ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ

Friday, Sep 25, 2026 - 08:27 AM (IST)

ਪਟਿਆਲਾ 'ਚ ਵਾਪਰੀ ਦੁੱਖ਼ਦ ਘਟਨਾ: ਮਾਪਿਆਂ ਦੇ ਸੋਹਣੇ ਪੁੱਤ ਨੇ ਚੁੱਕਿਆ ਅਜਿਹਾ ਕਦਮ, ਪਿਆ ਚੀਕ ਚਿਹਾੜਾ

ਪਟਿਆਲਾ (ਬਲਜਿੰਦਰ) - ਪਟਿਆਲਾ ਤੋਂ ਇਸ ਸਮੇਂ ਬਹੁਤ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ, ਜਿਥੇ ਇਕ 12ਵੀਂ ਜਮਾਤ ’ਚ ਪੜ੍ਹਦੇ ਕਰੀਬ 17 ਸਾਲਾ ਵਿਦਿਆਰਥੀ ਨੇ ਭਾਖੜਾ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹੀ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮਚ ਗਈ। ਗੋਤਾਖੋਰਾਂ ਦੀ ਮਦਦ ਨਾਲ ਮੁੰਡੇ ਦੀ ਲਾਸ਼ ਬਰਾਮਦ ਕੀਤੀ ਗਈ, ਜਿਸ ਕਾਰਨ ਪਰਿਵਾਰ ਵਿਚ ਚੀਕ-ਚਿਹਾੜਾ ਮਚ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਜਣੇਪੇ ਲਈ ਹਸਪਤਾਲ ਆਈ ਗਰਭਵਤੀ ਔਰਤ ਤੇ ਜਵਾਕ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

ਇਸ ਦੁੱਖਦਾਈ ਘਟਨਾ ਦੌਰਾਨ ਪਰਿਵਾਰਕ ਮੈਂਬਰਾਂ ਨੇ ਇਕ ਵਿਦਿਆਰਥਣ ’ਤੇ ਉਸ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਪੈਸਿਆਂ ਲਈ ਦਬਾਅ ਬਣਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਮ੍ਰਿਤਕ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਲੜਕੀ ਵੱਲੋਂ ਕੀਤੀ ਜਾ ਰਹੀ ਪ੍ਰੇਸ਼ਾਨੀ ਬਾਰੇ ਦੱਸਿਆ ਸੀ, ਜਿਸ ਸਬੰਧੀ ਉਨ੍ਹਾਂ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾ ਨੂੰ ਵੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਮੁਤਾਬਕ ਦੁਪਹਿਰ ਸਮੇਂ ਉਨ੍ਹਾਂ ਦਾ ਪੁੱਤਰ ਘਰੋਂ ਗਿਆ ਅਤੇ ਵਾਪਸ ਨਹੀਂ ਆਇਆ। ਕਾਫ਼ੀ ਦੇਰ ਭਾਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਭਾਖੜਾ ਨਹਿਰ ’ਚ ਉਸ ਦੇ ਛਾਲ ਮਾਰਨ ਦੀ ਖ਼ਬਰ ਮਿਲੀ।

ਇਹ ਵੀ ਪੜ੍ਹੋ : ਸ਼ਰਾਬੀਆਂ ਦੀ ਹੋਈ ਬੱਲੇ-ਬੱਲੇ ! ਦਾਰੂ ਦੀਆਂ ਖ਼ਾਲੀ ਬੋਤਲਾਂ ਖ਼ਰੀਦੇਗੀ ਸਰਕਾਰ, CM ਵਿਜੇ ਨੇ ਕੀਤਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News