ਪਤਨੀ ਦਾ ਇਲਾਜ ਕਰਵਾਉਣ ਆਏ ਵਿਅਕਤੀ ਨੇ ਸਿਵਲ ਹਸਪਤਾਲ ''ਚ ਕੀਤਾ ਹੰਗਾਮਾ

Friday, Oct 25, 2024 - 02:36 AM (IST)

ਲੁਧਿਆਣਾ (ਗਣੇਸ਼) - ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਏ ਇੱਕ ਵਿਅਕਤੀ ਨੇ ਕਾਫੀ ਹੰਗਾਮਾ ਕਰ ਦਿੱਤਾ। ਜਾਣਕਾਰੀ ਅਨੁਸਾਰ ਮੁਨੀਸ਼ ਕੁਮਾਰ ਨਾਂ ਦਾ ਵਿਅਕਤੀ ਜੋ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਆਇਆ ਸੀ, ਉਸ ਦੀ ਪਤਨੀ ਦੀ ਬੀਮਾਰੀ ਕਾਰਨ ਡਾਕਟਰਾਂ ਨੇ ਉਸ ਨੂੰ ਸੱਤ ਦਿਨਾਂ ਤੱਕ ਟੀਕੇ ਲਾਉਣ ਲਈ ਕਿਹਾ ਸੀ, ਜਿਸ ਦਾ ਅੱਜ ਸੱਤਵਾਂ ਦਿਨ ਸੀ।

ਮੁਨੀਸ਼ ਅਨੁਸਾਰ ਜਦੋਂ ਕੋਈ ਇਲਾਜ ਦੀ ਪਰਚੀ ਬਣਾਈ ਜਾਂਦੀ ਹੈ ਤਾਂ ਉਹ ਸੱਤ ਦਿਨਾਂ ਤੱਕ ਵੈਲਿਡ ਰਹਿੰਦੀ ਹੈ ਅਤੇ ਅੱਜ ਸੱਤਵਾਂ ਦਿਨ ਹੈ ਪਰ ਡਾਕਟਰ ਦੁਬਾਰਾ ਪਰਚੀ ਬਣਵਾਉਣ ਲਈ ਕਹਿ ਰਹੇ ਹਨ। ਜਦੋਂ ਉਹ ਨਵੀਂ ਪਰਚੀ ਲੈਣ ਲਈ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਪਰਚੀ ਅੱਜ ਲਈ ਜਾਇਜ਼ ਹੈ, ਜਦੋਂ ਉਹ ਦੁਬਾਰਾ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਦੁਬਾਰਾ ਉਸ ਨੂੰ ਵਾਪਸ ਭੇਜ ਦਿੱਤਾ ਅਤੇ ਐਸ.ਐਮ.ਓ ਤੋਂ ਲਿਖ ਕੇ ਲਿਆਉਣ ਦੀ ਗੱਲ ਕਹੀ। ਇਸ ਤੋਂ ਤੰਗ ਆ ਕੇ ਮੁਨੀਸ਼ ਨੇ ਸਿਵਲ ਹਸਪਤਾਲ ਵਿੱਚ ਭਾਰੀ ਹੰਗਾਮਾ ਕਰ ਦਿੱਤਾ ਅਤੇ ਸਿਵਲ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਸਬੰਧੀ ਜਦੋਂ ਐਸ.ਐਮ.ਓ. ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਤਿੰਨ-ਚਾਰ ਦਿਨਾਂ ਤੋਂ ਇਸ ਤਰ੍ਹਾਂ ਹੰਗਾਮਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਸ ਕੋਲ ਵੀ ਆਇਆ ਹੋਇਆ ਸੀ ਅਤੇ ਉਸ ਦੀ ਪਤਨੀ ਦਾ ਇੱਥੇ ਇਲਾਜ ਚੱਲ ਰਿਹਾ ਹੈ। ਉਹ ਵਿਅਕਤੀ ਤਿੰਨ-ਚਾਰ ਦਿਨਾਂ ਤੋਂ ਟੀਕੇ ਦੀ ਮੰਗ ਕਰ ਰਿਹਾ ਸੀ, ਜੋ ਅਸੀਂ ਨਹੀਂ ਦੇ ਸਕਦੇ ਕਿਉਂਕਿ ਦਵਾਈਆਂ ਦਾ ਸਾਰਾ ਰਿਕਾਰਡ ਆਨਲਾਈਨ ਹੈ। ਜਿਸ ਬਾਰੇ ਉਕਤ ਵਿਅਕਤੀ ਨੂੰ ਸਮਝਾਇਆ ਗਿਆ ਪਰ ਉਕਤ ਵਿਅਕਤੀ ਬਦਸਲੂਕੀ ਕਰਨ ਲੱਗਾ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚਾਹੁੰਦੇ ਤਾਂ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾ ਸਕਦੇ ਸੀ ਪਰ ਅਸੀਂ ਅਜਿਹਾ ਨਹੀਂ ਕੀਤਾ, ਅਸੀਂ ਉਸ ਨੂੰ ਸ਼ਾਂਤ ਕਰਕੇ ਵਾਪਸ ਭੇਜ ਦਿੱਤਾ।


Inder Prajapati

Content Editor

Related News