦਿੱਤਾ ਹੈ। ਇਸ ਤਰ੍ਹਾਂ ਜ਼ਿਲੇ ਦੇ ਕਰੀਬ 99 ਫੀਸਦੀ ਪਿੰਡ ਬਾਹਰੀ ਲੋਕਾਂ ਦੇ ਲਈ ਪੂਰੀ ਤਰ੍ਹਾਂ ਬੰਦ ਹੋ ਗਏ ਹਨ। ਅਜਿਹਾ ਕਰਨ ਵਾਲਾ ਮਾਨਸਾ ਪ੍ਰਦੇਸ਼ ਪਹਿਲਾ ਜ਼ਿਲਾ ਬਣ ਗਿਆ ਹੈ, ਜਿੱਥੇ ਇਸ ਪੈਮਾਨੇ 'ਤੇ ਪਿੰਡ ਦੀਆਂ ਸੀਮਾਵਾਂ ਨੂੰ ਸੀਲ ਕੀਤਾ ਗਿਆ ਹੈ। ਸ਼ਹਿਰ ਦੇ ਵਾਰਡਾਂ 'ਚ ਵੀ ਇਹ ਹੀ ਸਥਿਤੀ ਹੈ। ਇਹ ਸੰਭਵ ਹੋ ਸਕਿਆ ਹੈ ਕਿ ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਦੀ ਵਨ ਵਿਲੇਜ ਅਤੇ ਪੁਲਸ ਅਫਸਰ ਤਾਇਨਾਤੀ ਦੇ ਕਾਰਨ। ਪੁਲਸ ਕਰਮਚਾਰੀਆਂ ਨੇ ਪਿੰਡ ਦੇ ਲੋਕਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਕਿਸ ਤਰ੍ਹਾਂ ਦੇ ਖਤਰੇ ਦੇ ਘੇਰੇ 'ਚ ਹਨ।

 

ਇਹ ਵੀ ਪੜ੍ਹੋ: ਲਾਕਡਾਊਨ ਕਿਉਂ ਹੈ ਜ਼ਰੂਰੀ (ਵੀਡੀਓ)

ਇਸ ਦਾ ਬਚਾਅ ਕੇਵਲ ਲਾਕਡਾਊਨ ਹੈ। ਐੱਸ.ਐੱਸ.ਪੀ. ਕਹਿੰਦੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਮਾਨਸਾ ਪੰਜਾਬ ਦਾ ਅਜਿਹਾ ਪਹਿਲਾ ਜ਼ਿਲਾ ਬਣ ਗਿਆ ਹੈ, ਜਿੱਥੇ ਸਾਰੇ ਪਿੰਡ ਵਾਸੀਆਂ ਨੇ ਵਿਲੇਜ ਪੁਲਸ ਅਫਸਰ ਅਤੇ ਸਵੈ-ਸਹਾਇਤਾ ਸਮੂਹਾਂ ਦੇ ਜ਼ਰੀਏ ਕਰਫਿਊ ਆਪਣੀ ਮਰਜ਼ੀ ਨਾਲ ਲਾਗੂ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਪਿੰਡਾਂ 'ਚ ਵਿਲੇਜ ਪੁਲਸ ਅਫਸਰ ਨੂੰ ਨਾਲ ਲੈ ਕੇ ਪਿੰਡ ਵਾਸੀ ਨਾਕੇ 'ਤੇ ਖੁਦ ਤਾਇਨਾਤ ਹਨ। ਪਹਿਲਾਂ ਲੋਕ ਮੇਨ ਸੜਕ ਦੀ ਬਜਾਏ ਪਿੰਡ ਤੋਂ ਹੁੰਦੇ ਹੋਏ ਕਰਫਿਊ ਦਾ ਉਲੰਘਣ ਕਰਦੇ ਸਨ, ਪਰ ਹੁਣ ਲੋਕ ਆਪਣੇ ਪਿੰਡਾਂ ਅਤੇ ਵਾਰਡਾਂ ਦੇ ਬਾਹਰ ਦੇ ਲੋਕਾਂ ਨੂੰ ਆਉਣ-ਜਾਣ ਤੋਂ ਰੋਕ ਰਹੇ ਹਨ। ਕਰਫਿਊ ਉਲੰਘਣ ਦੇ ਮਾਮਲੇ 'ਚ ਹੁਣ ਤੱਕ 23 ਐੱਫ.ਆਰ.ਆਈ. ਦਰਜ ਕਰਕੇ 77 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਦਿਨਾਂ 'ਚ ਮੋਟਰ ਵ੍ਹੀਹਕਲ ਐਕਟ ਦੇ ਤਹਿਤ ਕੁੱਲ 63 ਵਾਹਨ ਨੂੰ ਬੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 'ਜਗ ਬਾਣੀ' ਦੀ ਖਬਰ ਦਾ ਅਸਰ, ਕੋਰੋਨਾ ਪੀੜਤ ਮਰੀਜ਼ ਦੀ ਡਾਕਟਰ ਨੇ ਲਈ ਸਾਰ

ਛੇ ਰਸਤਿਆਂ 'ਤੇ ਨਾਕਾਬੰਦੀ
ਪਿੰਡ ਦਾਤੇਵਾਸ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜੀਵਨ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸਾਰੇ ਪਿੰਡ ਦੇ ਸਰਪੰਚ ਇਕਜੁੱਟਤਾ ਦਿਖਾਉਂਦੇ ਹੋਏ ਅਜਿਹੀ ਮਹਾਮਾਰੀ ਦੇ ਖਿਲਾਫ ਉੱਠ ਕੇ ਖੜ੍ਹੇ ਹੋਏ ਹਨ। ਪਿੰਡ 'ਚ ਛੇ ਥਾਵਾਂ 'ਤੇ ਨਾਕੇਬੰਦੀ ਕਰ ਠੀਕਰੀ ਪਹਿਰਾ ਲਗਾ ਦਿੱਤਾ ਗਿਆ ਹੈ। ਇਹ ਦਿਨ ਰਾਤ ਰੋਟੇਸ਼ਨ 'ਚ ਜਾਰੀ ਰਹੇਗਾ।

ਵਾਰਡਾਂ 'ਚ ਵੀ ਸਖਤੀ
ਮਾਨਸਾ ਸ਼ਹਿਰ ਦੇ ਵਾਰਡ ਨੰਬਰ 24 ਦੇ ਪਾਰਸ਼ਦ ਸੌਰਭ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਾਰਡ 'ਚ ਹੀ ਛੇ ਥਾਵਾਂ 'ਤੇ ਨਾਕੇਬੰਦੀ ਕਰ ਦਿੱਤੀ ਹੈ। ਹਰ ਇਕ ਗਲੀ 'ਚ 2-2 ਸਥਾਨਾਂ 'ਤੇ ਨਾਕੇਬੰਦੀ ਲਗਾ ਕੇ 2-2 ਘੰਟੇ ਦੇ ਲਈ ਵਾਰਡ ਨਿਵਾਸੀ ਆਪਣੇ ਤੌਰ 'ਤੇ ਪਹਿਰਾ ਦੇਣਗੇ।


Shyna

Content Editor

Related News