ਜਿਮੀਂਦਾਰਾਂ ਵਲੋਂ ਦਲਿਤਾਂ ਦਾ ਬਾਈਕਾਟ, ਮਾਮਲਾ ਭਖਿਆ (ਵੀਡੀਓ)

Wednesday, Sep 18, 2019 - 09:52 AM (IST)

ਮਾਨਸਾ (ਸੰਦੀਪ ਜਿੰਦਲ) - ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਕੁਝ ਲੋਕਾਂ ਨੇ ਅਨਾਊਂਸਮੈਂਟ ਕਰਵਾ ਕੇ ਦਲਿਤਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਬਾਈਕਾਟ ਕਰਨ ਦੇ ਐਲਾਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਲਿਤਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਬੱਚੇ ਨਾਲ ਵਾਪਰੇ ਹਾਦਸੇ ਨਾਲ ਜੁੜਿਆ ਹੋਇਆ ਹੈ, ਜਿਸ ਤੋਂ ਬਾਅਦ ਜ਼ਿਮੀਂਦਾਰਾਂ ਵਲੋਂ ਦਲਿਤਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ।

ਉਧਰ ਦੂਜੇ ਪਾਸੇ ਪੰਚਾਇਤ ਮੁਤਾਬਕ ਬਾਈਕਾਟ ਕਰਨ ਦਾ ਐਲਾਨ ਪੰਚਾਇਤ ਵਲੋਂ ਨਹੀਂ ਕੀਤਾ ਗਿਆ ਸਗੋਂ ਇਹ ਤਾਂ ਜਿਮੀਦਾਰਾਂ ਨੇ ਕੀਤਾ ਸੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਬਾਈਕਾਟ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਵੱਧਦਾ ਦੇਖ ਤੁਰੰਤ ਐੱਸ.ਡੀ.ਐੱਮ. ਅਤੇ ਪੁਲਸ ਫੋਰਸ ਹਰਕਤ 'ਚ ਆ ਗਈ, ਜਿਨ੍ਹਾਂ ਨੇ ਪਿੰਡ ਦੇ ਦੋਵੇਂ ਗੁਟਾਂ ਨਾਲ ਮੀਟਿੰਗ ਕਰਕੇ ਵਿਵਾਦ ਨੂੰ ਖਤਮ ਕਰ ਦਿੱਤਾ ਗਿਆ।


author

rajwinder kaur

Content Editor

Related News