ਪੈਸਿਆਂ ਦੇ ਭਰੇ ਬੈਗ ਦੇਖ ਵਿਗੜ ਗਈ ਦੋਸਤ ਦੀ ''ਨੀਅਤ'', ਕਰ''ਤਾ ਅਜਿਹਾ ਕਾਂਡ ਕਿ ਚੱਕਰਾਂ ''ਚ ਪਾ''ਤੀ ਪੁਲਸ
Sunday, Nov 24, 2024 - 12:49 AM (IST)
ਲੁਧਿਆਣਾ (ਗਣੇਸ਼)- ਲੁਧਿਆਣਾ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 2 ਦਿਨ ਪਹਿਲਾਂ ਇਕ ਵਪਾਰੀ ਨਾਲ ਹੋਈ 14 ਲੱਖ ਦੀ ਠੱਗੀ ਦੀ ਗੁੱਥੀ ਨੂੰ ਪੁਲਸ ਨੇ ਆਖ਼ਿਰ ਸੁਲਝਾ ਲਿਆ ਹੈ। ਇਸ ਮਾਮਲੇ 'ਚ ਜੋ ਸੱਚ ਸਾਹਮਣੇ ਆਇਆ ਹੈ, ਉਹ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ।
ਜਾਣਕਾਰੀ ਅਨੁਸਾਰ ਵਪਾਰੀ ਯਸ਼ਿਕ ਸਿੰਗਲਾ ਅਕਸਰ ਹੀ ਆਪਣੇ ਪੈਸੇ ਜਮ੍ਹਾ ਕਰਵਾਉਣ ਲਈ ਬੈਂਕ ਜਾਂਦਾ ਰਹਿੰਦਾ ਸੀ ਤੇ ਉਸ ਦੇ ਇਕ ਦੋਸਤ ਅੰਕੁਸ਼ ਨੂੰ ਉਸ ਦੇ ਕਾਰੋਬਾਰ ਤੇ ਬੈਂਕ ਜਾਣ ਬਾਰੇ ਜਾਣਦਾ ਸੀ। ਇਸੇ ਦੌਰਾਨ ਉਸ ਨੇ ਇਕ ਦਿਨ ਯਸ਼ਿਕ ਦੀ ਗੱਡੀ ਕਿਸੇ ਬਹਾਨੇ ਨਾਲ ਮੰਗ ਕੇ ਉਸ ਦੀ ਡੁਪਲੀਕੇਟ ਚਾਬੀ ਬਣਵਾ ਲਈ ਤੇ ਅੱਗੇ ਆਪਣੇ ਸਾਥੀਆਂ ਨੂੰ ਦੇ ਦਿੱਤੀ।
ਫ਼ਿਰ ਇਕ ਦਿਨ ਜਦੋਂ ਯਸ਼ਿਕ 14 ਲੱਖ ਰੁਪਏ ਲੈ ਕੇ ਬੈਂਕ ਜਮ੍ਹਾ ਕਰਵਾਉਣ ਜਾਣ ਲੱਗਾ ਤਾਂ ਅੰਕੁਸ਼ ਨੇ ਉਸ ਨੂੰ ਗੱਲਾਂ 'ਚ ਪਾ ਲਿਆ ਤੇ ਸਿਗਰਟ ਪੀਣ ਦੇ ਬਹਾਨੇ ਅੱਗੇ ਲੈ ਗਿਆ। ਜਦੋਂ ਉਹ ਆਪਣੀ ਗੱਡੀ ਬੈਂਕ ਦੇ ਬਾਹਰ ਖੜ੍ਹੀ ਕਰ ਕੇ ਸਿਗਰਟ ਪੀਣ ਚਲਾ ਗਿਆ ਤਾਂ ਪਿੱਛੋਂ ਅੰਕੁਸ਼ ਦੇ ਸਾਥੀਆਂ ਨੇ ਆ ਕੇ ਯਸ਼ਿਕ ਦੀ ਗੱਡੀ ਡੁਪਲੀਕੇਟ ਚਾਬੀ ਨਾਲ ਖੋਲ੍ਹ ਕੇ ਉਸ 'ਚ ਪਿਆ ਪੈਸਿਆਂ ਨਾਲ ਭਰਿਆ ਬੈਗ ਉਡਾ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਹੋਣ ਲੱਗੀਆਂ ਚੋਣਾਂ, ਜਾਰੀ ਹੋ ਗਿਆ ਨੋਟੀਫਿਕੇਸ਼ਨ
ਇਸ ਮਗਰੋਂ ਯਸ਼ਿਕ ਤੇ ਅੰਕੁਸ਼ ਦੀ ਕਾਲ ਡਿਟੇਲ ਤੋਂ ਇਲਾਵਾ ਜਦੋਂ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਗਏ ਤਾਂ ਸਾਰਾ ਭੇਦ ਖੁੱਲ੍ਹ ਗਿਆ। ਪੁਲਸ ਨੂੰ ਸ਼ੁਰੂ ਤੋਂ ਹੀ ਅੰਕੁਸ਼ 'ਤੇ ਸ਼ੱਕ ਸੀ ਪਰ ਉਹ ਇੰਨਾ ਸ਼ਾਤਰ ਸੀ ਕਿ ਲਗਾਤਾਰ ਬਚਦਾ ਰਿਹਾ। ਪਰ ਫ਼ਿਰ ਕੁਝ ਦੇਰ ਬਾਅਦ ਜਦੋਂ ਉਹ ਆਪਣੇ ਬਿਆਨ ਬਦਲਣ ਲੱਗ ਗਿਆ ਤਾਂ ਪੁਲਸ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ। ਪੁਲਸ ਨੇ ਜਦੋਂ ਇਸ ਮਗਰੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਭ ਸਾਫ਼ ਹੋ ਗਿਆ।
ਇਸ ਮਗਰੋਂ ਪੁਲਸ ਨੇ ਮਾਮਲੇ ਦੀ ਟੈਕਨੀਕਲ ਤਰੀਕੇ ਨਾਲ ਜਾਂਚ ਕਰਦੇ ਹੋਏ ਮੋਤੀ ਨਗਰ ਦੇ ਰਹਿਣ ਵਾਲੇ ਅੰਕੁਸ਼ ਕੁਮਾਰ, ਮੋਤੀ ਨਗਰ ਦੇ ਲਵਿਸ਼ ਸ਼ਰਮਾ, ਸੈਕਟਰ-32 ਚੰਡੀਗੜ੍ਹ ਰੋਡ ਦੇ ਆਕਾਸ਼ ਜੇਤਲੀ ਅਤੇ 33 ਫੁੱਟਾ ਰੋਡ ਦੇ ਰਹਿਣ ਵਾਲੇ ਵਰੁਣ ਵਸ਼ਿਸ਼ਟ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪੁਲਸ ਨੇ ਚੋਰੀ ਕੀਤੇ ਹੋਏ 14 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਸੜਕ ਕਿਨਾਰੇ ਗੱਲਾਂ ਕਰਦੇ ਵਿਅਕਤੀਆਂ 'ਤੇ ਆ ਚੜ੍ਹੀ ਪੁਲਸ ਦੀ ਗੱਡੀ, 1 ਨੇ ਤੋੜਿਆ ਦਮ, ਲੋਕਾਂ ਨੇ ਲਾ'ਤਾ ਜਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e