ਸ਼ਰਾਬ ਦੇ ਲਈ ਪਤਨੀ ਨੇ ਪੈਸੇ ਦੇਣ ਤੋਂ ਕੀਤਾ ਮਨ੍ਹਾ, ਗੁੱਸੇ ''ਚ ਆਏ ਪਤੀ ਨੇ ਚੁੱਕਿਆ ਖੌਫਨਾਕ ਕਦਮ
Sunday, Jul 23, 2017 - 01:02 PM (IST)

ਕਪੂਰਥਲਾ(ਮਲਹੋਤਰਾ)— ਆਪਣੀ ਪਤਨੀ ਵਲੋਂ ਸ਼ਰਾਬ ਦੇ ਲਈ ਪੈਸੇ ਨਾ ਦੇਣ 'ਤੇ ਨਰਾਜ਼ ਹੋ ਕੇ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਹਾਲਤ ਵਿਗੜ ਜਾਣ 'ਤੇ ਖੇਤਰ ਵਾਸੀਆਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ। ਪਿੰਡ ਤਲਵੰਡੀ ਮਹਿਮਾ ਦੇ ਰਹਿਣ ਵਾਲੇ ਗਣੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਰਾਕੇਸ਼ ਕੁਮਾਰ ਸ਼ਰਾਬ ਦਾ ਆਦੀ ਹੈ। ਸ਼ਨੀਵਾਰ ਨੂੰ ਜਦੋਂ ਉਹ ਆਪਣੀ ਪਤਨੀ ਨਾਲ ਝਗੜਾ ਕਰਕੇ ਸ਼ਰਾਬ ਦੇ ਲਈ ਪੈਸੇ ਮੰਗ ਰਿਹਾ ਸੀ ਤਾਂ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ। ਉਸ ਨੇ ਆਪਣੀ ਪਤਨੀ ਨੂੰ ਉਪਰ ਵਾਲੇ ਕਮਰੇ 'ਚ ਬੰਦ ਕਰਕੇ ਥੱਲੇ ਆ ਕੇ ਜ਼ਹਿਰ ਨਿਗਲ ਲਿਆ, ਜਿਸ 'ਤੇ ਉਸ ਨੇ ਕਿਸੇ ਤਰੀਕੇ ਕਮਰੇ ਤੋਂ ਨਿਕਲ ਕੇ ਖੇਤਰ ਦੇ ਨਿਵਾਸੀ ਹਰਭਜਨ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਬੁਲਾ ਕੇ ਆਪਣੇ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਹਰਭਜਨ ਸਿੰਘ ਦੇ ਕੋਲ ਕੰਮ ਕਰਦਾ ਹੈ।