ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਿਹਾ, 'ਮਾਂ ਨੂੰ ਮੇਰੀ ਸ਼ਕਲ ਨਾ ਵਿਖਾਉਣਾ' (ਤਸਵੀਰਾਂ)
Wednesday, Sep 30, 2020 - 09:40 PM (IST)
ਜਲੰਧਰ (ਸੋਨੂੰ)— ਜਲੰਧਰ ਦੇ ਬਸਤੀ ਬਾਵਾ ਖੇਲ ਦੇ ਰਹਿਣ ਵਾਲੇ ਨੌਜਵਾਨ ਨੇ ਵੀਵਾ ਕੋਲਾਜ਼ ਮਾਲ ਦੇ ਪਿੱਛੇ ਰੇਲਵੇ ਟਰੈਕ 'ਤੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਉਕਤ ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਈ ਵੱਡੇ ਖੁਲਾਸੇ ਕੀਤੇ ਹਨ। ਮੌਕੇ 'ਤੇ ਪਹੁੰਚੀ ਜੀ.ਆਰ.ਪੀ. ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਹੈ। ਵਾਇਰਲ ਵੀਡੀਓ 'ਚ ਉਸ ਨੇ ਇਹ ਵੀ ਕਿਹਾ ਹੈ ਕਿ ਉਸ ਵੱਲੋਂ ਬਣਾਈ ਗਈ ਪ੍ਰਾਪਰਟੀ ਉਸ ਦੇ ਬੇਟੇ ਅਤੇ ਇਕ ਮਹਿਲਾ ਨੂੰ ਦੇ ਦਿੱਤੀ ਜਾਵੇ।
ਇਹ ਵੀ ਪੜ੍ਹੋ: ਆਂਗਨਵਾੜੀ 'ਚ ਪੜ੍ਹਨ ਵਾਲੀ ਇਸ ਮਾਸੂਮ ਨੇ ਇੰਝ ਚਮਕਾਇਆ ਪੰਜਾਬ ਦਾ ਨਾਂ, ਪਰਿਵਾਰ ਹੋਇਆ ਬਾਗੋ-ਬਾਗ
ਜੀ.ਆਰ.ਪੀ. ਥਾਣੇ ਦੇ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਰੇਲਵੇ ਵੀਵਾ ਕੋਲਾਜ਼ ਮਾਲ ਕੋਲ ਪੈਂਦੇ ਟਰੈਕ 'ਤੇ ਇਕ ਲਾਸ਼ ਪਈ ਹੋਈ ਸੀ। ਜਿਸ ਤੋਂ ਬਾਅਦ ਜਾ ਕੇ ਵੇਖਿਆ ਅਤੇ ਜਾਂਚ ਕੀਤੀ ਗਈ। ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਰਸ 'ਚੋਂ ਇਕ ਚਿੱਠੀ ਮਿਲੀ ਹੈ, ਜਿਸ 'ਚ ਲਿਖਿਆ ਹੈ ਕਿ ਉਕਤ ਨੌਜਵਾਨ ਬਵਾਸੀਰ ਦੀ ਬੀਮਾਰੀ ਤੋਂ ਪੀੜਤ ਸਨ, ਜਿਸ ਕਰਕੇ ਉਸ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਿਆ ਹੈ। ਇਹ ਵੀ ਲਿਖਿਆ ਹੈ ਕਿ ਉਸ ਦੀ ਲਾਸ਼ ਦੋ ਦੋਸਤਾਂ ਦੇ ਹਵਾਲੇ ਕੀਤੀ ਜਾਵੇ।
ਇਹ ਵੀ ਪੜ੍ਹੋ: ਕੈਨੇਡਾ 'ਚ ਖ਼ੁਦਕੁਸ਼ੀ ਕਰਨ ਵਾਲੇ ਜਲੰਧਰ ਦੇ ਨੌਜਵਾਨ ਦੇ ਪਿਤਾ ਨੇ ਕੀਤੇ ਹੈਰਾਨੀਜਨਕ ਖੁਲਾਸੇ
ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਕਿਹਾ ਕਿ ਮੇਰੀ ਮਾਂ ਤੇ ਭਰਾ ਨੂੰ ਮੂੰਹ ਵੀ ਨਾ ਵਿਖਾਉਣਾ
