ਮਣੀਕਰਣ ਸਾਹਿਬ ਨੇੜੇ ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ : ਕਾਰ ਮਿਲੀ, ਗੁਰਕੀਰਤ ਅਜੇ ਵੀ ਲਾਪਤਾ
Wednesday, Nov 22, 2017 - 02:29 PM (IST)
ਜਲੰਧਰ - ਮਣੀਕਰਣ ਸਾਹਿਬ ਦੇ ਨੇੜ ਪਾਰਵਤੀ ਨਦੀ 'ਚ ਕਾਰ ਡਿੱਗਣ ਨਾਲ ਮਾਰੇ ਗਏ 19 ਸਾਲਾ ਦੇ ਸਰਵਜੋਤ ਸਿੰਘ ਉਰਫ ਭਾਲੂ ਦੀ ਲਾਸ਼ ਮੰਗਲਵਾਰ ਰਾਤ 9.30 ਘਰ ਪਹੁੰਚੀ। ਸਰਬਜੋਤ ਨਾਰੰਗ ਡਾਇਰੀ ਦੇ ਮਾਲਕ ਅਮਰਜੀਤ ਸਿੰਘ ਦਾ ਲੜਕਾ ਹੈ। ਉੱਥੇ, ਬਿਲਿਡੰਗ ਮਟੀਰੀਅਲ ਦੇ ਕਾਰੋਬਾਰੀ ਜਗਦੇਵ ਸਿੰਘ ਦੇ ਬੇਟੇ ਗੁਰਕੀਰਤ ਸਿੰਘ ਦਾ ਤੀਸਰੇ ਦਿਨ ਵੀ ਕੁਝ ਪਤਾ ਨਹੀਂ ਚੱਲ ਸਕਿਆ ਪਰ ਉਸ ਦੀ ਕਾਰ ਕੁਲੂ ਖੇਤਰ ਦੀ ਨਦੀ 'ਚੋਂ ਮਿਲੀ ਹੈ। ਕੁਲੂ ਦੀ ਐੱਸ. ਪੀ. ਸ਼ਾਲਿਨੀ ਅਗਨੀਹੋਤਰੀ ਨੇ ਦੱਸਿਆ ਕਿ ਨਦੀ 'ਚ ਪਾਣੀ ਦਾ ਬਹਾਅ ਬਹੁਤ ਤੇਜ਼ ਹੈ। ਗੁਰਕੀਰਤ ਦਾ ਕੋਈ ਸੁਰਾਗ ਨਹੀਂ ਮਿਲੀਆ ਹੈ। ਗੋਤਾਖੋਰ ਗੁਰਕੀਰਤ ਦੀ ਤਲਾਸ਼ 'ਚ ਜੁੱਟੇ ਹਨ।
ਜ਼ਿਕਰਯੋਗ ਹੈ ਕਿ ਅਦਰਸ਼ ਨਗਰ 'ਚ ਰਹਿਣ ਵਾਲੇ ਅਮਰਜੀਤ ਸਿੰਘ ਦਾ ਲੜਕਾ ਸਰਬਜੋਤ ਚਾਰ ਦੋਸਤਾਂ ਰਾਮ ਆਹੂਜਾ, ਸਤਿਅਮ, ਗੁਰਕੀਰਤ ਸਿੰਘ ਅਤੇ ਜਸਵੀਰ ਬੋਪਾਰਾਏਦੇ ਨਾਲ ਮਾਣੀਕਰਣ ਸਾਹਿਬ ਮੱਥਾ ਟੇਕਣ ਲਈ ਗਏ ਸਨ। ਪੁਲ ਦੇ ਨਜ਼ਦੀਕ ਐਕਸੀਡੈਂਟ 'ਚ ਸਰਬਜੋਤ ਦੀ ਮੌਤ ਹੋ ਗਈ ਸੀ ਤੇ ਗੁਰਕੀਰਤ ਅਜੇ ਲਾਪਤਾ ਹੈ।
