ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪੀਤੀ ਚੂਹੇ ਮਾਰਨ ਵਾਲੀ ਦਵਾਈ, ਸਕੇ ਭਰਾ 'ਤੇ ਲਾਏ ਗੰਭੀਰ ਦੋਸ਼
Tuesday, Jul 25, 2023 - 03:32 PM (IST)

ਭਾਮੀਆਂ ਕਲਾਂ (ਜਗਮੀਤ) : ਇੱਥੇ ਇਕ ਵਿਅਕਤੀ ਨੇ ਆਪਣੇ ਸਕੇ ਭਰਾ ਅਤੇ ਟਿੱਪਰ ਮਾਲਕਾਂ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਸ਼ੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਚੂਹੇ ਮਾਰਨ ਵਾਲੀ ਦਵਾਈ ਪੀ ਲਈ। ਉਕਤ ਵਿਅਕਤੀ ਨੇ ਥਾਣਾ ਜਮਾਲਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਿਰਫ ਆਪਣੇ ਭਰਾ ਖ਼ਿਲਾਫ਼ ਹੀ ਗਾਲੀ-ਗਲੋਚ ਕਰਨ ਅਤੇ ਕੁੱਟਮਾਰ ਦੇ ਹੀ ਦੋਸ਼ ਲਗਾਏ ਹਨ। ਜਾਂਚ ਅਧਿਕਾਰੀ ਅਨੁਸਾਰ ਦੀਪਕ ਸਿੰਘ ਵਾਸੀ ਸਾਹਬਾਣਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਤਾਜਪੁਰ ਰੋਡ 'ਤੇ ਰਹਿਣ ਵਾਲਾ ਉਸ ਦਾ ਭਰਾ ਸਤੀਸ਼ ਕੁਮਾਰ ਅਕਸਰ ਹੀ ਉਸ ਨਾਲ ਗਾਲੀ-ਗਲੋਚ ਕਰਦਾ ਹੈ। ਇਸ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਾਲਟੀ 'ਚ ਡੁੱਬਿਆ ਸੀ ਸਿਰ, ਨੱਕ 'ਚੋਂ ਵਹਿ ਰਿਹਾ ਸੀ ਖੂਨ, ਪੁੱਤ ਦੀ ਹਾਲਤ ਦੇਖ ਮਾਂ ਦਾ ਕੰਬਿਆ ਕਾਲਜਾ
ਸ਼ੋਸ਼ਲ ਮੀਡੀਆ 'ਤੇ ਭਰਾ ਸਮੇਤ ਮਾਲਕਾਂ ਖ਼ਿਲਾਫ਼ ਲਗਾਏ ਸੀ ਗੰਭੀਰ ਦੋਸ਼
ਜ਼ਿਕਰਯੋਗ ਹੈ ਕਿ ਉਕਤ ਦੀਪਕ ਸਿੰਘ ਵੱਲੋਂ ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਸ਼ੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਟਿੱਪਰ ਮਾਲਕਾਂ ਅਤੇ ਭਰਾ ਦੇ ਖ਼ਿਲਾਫ਼ ਬੁਰੀ ਤਰ੍ਹਾ ਕੁੱਟਮਾਰ ਕਰਨ ਅਤੇ ਫਿਰ ਪੁਲਸ ਨੂੰ ਫੜ੍ਹਾਉਣ ਦੇ ਗੰਭੀਰ ਦੋਸ਼ ਲਗਾਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ AAP ਨਾਲ ਗਠਜੋੜ ਨੂੰ ਲੈ ਕੇ ਵੰਡੀ ਕਾਂਗਰਸ, ਚਿੰਤਾ 'ਚ ਡੁੱਬੇ ਸੀਨੀਅਰ ਆਗੂ
ਦੀਪਕ ਸਿੰਘ ਦਾ ਦੋਸ਼ ਸੀ ਕਿ ਉਸਦੇ ਭਰਾ ਨੇ ਮਾਲਕਾਂ ਨਾਲ ਮਿਲ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਜ਼ਬਰਦਸਤੀ ਟਿੱਪਰ 'ਤੇ ਡਰਾਈਵਰੀ ਕਰਨ ਲਈ ਮਜ਼ਬੂਰ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