ਨੌਜਵਾਨ ਅਮਿਤ ਕੁਮਾਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ, 'ਮੇਰਾ ਜੋ ਵੀ ਹੈ, ਜੋ ਵੀ ਮੈਂ ਆਪਣਾ ਬਣਾਇਆ ਹੈ ਜਾਂ ਜੋ ਵੀ ਮੇਰੇ ਪਿਤਾ ਦਾ ਹੈ, ਉਹ ਸਭ ਕੁਝ ਮੇਰੇ ਬੇਟੇ ਦਾ ਹੈ। ਮੈਂ ਸੁਸਾਈਡ ਕਰਨ ਲੱਗਾ ਹਾਂ। ਮੈਂ ਆਪਣੀ ਮਾਂ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਮਾਂ ਕਦੇ ਗਲਤ ਨਹੀਂ ਸੀ। ਬਸ ਤੁਸੀਂ ਮੈਨੂੰ ਪਛਾਣ ਨਹੀਂ ਪਾਏ, ਮੈਂ ਹਾਰ ਗਿਆ ਹਾਂ। ਸਾਰਿਆਂ ਨੂੰ ਸਲਾਮ ਹੈ। ਮੈਂ ਸਾਰਿਆਂ ਨੂੰ ਸਵੇਰੇ-ਸਵੇਰੇ ਮੈਸੇਜ ਭੇਜਦਾ ਸੀ, ਹੁਣ ਕਿਸੇ ਨੂੰ ਨਹੀਂ ਆਉਣਗੇ, ਮੈਂ ਕਿਸੇ ਨੂੰ ਤੰਗ ਨਹੀਂ ਕਰਾਂਗਾ। ਇਹ ਕੋਈ ਮਜ਼ਾਕ ਨਹੀਂ ਹੈ।
ਇਹ ਵੀ ਪੜ੍ਹੋ: 14 ਸਾਲਾ ਕੁੜੀ ਦੀ ਫੇਸਬੁੱਕ 'ਤੇ ਭੇਜੇ ਅਸ਼ਲੀਲ ਮੈਸੇਜ, ਹੋਇਆ ਉਹ ਜੋ ਸੋਚਿਆ ਵੀ ਨਾ ਸੀ
ਅੱਗੇ ਬੋਲਦੇ ਹੋਏ ਉਸ ਨੇ ਕਿਹਾ, ''ਮੰਮੀ ਮੈਂ ਵੀ ਤੁਹਾਡਾ ਓਨਾ ਹੀ ਮੁੰਡਾ ਹਾਂ ਜਿੰਨਾ ਮਨੂੰ ਹੈ। ਉਸ ਤੋਂ ਵੱਡਾ ਹਾਂ ਆਪਣੀ ਮਰਜ਼ੀ ਤੋਂ ਕਰ ਰਿਹਾ ਹੈ। ਕਿਸੇ ਨੂੰ ਕੁਝ ਨਾ ਕਿਹਾ ਜਾਵੇ। ਜੋ ਵੀ ਮੈਂ ਆਪਣੇ ਘਰ 'ਚ ਬਣਾਇਆ ਹੈ ਅਤੇ ਜੋ ਵੀ ਮੇਰਾ ਹਿੱਸਾ ਬਣਦਾ ਹਾਂ, ਉਹ ਮੇਰੇ ਬੇਟੇ ਤੇ ਸਤਵਿੰਦਰ ਮਲਪੁਰਵਾਲੀ ਨੂੰ ਹੀ ਮਿਲਣਾ ਚਾਹੀਦਾ। ਦੂਜੀ ਗੱਲ, ਮੇਰਾ ਸੰਸਕਾਰ ਸਿਰਫ਼ ਦੋ ਹੀ ਲੋਕ ਕਰ ਸਕਦੇ ਹਨ। ਇਕ ਸੋਨੂੰ ਅਤੇ ਇਕ ਕੁਲਦੀਪ। ਇਹ ਕੌਣ ਹਨ, ਇਹ ਸਾਰਿਆਂ ਨੂੰ ਪਤਾ ਹੈ। ਮੇਰੀ ਮਾਂ ਅਤੇ ਮੇਰੇ ਭਰਾ ਨੂੰ ਮੇਰੀ ਸ਼ਕਲ ਵੀ ਨਾ ਵਿਖਾਈ ਜਾਵੇ।'
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਖਹਿਰਾ ਦਾ ਜਾਗਿਆ ਕਾਂਗਰਸ ਪ੍ਰੇਮ, ਬਾਦਲ ਜੋੜੇ ਦੀ ਖੋਲ੍ਹੀ ਪੋਲ
ਅਮਿਤ ਨੇ ਟਰੈਕ ਵੱਲ ਵੀਡੀਓ ਬਣਾਉਂਦਾ ਕਿਹਾ, ''ਮੈਨੂੰ ਲੱਗਦਾ ਹੈ ਕਿ ਮੇਰੀ ਸ਼ਕਲ ਵੇਖਣ ਲਾਇਕ ਵੀ ਨਹੀਂ ਬਚੇਗੀ। ਸਾਰੇ ਖ਼ੁਸ਼ ਰਹੋ ਅਤੇ ਹੋ ਸਕੇ ਤਾਂ ਮੈਨੂੰ ਮੁਆਫ ਕਰ ਦੇਣਾ। ਹੋ ਸਕਦਾ ਹੈ ਤੁਸੀਂ ਕਹੋ ਕਿ ਮੈਂ ਡਰਪੋਕ ਨਿਕਲਿਆ, ਮੈਨੂੰ ਡਰਪੋਕ ਸਮਝ ਲਓ ਜਾਂ ਫਿਰ ਬੁਜ਼ਦਿਲ, ਜੋ ਮਰਜ਼ੀ ਸਮਝ ਲਓ। ਮਾਂ ਜਿੰਨਾ ਪਿਆਰ ਮੈਂ ਤੁਹਾਨੂੰ ਕੀਤਾ ਹੈ, ਤੁਸੀਂ ਸੋਚ ਨਹੀਂ ਸਕਦੇ। ਮੇਰੇ 'ਤੇ ਝੂਠਾ ਇਲਜ਼ਾਮ ਲਾਇਆ ਗਿਆ। ਦੋਸਤੋਂ, ਹੈਪੀ ਉਸਤਾਦ ਕੋਲ ਜਾ ਰਿਹਾ ਹਾਂ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ। ਮੇਰੀ ਮਾਂ ਨੇ ਉੱਥੇ ਬਾਅਦ 'ਚ ਆਉਣਾ ਹੈ।'' ਫ਼ਿਲਹਾਲ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਦੋਸਤ ਨੇ ਇੰਝ ਦਿੱਤਾ ਵਾਰਦਾਤ ਨੂੰ ਅੰਜਾਮ