ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜ਼ਮੀਨ ਮਾਲਕ ਨੇ ਕਰੈਸ਼ਰ ਮਾਲਕ ''ਤੇ ਗੋਲ਼ੀਆਂ ਚਲਾਉਣ ਦੇ ਲਾਏ ਇਲਜ਼ਾਮ
Saturday, May 03, 2025 - 12:33 PM (IST)

ਬੀਣੇਵਾਲ/ਬਲਾਚੌਰ (ਕਟਾਰੀਆ)-ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜੇ ਦੌਰਾਨ ਜ਼ਮੀਨ ਮਾਲਕ ਨੇ ਕਰੈਸ਼ਰ ਮਾਲਕ ’ਤੇ ਗੋਲ਼ੀਆਂ ਚਲਾਉਣ ਦੇ ਇਲਜ਼ਾਮ ਲਗਾਏ ਹਨ। ਜਾਣਕਾਰੀ ਦਿੰਦੇ ਲਛਮਣ ਸਿੰਘ ਸੰਧੂ ਨਿਵਾਸੀ ਫਰੀਦਕੋਟ ਨੇ ਦੱਸਿਆ ਕਿ ਪਿੰਡ ਕੁਨੈਲ ਵਿਚ ਉਸ ਦੀ ਕਰੀਬ 18 ਕਿਲੇ ਜ਼ਮੀਨ ਹੈ, ਜੋ ਉਕਤ ਜ਼ਮੀਨ ਉਸ ਵੱਲੋਂ ਨਾਲ ਲੱਗਦੇ ਕਰੈਸ਼ਰ ਵਾਲਿਆਂ ਨੂੰ ਕਿਰਾਏ ’ਤੇ ਦਿੱਤੀ ਹੋਈ ਹੈ। ਸੰਧੂ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰੀ ਕਿਰਾਇਆ ਸਮੇਂ ’ਤੇ ਨਹੀਂ ਦਿੰਦੇ ਸਨ ਅਤੇ ਬੀਤੀ ਰਾਤ ਜਦ ਮੈਂ ਕਿਰਾਇਆ ਮੰਗਿਆ ਕਰੈਸ਼ਰ ਅਤੇ ਮੌਜੂਦ ਲੋਕਾਂ ਤੇ ਮਾਲਕ ਵੱਲੋਂ ਮੇਰੇ ’ਤੇ ਰਿਵਾਲਵਰ ਨਾਲ 4-5 ਫਾਇਰ ਕੀਤੇ, ਜੋ ਖ਼ੁਸ਼ਕਿਸਮਤੀ ਨਾਲ ਮੈਨੂੰ ਨਹੀ ਲੱਗੇ ਤੇ ਮੇਰਾ ਬਚਾਅ ਹੋ ਗਿਆ।
ਇਹ ਵੀ ਪੜ੍ਹੋ: ਵੱਡੇ ਭਰਾ ਨੂੰ ਬਚਾਉਂਦੇ ਸਮੇਂ ਦਰਿਆ 'ਚ ਡੁੱਬਿਆ ਛੋਟਾ ਭਰਾ, ਹਿਮਾਚਲ ਤੋਂ ਪੰਜਾਬ ਆਏ ਸੀ ਘੁੰਮਣ
ਲਛਮਣ ਸਿੰਘ ਸੰਧੂ ਨੇ ਦੱਸਿਆ ਕਿ ਮੈਂ ਤੁਰੰਤ 112 ਨੰਬਰ ’ਤੇ ਫੋਨ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਲਛਮਣ ਸਿੰਘ ਸੰਧੂ ਨੇ ਇਹ ਵੀ ਦੋਸ਼ ਲਗਾਇਆ ਕਿ ਕਰੈਸ਼ਰ ਮਾਲਕਾਂ ਕੋਲ ਤਿੰਨ ਨਾਜਾਇਜ਼ ਪਿਸਤੌਲ ਹਨ, ਇਨ੍ਹਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੇ ਦੱਸਿਆ ਕਿ ਸਾਡੀ ਦਿੱਲੀ ਵਿਚ ਬਹੁਤ ਉੱਚੀ ਪਹੁੰਚ ਹੈ ਅਤੇ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਦੋਂ ਇਸ ਸਬੰਧੀ ਕਰੈਸ਼ਰ ਵਾਲਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੇ ਅਸਲੀ ਮਾਲਕ ਦਾ ਨੰਬਰ ਨਹੀਂ ਮਿਲਿਆ ਉਨ੍ਹਾਂ ਦੇ ਕੰਮ ਵੇਖ ਰਹੇ ਅਮਨਦੀਪ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦਾ ਆਪਸ ਵਿਚ ਝਗੜਾ ਹੋਇਆ ਹੈ ਅਵੇ ਹੀ ਲੋਕ ਅਤੇ ਸ਼ਰਾਰਤੀ ਅਨਸਰ ਸ਼ਿਕਾਇਤਾਂ ਤੇ ਅਫ਼ਵਾਹਾਂ ਉਠਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ASI ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਨਾਮਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ
ਮੌਕੇ ’ਤੇ ਗਏ ਪੁਲਸ ਕਰਮਚਾਰੀ ਮਹਿੰਦਰ ਪਾਲ ਨੇ ਝਗੜੇ ਵਾਲੀ ਗੱਲ ਤਾਂ ਮੰਨੀ ਪਰ ਗੋਲ਼ੀਆਂ ਚਲਣ ਵਾਲੀ ਗੱਲ ਨੂੰ ਖਾਰਜ ਕੀਤਾ। ਡੀ. ਐੱਸ. ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਨਹੀ ਹੈ। ਉਹ ਜਾਂਚ ਕਰਵਾਉਣਗੇ। ਉਧਰ ਪੀੜਤ ਪਖ ਨੇ ਮਹਿੰਦਰ ਪਾਲ ਏ. ਐੱਸ. ਆਈ. ’ਤੇ ਧੱਕੇ ਨਾਲ ਰਾਜ਼ੀਨਾਮਾ ਕਰਵਾਉਣ ਲਈ ਦਬਾਅ ਪਾਉਣ ਦੇ ਦੋਸ਼ ਵੀ ਲਗਾਏ।
ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ
ਜਦੋਂ ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਨਾਲ ਇਸ ਘਟਨਾ ਸਬੰਧੀ ਗੱਲ ਕਰਨੀ ਚਾਹੀ ਉਨ੍ਹਾਂ ਦਾ ਦੋ ਵਾਰ ਫੋਨ ਲਾਇਆ ਤਾਂ ਫੋਨ ਸਵਿੱਚ ਆਫ਼ ਆਉਂਦਾ ਰਿਹਾ। ਜਦੋਂ ਇਸ ਸਬੰਧੀ ਹੁਸ਼ਿਆਰਪੁਰ ਰੇਂਜ ਦੇ ਡੀ. ਆਈ. ਜੀ. ਸਿੰਗਲਾ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹ ਦਫ਼ਤਰ ਤੋਂ ਜਾ ਚੁੱਕੇ ਸਨ ਜਿਸ ਕਰਕੇ ਉਨ੍ਹਾਂ ਦੇ ਦਫ਼ਤਰ ਵਾਲਿਆਂ ਨੇ ਐੱਸ. ਐੱਸ. ਪੀ. ਸੰਦੀਪ ਕੁਮਾਰ ਦਾ ਪਰਸਨਲ ਨੰਬਰ ਦਿੱਤਾ ਪਰ ਉਸ ’ਤੇ ਵੀ ਰਿੰਗ ਗਈ ਪਰ ਉਨ੍ਹਾਂ ਨੇ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਰਹਿਣ ਸਾਵਧਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e