ਫਾਈਨਾਂਸਰ ਦੇ ਪਤਨੀ ਨਾਲ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Tuesday, Nov 08, 2022 - 04:26 PM (IST)

ਫਾਈਨਾਂਸਰ ਦੇ ਪਤਨੀ ਨਾਲ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਫਿਰੋਜ਼ਪੁਰ (ਕੁਮਾਰ, ਗੁਲਾਟੀ, ਦਲਜੀਤ) : ਫ਼ਿਰੋਜ਼ਪੁਰ ਸ਼ਹਿਰ ਦੇ ਬੁੱਧਵਾਰਾ ਵਾਲਾ ਮੁਹੱਲਾ ਦੇ ਰਹਿਣ ਵਾਲੇ ਜਸਮਿੰਦਰ ਸਿੰਘ ਉਰਫ ਰਾਜੂ (33) ਨੇ ਆਪਣੇ ਭਤੀਜੇ ਅਗਮ (11), ਧੀ ਗੁਰਲੀਨ ਕੌਰ (11) ਅਤੇ ਵੱਡੇ ਭਰਾ ਹਰਪ੍ਰੀਤ ਉਰਫ ਬੰਟੂ ਸਮੇਤ ਆਪਣੀ ਕਾਰ (ਰਾਜਸਥਾਨ ਫੀਡਰ) ਘੱਲ ਖੁਰਦ ਦੀ ਨਹਿਰ ’ਚ ਸੁੱਟ ਦਿੱਤੀ। ਇਹ ਸਾਰੇ ਵਿਅਕਤੀ ਇਕ ਹੀ ਕਾਰ ’ਚ ਸਵਾਰ ਹੋ ਕੇ ਫ਼ਿਰੋਜ਼ਪੁਰ ਵੱਲ ਆ ਰਹੇ ਸਨ ਅਤੇ ਜਸਮਿੰਦਰ ਕਾਰ ਚਲਾ ਰਿਹਾ ਸੀ, ਜਿਸ ਨੇ ਨਹਿਰ ਨੇੜੇ ਆ ਕੇ ਕਾਰ ਨੂੰ ਨਹਿਰ ’ਚ ਸੁੱਟ ਦਿੱਤੀ। ਜਸਮਿੰਦਰ ਦੇ ਭਰਾ ਅਤੇ ਪੁੱਤਰ ਨੇ ਦੱਸਿਆ ਕਿ ਇਹ ਸਾਰੀ ਘਟਨਾ ਉਨ੍ਹਾਂ ਦੇ ਸਾਹਮਣੇ ਵਾਪਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਲੋਕ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ- ਨਿਹੰਗ ਨਾਲ ਦੋਸਤੀ ਤੋਂ ਬਾਅਦ ਕਰਵਾਇਆ ਵਿਆਹ, ਪ੍ਰਕਾਸ਼ ਪੁਰਬ ’ਤੇ ਸੁਲਤਾਨਪੁਰ ਲੋਧੀ ’ਚ ਸਿੰਘਣੀ ਬਣੀ ਗੋਰੀ ਮੇਮ

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਮਿੰਦਰ ਸਿੰਘ ਦੇ ਭਰਾ ਅਤੇ ਉਸ ਦੇ ਲੜਕੇ ਨੇ ਦੱਸਿਆ ਕਿ ਜਸਮਿੰਦਰ ਸਿੰਘ ਨੂੰ ਇਕ ਫਾਈਨਾਂਸਰ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਉਹ ਕੁਝ ਦਿਨ ਪਹਿਲਾਂ ਜਸਮਿੰਦਰ ਦੀ ਪਤਨੀ ਨੂੰ ਆਪਣੇ ਨਾਲ ਲੈ ਗਿਆ ਸੀ ਅਤੇ ਇਨ੍ਹਾਂ ਨਾਜਾਇਜ਼ ਸਬੰਧਾਂ ਕਾਰਨ ਜਸਮਿੰਦਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਇਸ ਘਟਨਾ ਸਬੰਧੀ ਥਾਣਾ ਘੱਲ ਖੁਰਦ ਦੀ ਪੁਲਸ ਵੱਲੋਂ ਕਾਰਵਾਈ ਕਰਦਿਆਂ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਅਤੇ ਗੋਤਾਖੋਰਾਂ ਵੱਲੋਂ ਡੁੱਬੇ ਸਾਰੇ 4 ਲੋਕਾਂ ਦੀਆ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਸ ਵੱਲੋਂ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀਆਂ ਜਾ ਰਹੀਆਂ ਹਨ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News