ਲੁਧਿਆਣਾ ''ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਪੁਲਸ ਨੇ 2 ਨੂੰ ਕੀਤਾ ਕਾਬੂ
Tuesday, Aug 22, 2023 - 12:42 PM (IST)

ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਪਿੰਡ ਮੁਕੰਦਪੁਰ 'ਚ 3 ਵਿੱਘ੍ਹਾ ਜ਼ਮੀਨ ਲਈ ਕੁੱਝ ਲੋਕਾਂ ਨੇ ਪਿੰਡ ਦੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵੱਜੋਂ ਹੋਈ ਹੈ।
ਇਸ ਮਾਮਲੇ 'ਚ ਥਾਣਾ ਡੇਹਲੋਂ ਦੀ ਪੁਲਸ ਨੇ ਸ਼ਿੰਗਾਰਾ ਸਿੰਘ, ਰਾਜੂ, ਲਾਡੀ, ਬੰਟੀ ਅਤੇ ਜਗਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕੁੱਝ ਘੰਟਿਆਂ ਅੰਦਰ ਹੀ ਜਗਪ੍ਰੀਤ ਸਿੰਘ ਅਤੇ ਲਾਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।