ਨਗਰ ਕੀਰਤਨ 'ਚ ਮੂਰਤੀ ਪੇਸ਼ਕਾਰੀ ਨੂੰ ਜਾਗੋ ਪਾਰਟੀ ਨੇ ਗਲਤ ਦੱਸਿਆ

11/12/2019 1:29:40 PM

ਜਲੰਧਰ (ਚਾਵਲਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ 'ਚ ਮੂਰਤੀਆਂ ਦੀ ਝਾਕੀ ਕੱਢਣ 'ਤੇ ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੁਰੰਤ ਕਮੇਟੀ ਪ੍ਰਬੰਧਕਾਂ ਨੂੰ ਪ੍ਰਬੰਧ ਤੋਂ ਲਾਂਭੇ ਕਰਨ ਦਾ ਆਦੇਸ਼ ਦੇਣ ਨਹੀਂ ਤਾਂ ਮਰਿਆਦਾ ਤੋਂ ਅਣਜਾਣ ਇਹ ਪ੍ਰਬੰਧਕ ਤਾਂ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ 'ਨਾਨਕਲੀਲਾ' ਵੀ ਕਰਵਾ ਦੇਣਗੇ। ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਾਲਪਨਿਕ ਮੂਰਤੀ ਲਾ ਕੇ ਇਕ ਤਰ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਸਮਝਣ ਦੀ ਵੱਡੀ ਗਲਤੀ ਸਿੱਧੇ ਤੌਰ ਉੱਤੇ ਸ਼ਬਦ ਗੁਰੂ ਦੀ ਬੇਅਦਬੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਗੁਰਬਾਣੀ ਦੇ ਮਾਧਿਅਮ ਨਾਲ ਭਾਵਪੂਰਣ ਅਤੇ ਸਾਦਗੀ ਨਾਲ ਪ੍ਰਚਾਰ ਕਰਨ ਦੀ ਬਜਾਏ ਕਮੇਟੀ ਨੇ ਇਕ ਵਾਰ ਫਿਰ ਤੜਕ-ਭੜਕ ਦੀ ਗੁਰਮਤਿ ਵਿਰੋਧੀ ਸ਼ਾਰਟ ਕੱਟ ਥਿਊਰੀ ਅਪਣਾ ਕੇ ਆਪਣੀ ਧਾਰਮਿਕ ਅਨਪੜ੍ਹਤਾ ਨੂੰ ਜਗ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ 1963 ਤੋਂ ਇਸ ਨਗਰ ਕੀਰਤਨ ਨਾਲ ਜੁੜਿਆ ਹੋਇਆ ਹਾਂ ਪਰ ਪਹਿਲੀ ਵਾਰ ਮੈਂ ਨਗਰ ਕੀਰਤਨ ਵਿਚ ਮੂਰਤੀਆਂ ਦੇ ਜ਼ਰੀਏ ਨਾਨਕਲੀਲਾ ਦੀ ਪੇਸ਼ਕਾਰੀ ਵੇਖੀ ਹੈ, ਜੋ ਕਿ ਸਿੱਖ ਰਹਿਤ ਮਰਿਆਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਾਂ ਨੂੰ ਸਿੱਧੀ ਚੁਣੌਤੀ ਹੈ। ਜੀ. ਕੇ. ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਭਿਆਨਕ ਗਲਤੀ ਲਈ ਪ੍ਰਬੰਧਕਾਂ ਨੂੰ ਸਜ਼ਾ ਵਜੋਂ ਪ੍ਰਬੰਧ ਤੋਂ ਹਟਾਉਣ ਦੀ ਅਪੀਲ ਕੀਤੀ ਹੈ। ਇੱਥੇ ਦੱਸ ਦੇਈਏ ਕਿ ਜੀ. ਕੇ. ਦੀ


Anuradha

Content Editor

Related News