ਮਾਨਾਸਾ ਜੇਲ ''ਚ ਹਵਾਲਾਤੀਆਂ ਵੱਲੋਂ ਜੇਲ ਕਰਮਚਾਰੀਆਂ ''ਤੇ ਹਮਲਾ (ਵੀਡੀਓ)
Monday, Jul 09, 2018 - 02:28 PM (IST)
ਮਾਨਾਸਾ(ਬਿਊਰੋ)— ਮਾਨਸਾ ਜ਼ਿਲੇ ਦੀ ਜੇਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਵਾਲਾਤੀਆਂ ਨੇ ਜੇਲ ਕਰਮਚਾਰੀਆਂ 'ਤੇ ਕਾਤਲਾਨਾ ਹਮਲਾ ਕਰ ਦਿੱਤਾ। ਜੇਲ ਪ੍ਰਸ਼ਾਸਨ ਨੇ ਬੜੀ ਮੁਸ਼ੱਕਤ ਤੋਂ ਬਾਅਦ ਹਵਾਲਾਤੀਆਂ ਦੇ ਚੁੰਗਲ ਵਿਚੋਂ ਆਪਣੇ ਮੁਲਾਜ਼ਮਾਂ ਨੂੰ ਛੁਡਵਾਇਆ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਹਵਾਲਾਤੀ ਯੋਜਨਾ ਤਹਿਤ ਜੇਲ ਸੁਪਰੀਡੈਂਟ 'ਤੇ ਹਮਲਾ ਕਰਨ ਦੀ ਤਾੜ ਵਿਚ ਸਨ।
ਡੀ.ਐਸ.ਪੀ. ਦਾ ਕਹਿਣਾਂ ਹੈ ਕਿ ਜੇਲ ਵਿਚ ਸਖਤ ਕੀਤੇ ਜਾਣ ਕਾਰਨ ਕੈਦੀ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਰੱਚ ਕੇ ਹਮਲੇ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਹਮਲਾਵਰ ਕੈਦੀਆਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।
