ਆਵਾਜਾਈ ਲਈ ਖੁੱਲ੍ਹਿਆ ਮਨੀਮਾਜਰਾ ਅੰਡਰਬ੍ਰਿਜ

Thursday, Oct 31, 2019 - 02:43 PM (IST)

ਆਵਾਜਾਈ ਲਈ ਖੁੱਲ੍ਹਿਆ ਮਨੀਮਾਜਰਾ ਅੰਡਰਬ੍ਰਿਜ

ਚੰਡੀਗੜ੍ਹ (ਵੈਭਵ) : ਮਨੀਮਾਜਰਾ ਮਾਡਰਨ ਕੰਪਲੈਕਸ ਕੋਲ ਬਣੇ ਫਾਟਕ 'ਤੇ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਹੁਣ ਮੁਕਤੀ ਮਿਲ ਜਾਵੇਗੀ। ਇੱਥੇ ਬਣ ਰਹੇ ਅੰਡਰਬ੍ਰਿਜ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਅੱਜ ਇਸ ਤੋਂ ਆਵਾਜਾਈ ਸ਼ੁਰੂ ਹੋ ਗਈ। ਹਾਲਾਂਕਿ ਅੰਡਰਬ੍ਰਿਜ 'ਤੇ ਬਣੇ ਚੌਂਕ 'ਤੇ ਲਾਈਟ ਅਤੇ ਉਸ ਦੀ ਡੈਕੋਰੇਸ਼ਨ ਦਾ ਕੰਮ ਅਜੇ ਪੈਂਡਿੰਗ ਹੈ। ਵਾਰਡ ਨੰਬਰ-25 ਦੇ ਕੌਂਸਲਰ ਜਗਤਾਰ ਜੱਗਾ ਨੇ ਦੱਸਿਆ ਕਿ ਇਸ ਕੰਮ ਨੂੰ ਇਕ ਹਫਤੇ ਦੇ ਅੰਦਰ ਖਤਮ ਕਰ ਲਿਆ ਜਾਵੇਗਾ।
ਜੱਗਾ ਨੇ ਕਿਹਾ ਕਿ ਮਨੀਮਾਜਰਾ, ਚੰਡੀਗੜ੍ਹ ਦਾ ਮੁੱਖ ਹਿੱਸਾ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਹੀ ਅੰਡਰਬ੍ਰਿਜ ਦਾ ਨਿਰਮਾਣ ਕੀਤਾ ਗਿਆ ਹੈ। ਅੰਡਰਬ੍ਰਿਜ ਦੀਆਂ ਸੜਕਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ। ਇਕ ਰਸਤਾ ਮਾੜੀ ਵਾਲੇ ਟਾਊਨ, ਇਕ ਰਸਤਾ ਮਾਡਰਨ ਹਾਊਸਿੰਗ ਕੰਪਲੈਕਸ ਅਤੇ ਇਕ ਡੂਪਲੈਕਸ ਤੋਂ ਹੁੰਦੇ ਹੋਏ ਕਲਾਗ੍ਰਾਮ ਵੱਲ ਜਾ ਰਿਹਾ ਹੈ।
ਇਸ ਅੰਡਰਬ੍ਰਿਜ ਨੂੰ ਬਣਾਉਣ 'ਚ ਕਰੀਬ 5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਨੂੰ ਸਿਰਫ ਡੇਢ ਸਾਲ 'ਚ ਤਿਆਰ ਕਰ ਲਿਆ ਗਿਆ ਹੈ। ਸਵੇਰੇ 9 ਅਤੇ 10 ਵਜੇ ਦੇ ਵਿਚਕਾਰ ਫਾਟਕ 'ਤੇ ਕਾਫੀ ਜਾਮ ਲੱਗਦਾ ਸੀ। ਅੰਡਰਬ੍ਰਿਜ ਬਣਨ ਨਾਲ ਨਾ ਸਿਰਫ ਮਨੀਮਾਜਰਾ ਸਗੋਂ ਇਸ ਰੂਟ 'ਤੇ ਪੰਚਕੂਲਾ ਜਾਣ ਵਾਲਿਆਂ ਨੂੰ ਵੀ ਸੌਖ ਹੋਵੇਗੀ।


author

Babita

Content Editor

Related News