ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੀ ਕੁੜੀ ਨੇ ਨਿਗਲੀ ਜ਼ਹਿਰੀਲੀ ਦਵਾਈ
Wednesday, May 07, 2025 - 11:05 AM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ-ਗੋਨਿਆਣਾ ਰੋਡ ’ਤੇ ਸਥਿਤ ਪਿੰਡ ਸਿਵੀਆਂ 'ਚ ਇਕੱਠੀਆਂ ਰਹਿਣ ਵਾਲੀਆਂ ਲਿਵ ਇਨ ਰਿਲੇਸ਼ਨ ਕੁੜੀਆਂ 'ਚੋਂ ਇਕ ਕੁੜੀ ਨੇ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ’ਤੇ ਸਹਾਰਾ ਜਨਸੇਵਾ ਦੇ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਸ਼ੁਰੂ ਕੀਤਾ ਗਿਆ।
ਸਹਾਰਾ ਦੇ ਬੁਲਾਰੇ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਕੁੜੀ ਨਸ਼ੇ ਦਾ ਟੀਕਾ ਵੀ ਲਗਾਉਂਦੀ ਸੀ, ਕਿਉਂਕਿ ਡਾਕਟਰਾਂ ਨੂੰ ਗਲੂਕੋਜ਼ ਦਿੰਦੇ ਸਮੇਂ ਉਸਦੇ ਸਰੀਰ ’ਤੇ ਕੋਈ ਨਬਜ਼ ਨਹੀਂ ਮਿਲੀ। ਕੁੜੀ ਦੀ ਬਾਂਹ ’ਤੇ ਟੀਕੇ ਦੇ ਕਈ ਨਿਸ਼ਾਨ ਵੀ ਦੇਖੇ ਗਏ। ਉਕਤ ਕੁੜੀ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਿਸੇ ਹੋਰ ਕੁੜੀ ਨਾਲ ਰਹਿ ਰਹੀ ਸੀ ਪਰ ਪਿਛਲੇ ਕੁੱਝ ਦਿਨਾਂ ਤੋਂ ਦੋਵਾਂ ਵਿਚਕਾਰ ਦਰਾਰ ਸੀ। ਇਸ ਕਾਰਨ ਉਸਨੇ ਕੀਟਨਾਸ਼ਕ ਨਿਗਲ ਲਿਆ। ਸਹਾਰਾ ਵਰਕਰਾਂ ਨੇ ਕੁੜੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ।